ਨਵੀਂ ਦਿੱਲੀ— ਭਾਰਤ ਦੇ ਰੋਹਨ ਬੋਪੰਨਾ ਤੇ ਦਿਵਿਜ ਸ਼ਰਣ ਦੀ ਜੋੜੀ ਨੂੰ ਬੁਲਗਾਰੀਆ ਵਿਚ ਏ. ਟੀ. ਪੀ. ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਤੀਜਾ ਦਰਜਾ ਪ੍ਰਾਪਤ ਬੋਪੰਨਾ-ਸ਼ਰਣ ਦੀ ਜੋੜੀ ਦਾ ਸੈਮੀਫਾਈਨਲ ਵਿਚ ਚੀਨੀ ਖਿਡਾਰੀ ਚੇਂਗ-ਪੇਂਗ ਸੀਹ ਤੇ ਇੰਡੋਨੇਸ਼ੀਆ ਦੇ ਖਿਡਾਰੀ ਕ੍ਰਿਸਟੋਫਰ ਰੂੰਗਕਾਟ ਦੀ ਜੋੜੀ ਨਾਲ ਸ਼ਨੀਵਾਰ ਮੁਕਾਬਲਾ ਸੀ ਤੇ ਭਾਰਤੀ ਜੋੜੀ ਲਗਾਤਾਰ ਸੈੱਟਾਂ ਵਿਚ 6-7, 3-6 ਨਾਲ ਹਾਰ ਹੋ ਗਈ। ਬੋਪੰਨਾ ਤੇ ਸ਼ਰਣ ਨੇ ਪਹਿਲੇ ਸੈੱਟ 'ਚ ਸਖਤ ਮੁਕਾਬਲਾ ਕਰਦੇ ਹੋਏ ਇਸ ਨੂੰ ਟਾਈ ਬ੍ਰੇਕ ਤੱਕ ਖਿੱਚਿਆ ਪਰ ਉਹ ਟਾਈ ਬ੍ਰੇਕ 3-7 ਨਾਲ ਹਾਰ ਗਏ। ਦੂਸਰੇ ਸੈੱਟ 'ਚ ਭਾਰਤੀ ਜੋੜੀ ਕੋਈ ਚੁਣੌਤੀ ਪੇਸ਼ ਨਹੀਂ ਕਰ ਸਕੀ।
ਫਰਾਂਸ ਦੇ ਮੋਟੇਟ ਨੇ ਜਿੱਤਿਆ ਚੇਨਈ ਓਪਨ
NEXT STORY