ਐਡੀਲੇਡ- ਰੋਹਨ ਬੋਪੰਨਾ ਤੇ ਰਾਮਕੁਮਾਰ ਰਾਮਨਾਥਨ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਨੇ ਐਤਵਾਰ ਨੂੰ ਸਿੱਧੇ ਸੈੱਟਾਂ 'ਚ ਜਿੱਤ ਦਰਜ ਕਰਕੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਦੇ ਵਾਰਮ ਅਪ ਟੂਰਨਾਮੈਂਟ ਐਡੀਲੇਡ ਇੰਟਰਨੈਸ਼ਨਲ ਏ. ਟੀ. ਪੀ. 250 ਦਾ ਖ਼ਿਤਾਬ ਆਪਣੇ ਨਾਂ ਕੀਤਾ।
ਇਹ ਵੀ ਪੜ੍ਹੋ : ਬੋਪੰਨਾ-ਰਾਮਨਾਥਨ ਦਾ ਕਮਾਲ, ਜਿੱਤਿਆ ਐਡੀਲੇਡ ਪੁਰਸ਼ ਡਬਲਜ਼ ਖ਼ਿਤਾਬ
ਪਹਿਲੀ ਵਾਰ ਜੋੜੀ ਬਣਾਉਣ ਵਾਲੀ ਗ਼ੈਰ ਦਰਜਾ ਪ੍ਰਾਪਤ ਬੋਪੰਨਾ ਤੇ ਰਾਮਨਾਥਨ ਦੀ ਜੋੜੀ ਨੇ ਫ਼ਾਈਨਲ 'ਚ ਇਵਾਨ ਡੋਡਿਗ ਤੇ ਮਾਰਸੇਲੋ ਮੇਲੋ ਦੀ ਕ੍ਰੋਏਸ਼ੀਆਈ-ਬ੍ਰਾਜ਼ੀਲ ਦੀ ਚੋਟੀ ਦਾ ਦਰਜਾ ਪ੍ਰਾਪਤ ਜੋੜੀ ਨੂੰ 7-6, 6-1 ਨਾਲ ਹਰਾਇਆ। ਇਹ ਬੋਪੰਨਾ ਦੀ 20ਵੀਂ ਏ. ਟੀ. ਪੀ. ਡਬਲਜ਼ ਖ਼ਿਤਾਬੀ ਜਿੱਤ ਹੈ ਜਦਕਿ ਰਾਮਨਾਥਨ ਦੇ ਨਾਲ ਇਹ ਉਨ੍ਹਾਂ ਦੀ ਪਹਿਲੀ ਜਿੱਤ ਹੈ।
ਇਹ ਵੀ ਪੜ੍ਹੋ : ਪਾਵਰਲਿਫਟਿੰਗ ਨੈਸ਼ਨਲ ਚੈਂਪੀਅਨਸ਼ਿਪ : ਜੰਮੂ-ਕਸ਼ਮੀਰ 'ਚੋਂ ਨਿਕਲ ਰਹੇ ਨੇ ਖੇਡ ਸਿਤਾਰੇ
ਜ਼ਿਕਰਯੋਗ ਹੈ ਕਿ ਬੋਪੰਨਾ ਤੇ ਡੋਡਿਗ ਨੇ ਪਿਛਲੇ ਸਾਲ ਸਤੰਬਰ 'ਚ ਹੋਏ ਯੂ. ਐੱਸ. ਓਪਨ 'ਚ ਜੋੜੀ ਬਣਾਈ ਸੀ, ਜਿੱਥੇ ਦੋਵੇਂ ਤੀਜੇ ਦੌਰ 'ਚ ਬਾਹਰ ਹੋ ਗਏ ਸਨ। ਫਾਈਨਲ 'ਚ ਪਹੁੰਚਣ ਲਈ ਭਾਰਤੀ ਡਬਲਜ਼ ਜੋੜੀ ਨੇ ਕੁਆਰਟਰ ਫਾਈਨਲ 'ਚ ਬੇਂਜਾਮਿਨ ਬੋਨਜੀ ਤੇ ਹਿਊਗੋ ਨਿਸ ਦੀ ਫ੍ਰਾਂਸੀਸੀ-ਮੋਨਾਗਾਸਕ ਜੋੜੀ ਨੂੰ 6-1, 6-3 ਨਾਲ ਹਰਾਇਆ। ਇਸ ਤੋਂ ਬਾਅਦ ਸੈਮੀਫ਼ਾਈਨਲ 'ਚ ਟੋਮੀਸਲਾਵ ਬ੍ਰਿਕਿਕ ਤੇ ਸੈਂਟੀਆਗੋ ਗੋਂਜਾਲੇ਼ ਦੀ ਚੌਥੀ ਦਰਜਾ ਪ੍ਰਾਪਤ ਬੋਸਨੀਆਈ-ਮੈਕਸਿਕਨ ਜੋੜੀ 'ਤੇ ਸਿੱਧੇ ਸੈੱਟਾਂ 'ਚ 6-2, 6- ਨਾਲ ਜਿੱਤ ਦਰਜ ਕੀਤੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪਾਵਰਲਿਫਟਿੰਗ ਨੈਸ਼ਨਲ ਚੈਂਪੀਅਨਸ਼ਿਪ : ਜੰਮੂ-ਕਸ਼ਮੀਰ 'ਚੋਂ ਨਿਕਲ ਰਹੇ ਨੇ ਖੇਡ ਸਿਤਾਰੇ
NEXT STORY