ਸਿਡਨੀ- ਭਾਰਤੀ ਟੀਮ ਦੇ ਖੱਬੇ ਹੱਥ ਦੇ ਸਪਿਨਰ ਰਵਿੰਦਰ ਜਡੇਜਾ ਨੇ ਆਸਟਰੇਲੀਆ ਵਿਰੁੱਧ ਤੀਜੇ ਟੈਸਟ ਦੀ ਪਹਿਲੀ ਪਾਰੀ ਵਿਚ ਬਿਹਤਰੀਨ ਪ੍ਰਦਰਸ਼ਨ ਕਰਨ ਤੋਂ ਬਾਅਦ ਕਿਹਾ ਕਿ ਉਸਦੀ ਯੋਜਨਾ ਆਸਟਰੇਲੀਆ ਦੇ ਬੱਲੇਬਾਜਾਂ ਮਾਹਿਰ ਚਮਤਕਾਰੀ ਬੱਲੇਬਾਜ਼ ਸਟੀਵ ਸਮਿਥ ’ਤੇ ਦਬਾਅ ਬਣਾਉਣ ਦੀ ਸੀ।
ਜਡੇਜਾ ਨੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਕਿਹਾ,‘‘ਇੱਥੇ ਵਿਕਟ ਕਾਫੀ ਹੌਲੀ ਸੀ ਤੇ ਗੇਂਦ ਟਰਨ ਨਹੀਂ ਹੋ ਰਹੀ ਸੀ। ਇਸ ਲਈ ਇਹ ਜ਼ਰੂਰੀ ਸੀ ਕਿ ਹਰ ਸਮੇਂ ਗੇਂਦ ਨੂੰ ਇਕ ਹੀ ਜਗ੍ਹਾ ਕਰਵਾਈ ਜਾਵੇ। ਮੈਂ ਚੰਗੇ ਖੇਤਰ ’ਚ ਗੇਂਦ ਸੁੱਟਣਾ ਚਾਹੁੰਦਾ ਸੀ ਜਿਵੇਂ ਸਾਡੇ ਤੇਜ਼ ਗੇਂਦਬਾਜ਼ ਕਰ ਰਹੇ ਸਨ। ਮੇਰੀ ਯੋਜਨਾ ਦੌੜਾਂ ਨਾ ਦੇ ਕੇ ਬੱਲੇਬਾਜ਼ਾਂ ਵਿਸ਼ੇਸ਼ ਤੌਰ ’ਤੇ ਸਮਿਥ ’ਤੇ ਦਬਾਅ ਬਣਾਉਣ ਦੀ ਸੀ। ਮੈਂ ਬਸ ਉਸ ਨੂੰ ਆਸਾਨੀ ਨਾਲ ਦੌੜਾਂ ਨਹੀਂ ਬਣਾਉਣ ਦੇਣਾ ਚਾਹੁੰਦਾ ਸੀ।’’
ਜਡੇਜਾ ਨੇ ਨੌਜਵਾਨ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੀ ਪਾਰੀ ਦੀ ਵੀ ਸ਼ਲਾਘਾ ਕੀਤੀ। ਉਸ ਨੇ ਕਿਹਾ,‘‘ਸ਼ੁਭਮਨ ਕੋਲ ਲੰਬੀ ਪਾਰੀ ਖੇਡਣ ਦੀ ਸਮੱਰਥਾ ਹੈ। ਇਹ ਚੰਗਾ ਹੈ ਕਿ ਉਸਨੇ ਟੀਮ ਨੂੰ ਮਜ਼ਬੂਤ ਸ਼ੁਰੂਅਾਤ ਦਿਵਾਈ ਤੇ ਰੋਹਿਤ ਸ਼ਰਮਾ ਦੇ ਨਾਲ ਮਿਲਕੇ ਪਹਿਲੀ ਵਿਕਟ ਲਈ 70 ਦੌੜਾਂ ਦੀ ਸਾਂਝੇਦਾਰੀ ਕੀਤੀ। ਇਹ ਭਾਰਤ ਲਈ ਚੰਗਾ ਸੰਕੇਤ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਸ਼ੁਭਮਨ ਦੂਜੀ ਪਾਰੀ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰੇਗਾ।’’
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਪੀ. ਐੱਸ. ਐੱਲ. 20 ਫਰਵਰੀ ਤੋਂ, ਫਾਈਨਲ 22 ਮਾਰਚ ਨੂੰ
NEXT STORY