ਕੋਲੰਬੋ– ਪਾਕਿਸਤਾਨ ਦੇ ਮੁੱਖ ਕੋਚ ਮਾਈਕ ਹੈਸਨ ਨੇ ਕਿਹਾ ਕਿ ਬੇਖੌਫ ਹੋ ਕੇ ਖੇਡ ਰਹੇ ਈਸ਼ਾਨ ਕਿਸ਼ਨ ਦੇ ਤੂਫਾਨੀ ਅਰਧ ਸੈਂਕੜੇ ਨੇ ਉਸ ਦੀ ਟੀਮ ਤੇ ਭਾਰਤ ਵਿਚਾਲੇ ਫਰਕ ਪੈਦਾ ਕੀਤਾ। ਹੈਸਨ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਉਹ ਬੇਖੌਫ ਹੋ ਕੇ ਖੇਡਦਾ ਹੈ। ਉਹ ਮੈਦਾਨ ਦੇ ਦੋਵੇਂ ਪਾਸੇ ਦੌੜਾਂ ਬਣਾ ਸਕਦਾ ਹੈ। ਇਸ ਲਈ ਉਹ ਸਿਰਫ ਲੈੱਗ ਸਾਈਡ ਤੱਕ ਹੀ ਸੀਮਤ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਉਹ ਲੈੱਗ ਸਾਈਡ ਦਾ ਮਜ਼ਬੂਤ ਬੱਲੇਬਾਜ਼ ਹੈ ਪਰ ਉਹ ਰਿਵਰਸ ਸ਼ਾਟ ਵੀ ਖੇਡ ਸਕਦਾ ਹੈ। ਇਸ ਲਈ, ਜੇਕਰ ਵਿਸ਼ੇਸ਼ ਕਰ ਕੇ ਪਾਵਰ ਪਲੇਅ ’ਚ ਸਪਿੰਨ ਗੇਂਦਬਾਜ਼ ਗੇਂਦਬਾਜ਼ੀ ਕਰ ਰਹੇ ਹੋਣ ਤਾਂ ਉਨ੍ਹਾਂ ਨੂੰ ਰੋਕਣਾ ਚੁਣੌਤੀ ਹੋ ਸਕਦੀ ਹੈ।’’
ਹੈਸਨ ਨੇ ਸਵੀਕਾਰ ਕੀਤਾ ਕਿ ਕਿਸ਼ਨ ਨੇ ਪ੍ਰੇਮਦਾਸਾ ਦੀ ਹੌਲੀ ਪਿੱਚ ’ਤੇ ਪਾਕਿਸਤਾਨ ਦੇ ਸਪਿੰਨ ਗੇਂਦਬਾਜ਼ਾਂ ਵਿਰੁੱਧ 37 ਗੇਂਦਾਂ ’ਚ 66 ਦੌੜਾਂ ਬਣਾ ਕੇ ਉਸ ਦੀ ਸਪਿੰਨ ਰਣਨੀਤੀ ਨੂੰ ਢਹਿ-ਢੇਰੀ ਕਰ ਦਿੱਤਾ।
IND vs PAK: ਭਾਰਤ ਤੋਂ ਪਾਕਿਸਤਾਨ ਨੂੰ ਮਿਲੀ ਹਾਰ ਪਿੱਛੋਂ ਗੁੱਸਾ ਹੋਏ ਆਸਿਮ ਮੁਨੀਰ, ਖ਼ਤਰੇ 'ਚ PCB ਚੀਫ ਦੀ ਕੁਰਸੀ?
NEXT STORY