ਨਵੀਂ ਦਿੱਲੀ– ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ. ਐੱਫ. ਆਈ.) ਦੇ ਅਹੁਦੇਦਾਰਾਂ ਦੀਆਂ ਚੋਣਾਂ 3 ਫਰਵਰੀ ਨੂੰ ਕਰਵਾਈਆਂ ਜਾਣਗੀਆਂ। ਬੀ. ਐੱਫ. ਆਈ. ਦੀਆਂ ਚੋਣਾਂ ਕਰਵਾਉਣ ਸਬੰਧੀ ਪਟੀਸ਼ਨ ’ਤੇ ਸ਼ੁੱਕਰਵਾਰ ਨੂੰ ਦਿੱਲੀ ਹਾਈਕੋਰਟ ਵਿਚ ਸੁਣਵਾਈ ਹੋਈ। ਇਸ ਤੋਂ ਪਹਿਲਾਂ ਅਦਾਲਤ ਨੇ ਬੀ. ਐੱਫ. ਆਈ. ਨੂੰ 8 ਜਨਵਰੀ 2021 ਤੋਂ ਪਹਿਲਾਂ ਚੋਣਾਂ ਕਰਵਾਉਣ ਨੂੰ ਕਿਹਾ ਸੀ। ਬੀ. ਐੱਫ. ਆਈ. ਨੇ ਨਿਰਦੇਸ਼-ਪ੍ਰਸ਼ਾਸਨ ਦੇ ਰਾਹੀਂ ਇਕ ਹਲਫਨਾਮਾ ਦਾਇਰ ਕੀਤਾ, ਜਿਸ ਵਿਚ ਪ੍ਰਸਤਾਵਿਤ ਚੋਣਾਂ ਦਾ ਪ੍ਰੋਗਰਾਮ ਦੱਸਿਆ।
ਬੀ. ਐੱਫ. ਆਈ. ਵਲੋਂ ਪੇਸ਼ ਵਕੀਲ ਰਿਸ਼ੀਕੇਸ਼ ਬਰੂਆ ਤੇ ਪਾਰਥ ਗੋਸਵਾਮੀ ਨੇ ਨਿਰਦੇਸ਼ਕ ਪ੍ਰਸ਼ਾਸਨ ਦੇ ਪ੍ਰਸਤਾਵਿਤ ਚੋਣ ਪ੍ਰੋਗਰਾਮ ਨੂੰ ਅਦਾਲਤ ਵਿਚ ਪੇਸ਼ਕੀਤਾ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ। ਚੋਣ ਪ੍ਰਸਤਾਵਿਤ ਪ੍ਰੋਗਰਾਮ ਅਨੁਸਾਰ 3 ਫਰਵਰੀ ਨੂੰ ਹੋਣਗੀਆਂ। ਬੀ. ਐੱਫ. ਆਈ. ਵਲੋਂ ਪ੍ਰਸਤਾਵਿਤ ਚੋਣ ਪ੍ਰੋਗਰਾਮ ਨਾਲ ਸਾਰੇ ਪੱਖ ਸਹਿਮਤ ਹਨ। ਪਟੀਸ਼ਕਰਤਾ ਉੱਤਰ ਪ੍ਰਦੇਸ਼ ਐਮੇਚਿਓਰ ਮੁੱਕੇਬਾਜ਼ੀ ਸੰਘ ਤੇ ਬੀ. ਐੱਫ. ਆਈ. ਦੇ ਜਨਰਲ ਸਕੱਤਰ ਨੇ ਮੁਖੀ ਵਲੋਂ ਨਿਯੁਕਤ ਕੀਤੇ ਗਏ ਚੋਣ ਆਬਜ਼ਰਬਰ ਨੂੰ ਬਦਲਣ ਦੀ ਮੰਗ ਕੀਤੀ ਸੀ, ਜਿਸ ’ਤੇ ਹਾਲਾਂਕਿ ਅਦਾਲਤ ਨੇ ਕੋਈ ਫੈਸਲਾ ਨਹੀਂ ਸੁਣਾਇਆ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਬੀ. ਐੱਫ. ਆਈ. ਦੀ ਹੰਗਾਮੀ ਮੀਟਿੰਗ ਹੋਈ ਸੀ, ਜਿਸ ਵਿਚ ਮਹਾਸੰਘ ਦੇ ਮੌਜੂਦਾ ਅਹੁਦੇਦਾਰਾਂ ਦੇ ਪ੍ਰੋਗਰਾਮ ਨੂੰ 3 ਮਹੀਨੇ ਜਾਂ ਚੋਣਾਂ ਹੋਣ ਤਕ (ਜੋ ਵੀ ਪਹਿਲਾ ਹੋਵੇ) ਵਧਾਉਣ ਦਾ ਫੈਸਲਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਬੀ. ਐੱਫ. ਆਈ. ਨੇ ਕੋਰੋਨਾ ਦਾ ਹਵਾਲਾ ਦਿੰਦੇ ਹੋਏ ਮਹਾਸੰਘ ਦੀਆਂ ਚੋਣਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ, ਜਿਸ ਦੀ ਕਾਫੀ ਆਲੋਚਨਾ ਹੋਈ ਸੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਮੇਰੀ ਯੋਜਨਾ ਸਮਿਥ ’ਤੇ ਦਬਾਅ ਬਣਾਉਣ ਦੀ ਸੀ : ਜਡੇਜਾ
NEXT STORY