ਜਲੰਧਰ- ਜੰਮੂ-ਕਸ਼ਮੀਰ ਦੀ ਪਹਿਲੀ ਮਹਿਲਾ ਪਾਵਰਲਿਫਟਰ ਆਰਿਫਾ ਬਿਲਾਲ ਨੇ ਪਾਵਰਲਿਫਟਿੰਗ ਨੈਸ਼ਨਲ ਵਿਚ 3 ਹੋਰ ਸੋਨ ਤਮਗੇ ਜਿੱਤ ਲਏ ਹਨ। ਆਰਿਫਾ ਸਕੇ ਮਾਰਸ਼ਲ ਆਰਟ ਵਿਚ ਬਲੈਕ ਬੈਲਟ ਹੈ। ਇਸ ਖੇਡ-ਖੇਡ ਵਿਚ ਉਹ 5 ਸੋਨ ਤੇ ਵਾਲੀਬਾਲ 'ਚ ਇਕ ਸੋਨ ਤਮਗਾ ਜਿੱਤ ਚੁੱਕੀ ਹੈ। ਉਹ ਪਾਕਿਸਕਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੇ ਮੱਧ ਵਿਚ ਪੈਂਦੇ ਗਾਂਦਰਬਲ ਜ਼ਿਲੇ ਵਿਚ ਪਹਿਲੀ ਮਹਿਲਾ ਜਿਮ ਟ੍ਰੇਨਰ ਵੀ ਹੈ। ਪਾਵਰਲਿਫਟਿੰਗ ਦੀ ਚੈਂਪੀਅਨਸ਼ਿਪ ਹਰਿਆਣਾ ਵਿਚ ਹੋਈ ਸੀ।
ਇਹ ਖ਼ਬਰ ਪੜ੍ਹੋ- NZ v BAN : ਟਾਮ ਨੇ ਪਹਿਲੇ ਦਿਨ ਬਣਾਈਆਂ 186 ਦੌੜਾਂ, ਨਿਊਜ਼ੀਲੈਂਡ ਦਾ ਸਕੋਰ 349/1
ਕਸ਼ਮੀਰ ਦੀਆਂ ਲੜਕੀਆਂ ਲਈ ਪ੍ਰੇਰਣਾ ਤੇ ਰੋਲਮਾਡਲ ਆਰਿਫਾ ਬਿਲਾਲ ਹੁਣ ਕਸ਼ਮੀਰ ਦੀਆਂ ਲੜਕੀਆਂ ਨੂੰ ਖੇਡਾਂ ਵਿਚ ਸਰਗਰਮ ਹੋਣ ਤੇ ਦੁਨੀਆ ਦੇ ਸਾਹਮਣੇ ਆਪਣੀ ਪ੍ਰਤਿਭਾ ਦਿਖਾਉਣ ਲਈ ਅੱਗੇ ਲਿਆ ਰਹੀ ਹੈ। ਉਸ ਨੂੰ ਆਮ ਤੌਰ 'ਤੇ ਇਲਾਕੇ ਵਿਚ ਕਸ਼ਮੀਰ ਦੀ ਆਇਰਨ ਲੇਡੀ ਦੇ ਰੂਪ ਵਿਚ ਵੀ ਜਾਣਿਆ ਜਾਂਦਾ ਹੈ। ਆਰਿਫਾ ਨੇ ਇਕ ਇੰਟਰਵਿਊ ਵਿਚ ਗੈਰ-ਸਰਕਾਰੀ ਸੰਗਠਨ ਜੰਮੂ-ਕਸ਼ਮੀਰ ਨੌਜਵਾਨ ਵਿਕਾਸ ਮੰਚ ਦੀ ਭੂਮਿਕਾ ਦੀ ਸ਼ਲਾਘਾ ਕੀਤੀ, ਜਿਹੜਾ ਉਸ ਨੂੰ ਤੇ ਕਸ਼ਮੀਰ ਦੀਆਂ ਹੋਰਨਾਂ ਲੜਕੀਆਂ ਨੂੰ ਉਤਸ਼ਾਹਿਤ ਕਰ ਰਿਹਾ ਹੈ। ਉਸ ਨੇ ਕਿਹਾ ਕਿ ਸੰਗਠਨ ਕਸ਼ਮੀਰ ਦੀਆਂ ਲੜਕੀਆਂ ਲਈ ਆਸ ਦੀ ਕਿਰਨ ਲੈ ਕੇ ਆਇਆ ਹੈ।
ਇਹ ਖ਼ਬਰ ਪੜ੍ਹੋ- AUS v ENG : ਇੰਗਲੈਂਡ ਨੇ ਰੋਮਾਂਚਕ ਚੌਥਾ ਟੈਸਟ ਕੀਤਾ ਡਰਾਅ
ਇਸ ਨਾਲ ਮਹਿਲਾਵਾਂ ਨੂੰ ਸਿਰ ਉੱਚਾ ਕਰਕੇ ਜ਼ਿੰਦਗੀ ਜਿਊਣ ਵਿਚ ਮਦਦ ਮਿਲੀ ਹੈ। ਆਰਿਫਾ ਦੀ ਮਾਂ ਹਬਲਾ ਬਾਨੋ ਨੇ ਕਿਹਾ ਕਿ ਬੇਟੀ ਦੀ ਉਪਲੱਬਧੀ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਹੈ। ਜ਼ਿਕਰਯੋਗ ਹੈ ਕਿ ਆਰਿਫਾ ਦੀ ਤਰ੍ਹਾਂ ਤਜ਼ਮੁਲਾ ਇਲਾਮ, ਫਿਜ਼ਾ ਨਜ਼ੀਰ ਤੇ ਕਸ਼ਮੀਰ ਦੇ ਹਰ ਕੋਨੇ ਤੋਂ ਲੜਕੀਆਂ ਅੱਗੇ ਨਿਕਲ ਕੇ ਰਾਸ਼ਟਰੀ ਕੇ ਕੌਮਾਂਤਰੀ ਪੱਧਰ 'ਤੇ ਕਸ਼ਮੀਰ ਦੀ ਪ੍ਰਤੀਨਿਧਤਾ ਕਰ ਰਹੀਆਂ ਹਨ। ਜੰਮ-ਕਸ਼ਮੀਰ ਦੇ ਉਪ ਰਾਜਪਾਲ ਨੇ ਹਾਲ ਹੀ ਵਿਚ ਕਿਹਾ ਸੀ ਕਿ ਖੇਡਾਂ ਵਿਚ ਉਪਲੱਬਧੀ ਹਾਸਲ ਕਰਨ ਵਾਲਿਆਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਤੋਂ ਕਸ਼ਮੀਰ ਤੋਂ ਵੱਧ ਤੋਂ ਵੱਧ ਨੌਜਵਾਨ ਖੇਡ ਮੈਦਾਨ ਵਿਚ ਅੱਗੇ ਆ ਰਹੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਿੰਗ ਤੋਂ ਬਾਅਦ ਰੈਂਪ 'ਤੇ ਦਿਸਿਆ ਮੁੱਕੇਬਾਜ਼ ਲਵਲੀਨਾ ਦਾ ਜਲਵਾ
NEXT STORY