ਮੁੰਬਈ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਆਉਣ ਵਾਲੇ ਮਹਿਲਾ ਵਨਡੇ ਵਰਲਡ ਕੱਪ ਲਈ ਬੈਂਗਲੁਰੂ ਨੂੰ ਆਯੋਜਨ ਸਥਾਨ ਵਜੋਂ ਹਟਾਉਣ ਦਾ ਫੈਸਲਾ ਕੀਤਾ ਹੈ। ਈਐੱਸਪੀਐੱਨ ਕ੍ਰਿਕਇੰਫੋ ਦੁਆਰਾ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਐੱਮ ਚਿੰਨਾਸਵਾਮੀ ਸਟੇਡੀਅਮ 'ਚ ਹੋਣ ਵਾਲੇ ਮੈਚਾਂ ਨੂੰ ਮੁੰਬਈ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (ਕੇਐਸਸੀਏ) ਦੁਆਰਾ ਮੈਚਾਂ ਦੀ ਮੇਜ਼ਬਾਨੀ ਲਈ ਪੁਲਸ ਕਲੀਅਰੈਂਸ ਪ੍ਰਾਪਤ ਕਰਨ ਲਈ ਬੀਸੀਸੀਆਈ ਦੀ ਵਾਰ-ਵਾਰ ਦਿੱਤੀ ਗਈ ਸਮੇਂ-ਸੀਮਾ ਨੂੰ ਪੂਰਾ ਨਾ ਪਾਉਣ ਕਾਰਨ ਬੈਂਗਲੁਰੂ 'ਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਮੈਚਾਂ ਨੂੰ ਮੁੰਬਈ 'ਚ ਸ਼ਿਫਟ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਬੀਸੀਸੀਆਈ ਨੇ ਸ਼ੁੱਕਰਵਾਰ ਨੂੰ ਸਾਰੇ ਭਾਗੀਦਾਰ ਦੇਸ਼ਾਂ ਨੂੰ ਅਪਡੇਟ ਵੀ ਭੇਜ ਦਿੱਤਾ ਹੈ। ਇਨ੍ਹਾਂ 8 ਟੀਮਾਂ ਦੇ ਟੂਰਨਾਮੈਂਟ ਦੀਆਂ ਤਰੀਕਾਂ ਉਹੀ ਰਹਿਣਗੀਆਂ (30 ਸਤੰਬਰ ਤੋਂ 2 ਨਵੰਬਰ), ਜਦੋਂ ਕਿ ਨਵੇਂ ਸ਼ਡਿਊਲ ਦਾ ਐਲਾਨ ਜਲਦ ਹੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਈਐੱਸਪੀਐੱਨ ਕ੍ਰਿਕਇੰਫੋ ਨੂੰ ਮਿਲੀ ਜਾਣਕਾਰੀ ਅਨੁਸਾਰ, ਇੰਦੌਰ, ਵਾਈਜੈਗ, ਗੁਹਾਟੀ ਤੋਂ ਇਲਾਵਾ ਮੁੰਬਈ ਨੂੰ ਚੌਥਾ ਭਾਰਤੀ ਸਥਾਨ ਬਣਾਇਆ ਜਾਵੇਗਾ। ਪਾਕਿਸਤਾਨ ਨਾਲ ਜੁੜੇ ਸਾਰੇ ਮੈਚਾਂ ਅਤੇ ਪਹਿਲੇ ਸੈਮੀਫਾਈਨਲ ਦੀ ਮੇਜ਼ਬਾਨੀ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਨੂੰ ਮਿਲੀ ਹੈ। ਜੂਨ 'ਚ ਆਈਸੀਸੀ ਨੇ ਟੂਰਨਾਮੈਂਟ ਦੀਆਂ ਤਰੀਕਾਂ ਦਾ ਐਲਾਨ ਕਰਦੇ ਹੋਏ ਬੈਂਗਲੁਰੂ ਨੂੰ 5 ਆਯੋਜਨ ਸਥਾਨਾਂ 'ਚੋਂ ਇਕ ਵਜੋਂ ਸੁਚੀਬੱਧ ਕੀਤਾ ਸੀ। ਮੇਜ਼ਬਾਨ ਭਾਰਤ ਨਾਲ ਟੂਰਨਾਮੈਂਟ ਦੇ ਪਹਿਲੇ ਮੈਚ ਤੋਂ ਇਲਾਵਾ ਬੈਂਗਲੁਰੂ ਨੂੰ 30 ਅਕਤੂਬਰ ਨੂੰ ਇਕ ਸੈਮੀਫਾਈਨਲ ਅਤੇ ਸੰਭਾਵਤ ਤੌਰ 'ਤੇ 2 ਨਵੰਬਰ ਨੂੰ ਫਾਈਨਲ ਦੀ ਮੇਜ਼ਬਾਨੀ ਵੀ ਕਰਨੀ ਸੀ। (ਜੇਕਰ ਪਾਕਿਸਤਾਨ ਫਾਈਨਲਿਸਟਾਂ 'ਚੋਂ ਇਕ ਨਹੀਂ ਹੁੰਦਾ)। ਬੀਸੀਸੀਆਈ ਨੂੰ ਇਹ ਫ਼ੈਸਲਾ ਇਸੇ ਸਾਲ 4 ਜੂਨ ਨੂੰ ਘਰੇਲੂ ਟੀਮ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਵਲੋਂ ਪਹਿਲੀ ਵਾਰ ਆਈਪੀਐੱਲ ਜਿੱਤਣ ਤੋਂ ਬਾਅਦ ਸਟੇਡੀਅਮ ਦੇ ਨੇੜੇ-ਤੇੜੇ ਪਈ ਭਾਜੜ ਕਾਰਨ ਇਸ ਸਟੇਡੀਅਮ ਨੂੰ ਵੱਡੇ ਆਯੋਜਨਾਂ ਲਈ 'ਅਸੁਰੱਖਿਅਤ' ਕਰਾਰ ਦਿੱਤੇ ਜਾਣ ਤੋਂ ਬਾਅਦ ਲੈਣਾ ਪਿਆ ਹੈ। ਕਰਨਾਟਕ ਸਰਕਾਰ ਵਲੋਂ ਨਿਯੁਕਤ ਇਕ ਮੈਂਬਰੀ ਕਮੇਟੀ ਨੇ ਸਟੇਡੀਅਮ ਨੂੰ ਵੱਡੇ ਪੈਮਾਨੇ 'ਤੇ ਹੋਣ ਵਾਲੇ ਆਯੋਜਨਾਂ ਲਈ 'ਅਸੁਰੱਖਿਅਤ' ਮੰਨਿਆ ਹੈ। ਜਿਸ ਤੋਂ ਬਾਅਦ ਕਰਨਾਟਕ ਪੁਲਸ ਨੇ ਕੇਐੱਸਸੀਏ ਨੂੰ ਉੱਥੋਂ ਕੋਈ ਵੀ ਮੈਚ ਆਯੋਜਿਤ ਕਰਨ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਕਾਰਨ ਕੇਐੱਸਸੀਏ ਨੂੰ ਮਹਾਰਾਜਾ ਟੀ20 ਨੂੰ ਬੈਂਗਲੁਰੂ ਤੋਂ ਮੈਸੂਰ ਸ਼ਿਫਟ ਕਰਨਾ ਪਿਆ ਸੀ। ਬੀਸੀਸੀਆਈ ਦੇ ਇਸ ਨਵੇਂ ਫ਼ੈਸਲੇ ਨੇ ਹੁਣ ਆਈਸੀਸੀ ਨੂੰ ਸੰਭਾਵਿਤ ਪ੍ਰੋਗਰਾਮ 'ਚ ਬਦਲਣ ਲਈ ਮਜ਼ਬੂਰ ਕਰ ਦਿੱਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
...ਦੁਆਵਾਂ ਦੀ ਲੋੜ, ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਦੇ ਛੋਟੇ ਭਰਾ ਨੇ ਦੱਸਿਆ ਹੈਲਥ ਅਪਡੇਟ
NEXT STORY