ਇਕਵਾਡੋਰ– 6 ਵਾਰ ਵਿਸ਼ਵ ਦੀ ਸਰਵੋਤਮ ਖਿਡਾਰਨ ਰਹੀ ਮਾਰਟਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਬ੍ਰਾਜ਼ੀਲ ਦੀ ਮਹਿਲਾ ਫੁੱਟਬਾਲ ਟੀਮ ਨੇ ਤਿੰਨ ਵਾਰ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਕੋਲੰਬੀਆ ਨੂੰ ਪੈਨਲਟੀ ਸ਼ੂਟਆਊਟ ਵਿਚ 5-4 ਨਾਲ ਹਰਾ ਕੇ 9ਵਾਂ ਕੋਪਾ ਅਮਰੀਕਾ ਕੱਪ ਜਿੱਤ ਲਿਆ।
ਦੁਨੀਆ ਦੀ ਸਰਵੋਤਮ ਮਹਿਲਾ ਫੁੱਟਬਾਲਰ 39 ਸਾਲਾ ਮਾਰਟਾ ਨੇ 82ਵੇਂ ਮਿੰਟ ਵਿਚ ਮੈਦਾਨ ’ਤੇ ਕਦਮ ਰੱਖਿਆ ਤੇ ਇੰਜਰੀ ਟਾਈਮ ਦੇ ਛੇਵੇਂ ਮਿੰਟ ਵਿਚ ਗੋਲ ਕਰ ਕੇ ਬ੍ਰਾਜ਼ੀਲ ਨੂੰ 3-3 ਨਾਲ ਬਰਾਬਰੀ ’ਤੇ ਲਿਆ ਦਿੱਤਾ। ਇਸ ਤੋਂ ਬਾਅਦ ਉਸ ਨੇ ਵਾਧੂ ਸਮੇਂ ਵਿਚ ਵੀ ਗੋਲ ਕੀਤਾ, ਜਿਸ ਨਾਲ ਬ੍ਰਾਜ਼ੀਲ ਨੇ ਪਹਿਲੀ ਵਾਰ ਮੈਚ ਵਿਚ ਬੜ੍ਹਤ ਬਣਾਈ। ਲੇਸੀ ਸੈਂਟੋਸ ਨੇ 115ਵੇਂ ਮਿੰਟ ਵਿਚ ਗੋਲ ਕਰ ਕੇ ਕੋਲੰਬੀਅਾ ਨੂੰ 4-4 ਦੀ ਬਰਾਬਰੀ ’ਤੇ ਲਿਆ ਦਿੱਤਾ ਤੇ ਮੈਚ ਪੈਨਲਟੀ ਸ਼ੂਟਆਊਟ ਵਿਚ ਚਲਾ ਗਿਆ। ਗੋਲਕੀਪਰ ਲੋਰੇਨਾ ਡੀ ਸਿਲਵਾ ਨੇ ਸ਼ੂਟਆਊਟ ਵਿਚ ਦੋ ਪੈਨਲਟੀਆਂ ਬਚਾ ਕੇ ਬ੍ਰਾਜ਼ੀਲ ਨੂੰ ਮਹਾਦੀਪੀ ਚੈਂਪੀਅਨਸ਼ਿਪ ਵਿਚ ਲਗਾਤਾਰ 5ਵਾਂ ਖਿਤਾਬ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਬ੍ਰਾਜ਼ੀਲ ਨੇ ਪਿਛਲੇ 5 ਫਾਈਨਲ ਮੁਕਾਬਲਿਆਂ ਵਿਚ ਚੌਥੀ ਵਾਰ ਕੋਲੰਬੀਆਂ ਨੂੰ ਹਰਾਇਆ।
6 ਵਿਸ਼ਵ ਕੱਪ ਤੇ 6 ਓਲੰਪਿਕ ਖੇਡ ਚੁੱਕੀ ਮਾਰਟਾ ਨੇ ਬ੍ਰਾਜ਼ੀਲ ਵੱਲੋਂ 206 ਮੈਚਾਂ ਵਿਚ 122 ਗੋਲ ਕੀਤੇ ਹਨ। ਬ੍ਰਾਜ਼ੀਲ ਵੱਲੋਂ 45ਵੇਂ ਮਿੰਟ ਵਿਚ ਐਂਜੇਲਿਨਾ ਅਲੋਂਸੋ ਤੇ 80ਵੇਂ ਮਿੰਟ ਵਿਚ ਅਮਾਂਡਾ ਗੁਟਿਏਰੇਸ ਨੇ ਵੀ ਗੋਲ ਕੀਤੇ। ਕੋਲੰਬੀਆ ਲਈ ਲਿੰਡਾ ਕੈਸੇਡੋ ਨੇ 25ਵੇਂ ਮਿੰਟ ਵਿਚ, ਮਾਯਰਾ ਰਾਮਿਰੇਜ਼ ਨੇ 88ਵੇਂ ਮਿੰਟ ਵਿਚ ਤੇ ਸੈਂਟੋਸ ਨੇ ਗੋਲ ਕੀਤੇ। ਬ੍ਰਾਜ਼ੀਲ ਦੀ ਡਿਫੈਂਡਰ ਟਾਰਸੀਆਨੋ ਨੇ 69ਵੇਂ ਮਿੰਟ ਵਿਚ ਆਤਮਘਾਤੀ ਗੋਲ ਵੀ ਕੀਤਾ।
IND vs ENG, 5th Test: ਅੱਜ ਦੀ ਖੇਡ ਖਤਮ, ਇੰਗਲੈਂਡ ਨੂੰ ਜਿੱਤ ਲਈ 35 ਦੌੜਾਂ ਦੀ ਜ਼ਰੂਰਤ
NEXT STORY