ਸਪੋਰਟਸ ਡੈਸਕ– ਪੁਰਸ਼ਾਂ ਦੇ ਸੁਪਰ ਹੈਵੀ (+91 ਕਿਲੋਗ੍ਰਾਮ ਵਰਗ) ਦੇ ਕੁਆਰਟਰ ਫ਼ਾਈਨਲ ਮੁਕਾਬਲੇ ’ਚ ਸਤੀਸ਼ ਕੁਮਾਰ ਹਾਰ ਕੇ ਓਲੰਪਿਕ ਤੋਂ ਬਾਹਰ ਹੋ ਗਏ ਹਨ। ਮੌਜੂਦਾ ਵਿਸ਼ਵ ਤੇ ਏਸ਼ੀਆਈ ਚੈਂਪੀਅਨ ਬਖੋਦਿਰ ਜਾਲੋਲੋਵ ਤੇ ਸਤੀਸ਼ ਵਿਚਾਲੇ ਜ਼ੋਰਦਾਰ ਮੁਕਾਬਲਾ ਹੋਇਆ। ਸਖਤ ਮੁਕਾਬਲੇ ’ਚ ਹਰ ਵਾਰ ਉਜ਼ੇਬਿਕਸਤਾਨ ਦੇ ਬਖੋਦਿਰ ਜਲੋਲੋਵ ਉਨ੍ਹਾਂ ’ਤੇ ਭਾਰੀ ਪਏ। ਸਤੀਸ਼ ਕੁਮਾਰ ਨੂੰ ਉਸ ਦੇ ਵਿਰੋਧੀ ਮੁਕਾਬਲੇਬਾਜ਼ ਨੇ 0-5 ਨਾਲ ਹਰਾਇਆ। ਤਿੰਨੇ ਹੀ ਰਾਊਂਡ ’ਚ ਉਹ ਸਤੀਸ਼ ਤੋਂ ਜਿੱਤੇ। ਪਹਿਲੇ ਰਾਊਂਡ ’ਚ ਅਜਿਹਾ ਲਗ ਰਿਹਾ ਸੀ ਕਿ ਸਤੀਸ਼ ਉਨ੍ਹਾਂ ’ਤੇ ਹਾਵੀ ਹੋ ਰਹੇ ਹਨ ਪਰ ਦੂਜੇ ਤੇ ਤੀਜੇ ਰਾਊਂਡ ’ਚ ਉਹ ਡਿਫ਼ੈਂਡ ਹੀ ਕਰਦੇ ਦਿਸੇ। ਫਿਲਹਾਲ ਸਤੀਸ਼ ਕੁਮਾਰ ਤੋਂ ਟੋਕੀਓ ਓਲੰਪਿਕ ’ਚੋਂ ਭਾਰਤ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ ਕਿਉਂਕਿ ਉਹ ਖੇਡਾਂ ਦੇ ਇਸ ਮਹਾਕੁੰਭ ’ਚੋਂ ਬਾਹਰ ਹੋ ਗਏ ਹਨ।
ਇਹ ਵੀ ਪੜ੍ਹੋ : ਕਮਲਪ੍ਰੀਤ ਨੇ ਪਿਤਾ ਨੂੰ ਕਿਹਾ-ਓਲੰਪਿਕ ਤਮਗਾ ਜਿੱਤਣ ਲਈ ਕਰਾਂਗੀ ਪੂਰੀ ਕੋਸ਼ਿਸ਼
ਇਸ ਤੋਂ ਪਹਿਲਾਂ ਸਤੀਸ਼ ਕੁਮਾਰ ਜ਼ਖ਼ਮੀ ਹੋ ਗਏ ਸਨ। ਅੱਜ ਉਨ੍ਹਾਂ ਦਾ ਰਿੰਗ ’ਚ ਖੇਡਣਾ ਵੀ ਪੱਕਾ ਨਹੀਂ ਲਗ ਰਿਹਾ ਸੀ। ਜਮੈਕਾ ਦੇ ਰਿਕਰਾਡੋ ਬ੍ਰਾਊਨ ਦੇ ਖ਼ਿਲਾਫ਼ ਮੁਕਾਬਲੇ ’ਚ ਸਤੀਸ਼ ਦੀ ਠੋਡੀ ਤੇ ਸੱਜੀ ਅੱਖ ’ਤੇ ਡੁੰਘੇ ਕੱਟ ਲੱਗੇ ਸਨ। ਇਸ ਤੋਂ ਬਾਅਦ ਉਨ੍ਹਾਂ ਦੇ 7 ਟਾਂਕੇ ਲਾਉਣੇ ਪਏ ਸਨ। ਸਤੀਸ਼ ਨੇ ਇਸ ਮੁਕਾਬਲੇ ’ਚ 4-1 ਨਾਲ ਜਿੱਤ ਦਰਜ ਕੀਤੀ ਸੀ। 7 ਟਾਂਕੇ ਲੱਗਣ ਦੇ ਬਾਵਜੂਦ ਅੱਜ ਉਹ ਮੈਦਾਨ ’ਤੇ ਉਤਰੇ। ਉਨ੍ਹਾਂ ਨੇ ਵਿਸ਼ਵ ਦੇ ਨੰਬਰ ਇਕ ਮੁੱਕੇਬਾਜ਼ ਦੇ ਖ਼ਿਲਾਫ਼ ਸਰੰਡਰ ਨਹੀਂ ਕੀਤਾ। ਉਹ ਲਗਾਤਾਰ ਲੜਦੇ ਰਹੇ। ਇਕ ਸਮੇਂ ਉਨ੍ਹਾਂ ਦੇ ਉਸੇ ਜਗ੍ਹਾ ਪੰਚ ਲੱਗਾ ਜਿੱਥੇ ਉਨ੍ਹਾਂ ਦੇ ਟਾਂਕੇ ਲੱਗੇ ਸਨ ਤੇ ਉੱਥੋਂ ਇਕ ਦਮ ਬਹੁਤ ਜ਼ਿਆਦਾ ਖ਼ੂਨ ਵੱਗਣ ਲੱਗਾ ਸੀ। ਸਤੀਸ਼ ਕੁਮਾਰ ਭਾਵੇਂ ਇਹ ਮੁਕਾਬਲਾ ਹਾਰ ਗਏ ਪਰ ਖੇਡ ਦੇ ਪ੍ਰਤੀ ਉਨ੍ਹਾਂ ਦੇ ਇਸ ਸਪਰਪਣ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬੇਂਚਿਚ ਨੇ ਸਵਿਟਜ਼ਰਲੈਂਡ ਲਈ ਟੈਨਿਸ ’ਚ ਓਲੰਪਿਕ ਸੋਨ ਤਮਗ਼ਾ ਜਿੱਤਿਆ
NEXT STORY