ਨਵੀਂ ਦਿੱਲੀ (ਭਾਸ਼ਾ) : ਭਾਰਤੀ ਪੇਸ਼ੇਵਰ ਮੁੱਕੇਬਾਜ਼ ਵਿਜੇਂਦਰ ਸਿੰਘ ਕੋਵਿਡ-19 ਮਹਾਮਾਰੀ ਕਾਰਨ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਬਾਹਰ ਰਹਿਣ ਦੇ ਬਾਅਦ ਅਗਲੇ ਮਹੀਨੇ ਰਿੰਗ ਵਿਚ ਵਾਪਸੀ ਕਰਨਗੇ ਅਤੇ ਉਨ੍ਹਾਂ ਦੇ ਵਿਰੋਧੀ ਦੀ ਘੋਸ਼ਣਾ ਜਲਦ ਕੀਤੀ ਜਾਵੇਗੀ। ਇਹ ਮੁਕਾਬਲਾ ਭਾਰਤ ਵਿਚ ਹੋਵੇਗਾ ਪਰ ਇਸ ਦੇ ਸਥਾਨ ਦਾ ਖ਼ੁਲਾਸਾ ਬਾਅਦ ਵਿਚ ਕੀਤਾ ਜਾਵੇਗਾ। ਵਿਜੇਂਦਰ ਦੇ ਪ੍ਰਮੋਟਰਸ ਆਈ.ਓ.ਐਸ. ਬਾਕਸਿੰਗ ਪ੍ਰਮੋਸ਼ਨ ਨੇ ਬਿਆਨ ਵਿਚ ਕਿਹਾ, ‘ਪ੍ਰਮੋਟਰਸ ਉਨ੍ਹਾਂ ਦੇ ਵਿਰੋਧੀ, ਤਾਰੀਖ਼ ਅਤੇ ਸਥਾਨ ਨੂੰ ਆਖ਼ਰੀ ਰੂਪ ਦੇਣ ਵਿਚ ਲੱਗੇ ਹੋਏ ਹਨ ਪਰ ਵਿਜੇਂਦਰ ਸਿੰਘ ਪੇਸ਼ੇਵਰ ਮੁੱਕੇਬਾਜ਼ੀ ਵਿਚ 12-0 (8 ਨਾਕਆਊਟ ਜਿੱਤ) ਦੇ ਆਪਣੇ ਜੇਤੂ ਅਭਿਆਨ ਨੂੰ ਅੱਗੇ ਵਧਾਉਣ ਲਈ ਮਾਰਚ ਵਿਚ ਨਿਸ਼ਚਤ ਤੌਰ ’ਤੇ ਰਿੰਗ ਵਿਚ ਉਤਰਨਗੇ।’ ਇਸ ਵਿਚ ਕਿਹਾ ਗਿਆ ਹੈ, ‘ਇਸ ਮੁਕਾਬਲੇ ਦੇ ਨਾਲ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਮੁੱਕੇਬਾਜ਼ਾਂ ਦੇ ਵੀ ਆਪਸ ਵਿਚ ਮੁਕਾਬਲੇ ਹੋਣਗੇ।’
ਇਹ ਵੀ ਪੜ੍ਹੋ: ਮਹਿਲਾ ਵੇਟਲਿਫ਼ਟਰ ਦਾ ਰੋਹਤਕ ’ਚ ਗਲਾ ਵੱਢ ਕੇ ਕਤਲ, ਦੋਸ਼ੀ ਗ੍ਰਿਫ਼ਤਾਰ
ਵਿਜੇਂਦਰ ਮੌਜੂਦਾ ਡਬਲਯੂ.ਬੀ.ਓ. ਓਰਿਏਂਟਲ ਅਤੇ ਡਬਲਯੂ.ਬੀ.ਓ. ਏਸ਼ੀਆ ਪੈਸੇਫਿਕ ਸੁਪਰ ਮਿਡੀਵੇਟ ਚੈਂਪੀਅਨ ਹਨ। ਉਨ੍ਹਾਂ ਨੇ ਨਵੰਬਰ 2019 ਵਿਚ ਆਪਣਾ ਆਖ਼ਰੀ ਮੁਕਾਬਲਾ ਲੜਿਆ ਸੀ। ਇਹ ਵਿਜੇਂਦਰ ਦਾ ਭਾਰਤ ਵਿਚ ਪੰਜਵਾਂ ਮੁਕਾਬਲਾ ਹੋਵੇਗਾ। ਇਸ ਤੋਂ ਪਹਿਲਾਂ ਉਹ ਨਵੀਂ ਦਿੱਲੀ, ਮੁੰਬਈ ਅਤੇ ਜੈਪੁਰ ਵਿਚ ਮੁਕਾਬਲੇ ਲੜ ਚੁੱਕੇ ਹਨ। ਇਹ ਭਾਰਤੀ ਪਿਛਲੇ 1 ਮਹੀਨੇ ਤੋਂ ਸਖ਼ਤ ਅਭਿਆਸ ਕਰ ਰਿਹਾ ਹੈ ਅਤੇ ਮੁਕਾਬਲੇ ਲਈ ਤਿਆਰ ਹੈ। ਵਿਜੇਂਦਰ ਨੇ ਕਿਹਾ, ‘ਮੈਂ ਰਿੰਗ ਵਿਚ ਪਰਤਣ ਲਈ ਅਸਲ ਵਿਚ ਉਤਸ਼ਾਹਿਤ ਹਾਂ ਅਤੇ ਮੁਕਾਬਲੇ ਲਈ ਖ਼ੁਦ ਨੂੰ ਫਿੱਟ ਰੱਖਣ ਲਈ ਮਿਹਨਤ ਕਰ ਰਿਹਾ ਹਾਂ। ਵਿਰੋਧੀ ਅਸਲ ਵਿਚ ਮਾਇਨੇ ਨਹੀਂ ਰੱਖਦਾ ਹੈ, ਕਿਉਂਕਿ ਮੈਂ ਆਪਣੇ ਜੇਤੂ ਅਭਿਆਨ ਨੂੰ ਅੱਗੇ ਵਧਾਉਣ ’ਤੇ ਧਿਆਨ ਦੇ ਰਿਹਾ ਹਾਂ।’
ਇਹ ਵੀ ਪੜ੍ਹੋ: ਬਿਗ ਬੌਸ 14 ਦੀ ਜੇਤੂ ਰੂਬੀਨਾ ਟਰਾਫ਼ੀ ਸਣੇ ਮਿਲੀ ਰਕਮ ਨਾਲ ਹੋਈ ਮਾਲਾ-ਮਾਲ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮਹਿਲਾ ਵੇਟਲਿਫ਼ਟਰ ਦਾ ਰੋਹਤਕ ’ਚ ਗਲਾ ਵੱਢ ਕੇ ਕਤਲ, ਦੋਸ਼ੀ ਗ੍ਰਿਫ਼ਤਾਰ
NEXT STORY