ਸਪੋਰਟਸ ਡੈਸਕ : ਬ੍ਰਾਜ਼ੀਲ ਦੇ ਟੈਨਿਸ ਖਿਡਾਰੀ ਡਿਏਗੋ ਮਾਟੋਸ ਨੂੰ ਮੈਚ ਫਿਕਸਿੰਗ 'ਚ ਦੋਸ਼ੀ ਪਾਏ ਜਾਣ ਤੋਂ ਬਾਅਦ ਪ੍ਰੋਫੈਸ਼ਨਲ ਟੈਨਿਸ ਖੇਡਣ 'ਤੇ ਲਾਈਫਟਾਈਮ ਬੈਨ ਅਤੇ 125,000 ਡਾਲਰ (ਕਰੀਬ 90 ਲੱਖ ਰੁਪਏ) ਦਾ ਜੁਰਮਾਨਾ ਲਗਾਇਆ ਗਿਆ ਹੈ। ਬ੍ਰਾਜ਼ੀਲ, ਸ਼੍ਰੀਲੰੰਕਾ, ਇਕਵਾਡੋਰ, ਪੁਰਤਗਾਲ ਅਤੇ ਸਪੇਨ 'ਚ ਖੇਡੇ ਗਏ ਆਈ. ਟੀ. ਐੱਫ ਲੈਵਲ ਦੇ ਟੂਰਨਾਮੈਂਟਸ ਦੇ 10 ਮੈਚਾਂ 'ਚ ਫਿਕਸਿੰਗ ਤੋਂ ਬਾਅਦ ਉਸ 'ਤੇ ਇਹ ਕਾਰਵਾਈ ਕੀਤੀ ਗਈ।
ਇਸ 31 ਸਾਲ ਦਾ ਖਿਡਾਰੀ ਨੂੰ ਟੈਨਿਸ ਇੰਟੀਗ੍ਰਿਟੀ ਯੂਨਿਟ ਦੀ ਜਾਂਚ 'ਚ ਸਹਿਯੋਗ ਨਾ ਕਰਨ ਦਾ ਵੀ ਦੋਸ਼ੀ ਪਾਇਆ ਗਿਆ ਕਿਉਂਕਿ ਉਸਨੇ ਫੋਰੈਂਸਿਕ ਜਾਂਚ ਲਈ ਆਪਣਾ ਮੋਬਾਇਲ ਫੋਨ ਦੇਣ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਅਤੇ ਵਿੱਤੀ ਰਿਕਾਰਡ ਦੀ ਆਪੂਰਤੀ ਕਰਨ 'ਚ ਅਸਫਲ ਰਿਹਾ। ਮਾਟੋਸ ਨੂੰ ਇਕਵਾਡੋਰ 'ਚ ਜਿੱਤੀ ਗਈ 12,000 ਡਾਲਰ ਦੀ ਰਾਸ਼ੀ ਵੀ ਵਾਪਸ ਕਰਨ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਵਰਤਮਾਨ 'ਚ ਡਬਲ 'ਚ 373ਵੇਂ ਨੰਬਰ 'ਤੇ ਕਾਇਮ ਮਾਟੋਸ 'ਤੇ ਦਸੰਬਰ 2018 'ਚ ਬੈਨ ਲਗਾਇਆ ਗਿਆ ਸੀ। ਉਹ ਅਪ੍ਰੈਲ 2012 'ਚ 580 ਨੰਬਰ ਦੇ ਨਾਲ ਸਭ ਤੋਂ ਜ਼ਿਆਦਾ ਸਿੰਗਲ ਰੈਂਕਿੰਗ 'ਤੇ ਰਿਹਾ ਸੀ।
ਵਿਰਾਟ ਕੋਹਲੀ ਦੀ ਘੜੀ ਦੀ ਕੀਮਤ ਵਿਚ ਤੁਸੀਂ ਖਰੀਦ ਸਕਦੇ ਹੋ 2BHK ਫਲੈਟ
NEXT STORY