ਭੋਪਾਲ (ਇਜਹਾਰ ਹਸਨ ਖਾਨ) : ਭੋਪਾਲ ਦੀ ਰਹਿਣ ਵਾਲੀ ਮਹਿਲਾ ਖਿਡਾਰਣ ਦਾ ਹਰਿਆਣਾ ਦੇ ਰੋਹਤਕ ਵਿਚ ਗਲਾ ਵੱਢ ਕੇ ਕਤਲ ਕਰਨ ਦੇ ਮਾਮਲੇ ਵਿਚ ਪੁਲਸ ਨੇ ਦੋਸ਼ੀ ਕੋਚ ਭਗਤ ਮਹਾਰਾ ਨੂੰ ਹਰਿਦੁਆਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਰਾਸ਼ਟਰੀ ਪੱਧਰ ਦੀ ਇਸ ਮਹਿਲਾ ਖਿਡਾਰਣ ਨੇ 2 ਸਾਲ ਪਹਿਲਾਂ ਕੋਚ ’ਤੇ ਨੌਕਰੀ ਦਿਵਾਉਣ ਦੇ ਬਹਾਨੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਪੁਲਸ ਮੁਤਾਬਕ ਇਸੇ ਕੋਚ ਨੇ ਮਹਿਲਾ ਖਿਡਾਰਣ ਦਾ ਕਤਲ ਕੀਤਾ ਹੈ। ਇਸ ਮਹਿਲਾ ਵੇਟਲਿਫ਼ਟਰ ਦਾ ਨਾਮ ਦਿਵਿਆ ਹੈ। ਉਥੇ ਹੀ ਗ੍ਰਿਫ਼ਤਾਰੀ ਦੇ ਬਾਅਦ ਦੋਸ਼ੀ ਕੋਚ ਨੇ ਮੰਨ ਲਿਆ ਹੈ ਕਿ ਉਸ ਨੇ ਦਿਵਿਆ ਦਾ ਕਤਲ ਕੀਤਾ ਹੈ।
ਇਹ ਵੀ ਪੜ੍ਹੋ: ਬਿਗ ਬੌਸ 14 ਦੀ ਜੇਤੂ ਰੂਬੀਨਾ ਟਰਾਫ਼ੀ ਸਣੇ ਮਿਲੀ ਰਕਮ ਨਾਲ ਹੋਈ ਮਾਲਾ-ਮਾਲ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ
ਦਰਅਸਲ ਭੋਪਾਲ ਦੀ ਰਹਿਣ ਵਾਲੀ ਵੇਟਲਿਫਟ ਦਿਵਿਆ ਰਾਸ਼ਟਰੀ ਪੱਧਰ ਦੀ ਖਿਡਾਰਣ ਸੀ, ਜਿਸ ਦੀ ਲਾਸ਼ 2 ਦਿਨ ਪਹਿਲਾਂ ਇਕ ਨਹਿਰ ਦੇ ਕੋਲ ਪਈ ਹੋਈ ਮਿਲੀ। ਇਹੀ ਨਹੀਂ ਲਾਸ਼ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ ਗਈ। ਪਹਿਲਾਂ ਤਾਂ ਖਿਡਾਰਣ ਦੀ ਪਛਾਣ ਨਹੀਂ ਹੋ ਸਕੀ ਪਰ ਬਾਅਦ ਵਿਚ ਉਸ ਦੀ ਜੇਬ ਵਿਚੋਂ ਨਿਕਲੀ ਪਾਰਕਿੰਗ ਸਲਿੱਪ ਅਤੇ ਹੋਟਲ ਦੇ ਬਿੱਲ ਨਾਲ ਪਛਾਣ ਹੋਈ, ਜਿਸ ਤੋਂ ਬਾਅਦ ਖਿਡਾਰਣ ਦੇ ਪਰਿਵਾਰ ਵਾਲਿਆਂ ਨੂੰ ਇਸ ਦੀ ਸੂਚਨਾ ਦਿੱਤੀ ਗਈ। ਪੁਲਸ ਵੱਲੋਂ ਲਾਸ਼ ਦਾ ਪੋਰਟਮਾਰਟਮ ਕਰਵਾ ਕੇ ਰੋਹਤਕ ਵਿਚ ਹੀ ਸੰਸਕਾਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਤੇ PM ਦੀ ਮਿਮਕਰੀ ਕਰਨਾ ਇਸ ਕਾਮੇਡੀਅਨ ਨੂੰ ਪਿਆ ਭਾਰੀ, ਹੋ ਸਕਦੈ ਕੇਸ ਦਰਜ
ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦਿਵਿਆ ਤਲਾਕਸ਼ੁਦਾ ਸੀ। 2016 ਵਿਚ ਉਸ ਦੀ ਮੁਲਾਕਾਤ ਕੋਚ ਭਗਤ ਮਾਹਰਾ ਨਾਲ ਹੋਈ ਅਤੇ ਦੋਵਾਂ ਦੀ ਦੋਸਤੀ ਹੋ ਗਈ। ਜੂਨ 2018 ਵਿਚ ਦਿਵਿਆ ਨੇ ਕੋਚ ਖ਼ਿਲਾਫ਼ ਬਲਾਤਕਾਰ ਦਾ ਮਾਮਲਾ ਦਰਜ ਕਰਾਇਆ ਸੀ। ਇਸ ਮਾਮਲੇ ਵਿਚ ਉਸ ਦੀ ਗ੍ਰਿਫ਼ਤਾਰ ਵੀ ਹੋਈ ਅਤੇ ਅਜੇ ਜ਼ਮਾਨਤ ’ਤੇ ਸੀ। ਇਕ ਹਫ਼ਤਾ ਪਹਿਲਾਂ ਭੋਪਾਲ ਵਿਚ ਅਦਾਲਤ ਵਿਚ ਪੇਸ਼ੀ ’ਤੇ ਆਇਆ ਸੀ। ਉਸ ਤੋਂ ਬਾਅਦ ਉਹ ਦਿਵਿਆ ਨੂੰ ਆਪਣੇ ਨਾਲ ਰੋਹਤਕ ਲੈ ਗਿਆ, ਜਿੱਥੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ: ਨੱਚਣ ਵਾਲੀ ਕਹਿਣ ਵਾਲੇ ਮੰਤਰੀ ’ਤੇ ਭੜਕੀ ਕੰਗਨਾ, ਕਿਹਾ-ਮੈਂ ਰਾਜਪੂਤ ਹਾਂ ਕਮਰ ਨਹੀਂ ਹਿਲਾਉਂਦੀ, ਹੱਡੀਆਂ ਤੋੜਦੀ ਹਾਂ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸ਼੍ਰੀਨਗਰ 'ਚ ਵੱਡੇ ਹਮਲੇ ਦੀ ਸਾਜਿਸ਼ ਅਸਫ਼ਲ, ਰਾਜਮਾਰਗ 'ਤੇ IED ਬਰਾਮਦ
NEXT STORY