ਦੁਬਈ— ਕ੍ਰਿਕਟ ਦੇ ਮਹਾਨ ਕ੍ਰਿਕਟਰਾਂ 'ਚੋਂ ਇਕ ਬ੍ਰਾਇਨ ਲਾਰਾ ਨੇ ਖੇਡ 'ਚ ਆਉਣ ਦੇ ਬਾਰੇ 'ਚ ਦਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਚਾਰ ਸਾਲ ਦੀ ਉਮਰ 'ਚ ਨਾਰੀਅਲ ਦੀ ਸ਼ਾਖਾ ਨਾਲ ਬਣੇ ਬੱਲੇ ਨਾਲ ਸ਼ੁਰੂਆਤ ਕੀਤੀ ਸੀ ਜੋ ਪੇਂਟਿੰਗ ਕਰਨ ਵਾਲੇ ਬੁਰਸ਼ ਦੀ ਤਰ੍ਹਾਂ ਸੀ। ਲਾਰਾ ਨੇ ਆਈ.ਸੀ.ਸੀ. ਕ੍ਰਿਕਟ 360 ਤੋਂ ਆਪਣੇ ਕ੍ਰਿਕਟ 'ਚ ਸ਼ੁਰੂਆਤ ਕਰਨ ਅਤੇ ਪੇਸ਼ੇਵਰ ਕ੍ਰਿਕਟਰ ਬਣਨ ਦੇ ਲਈ ਆਪਣੇ ਪਿਤਾ ਦੇ ਤਿਆਗ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੇਰੇ ਭਰਾ ਨੇ ਨਾਰੀਅਲ ਦੇ ਰੁਖ ਦੀ ਸ਼ਾਖਾ ਨਾਲ ਕ੍ਰਿਕਟ ਦੇ ਬੱਲੇ ਦਾ ਆਕਾਰ ਬਣਾਇਆ।

ਉਨ੍ਹਾਂ ਕਿਹਾ ਕਿ ਮੈਂ ਉਸ ਸਮੇਂ ਸਿਰਫ ਚਾਰ ਸਾਲ ਦਾ ਸੀ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ 52.88 ਦੇ ਔਸਤ ਨਾਲ ਟੈਸਟ 'ਚ 11,953 ਦੌੜਾਂ ਬਣਾਈਆਂ ਜਦਕਿ ਵਨ ਡੇ 'ਚ 40.48 ਦੇ ਔਸਤ ਨਾਲ 10,405 ਦੌੜਾਂ ਬਣਾਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਛੋਟੇ ਸਨ ਤਾਂ ਉਹ ਆਪਣੇ ਦੋਸਤਾਂ ਦੇ ਨਾਲ ਹਰ ਉਸ ਚੀਜ਼ ਨਾਲ ਖੇਡਦੇ ਸਨ ਜੋ ਉਨ੍ਹਾਂ ਦੇ ਹੱਥ 'ਚ ਆ ਜਾਂਦੀ ਸੀ। ਉਨ੍ਹਾਂ ਕਿਹਾ ਕਿ ਮੈਂ ਗਲੀ ਕ੍ਰਿਕਟ 'ਚ ਵਿਸ਼ਵਾਸ ਰਖਦਾ ਹਾਂ। ਮੇਰਾ ਮਤਲਬ ਹੈ ਕਿ ਅਸੀਂ ਹਰ ਚੀਜ਼ ਨਾਲ ਕ੍ਰਿਕਟ ਖੇਡਣ ਲਗਦੇ ਸੀ। ਸਖ਼ਤ ਸੰਤਰੇ, ਨੀਂਬੂ ਜਾਂ ਫਿਰ ਬੰਟਿਆਂ ਨਾਲ, ਭਾਵੇਂ ਘਰ ਦੇ ਪਿੱਛੇ ਦਾ ਹਿੱਸਾ ਹੋਵੇ, ਸੜਕ ਹੋਵੇ। ਮੈਂ ਸਾਰੇ ਪਾਸੇ ਖੇਡਦਾ ਸੀ।

ਲਾਰਾ ਨੇ ਕਿਹਾ ਕਿ ਅਸੀਂ ਮੀਂਹ ਦੇ ਮੌਸਮ 'ਚ ਫੁੱਟਬਾਲ ਖੇਡਦੇ ਸੀ, ਮੈਂ ਟੇਬਲ ਟੈਨਿਸ ਵੀ ਖੇਡਿਆ ਹੈ। ਮੈਨੂੰ ਲੱਗਾ ਕਿ ਮੈਂ ਕਿਸੇ ਹੋਰ ਖੇਡ ਦੀ ਬਜਾਏ ਕ੍ਰਿਕਟ 'ਚ ਜ਼ਿਆਦਾ ਚੰਗਾ ਕਰ ਰਿਹਾ ਸੀ। ਇਸ 'ਚ ਮੇਰੇ ਪਿਤਾ ਦਾ ਅਸਰ ਰਿਹਾ ਹੈ ਅਤੇ ਉਨ੍ਹਾਂ ਫੈਸਲਾ ਕੀਤਾ ਕਿ ਮੈਂ ਫੁੱਟਬਾਲ ਘੱਟ ਖੇਡਾਂ ਅਤੇ ਕ੍ਰਿਕਟ ਜ਼ਿਆਦਾ ਖੇਡਾਂ। ਆਪਣੇ ਪਿਤਾ ਬਾਰੇ ਲਾਰਾ ਨੇ ਕਿਹਾ ਕਿ ਮੇਰੇ ਪਿਤਾ ਕ੍ਰਿਕਟ ਨੂੰ ਪਸੰਦ ਕਰਦੇ ਸਨ ਅਤੇ ਸਾਡੇ ਪਿੰਡ 'ਚ ਇਕ ਲੀਗ ਚਲਾਉਂਦੇ ਸਨ। ਉਨ੍ਹਾਂ ਯਕੀਨੀ ਬਣਾਇਆ ਕਿ ਮੈਨੂੰ ਹਰ ਚੀਜ਼ ਮਿਲੇ। ਉਨ੍ਹਾਂ ਇਹ ਯਕੀਨੀ ਕਰਨ ਲਈ ਕਾਫੀ ਤਿਆਗ ਕੀਤੇ ਤਾਂ ਜੋ ਮੈਨੂੰ ਸਰਵਸ੍ਰੇਸ਼ਠ ਪੱਧਰ 'ਤੇ ਪ੍ਰਦਰਸ਼ਨ ਕਰਨ ਲਈ ਹਰ ਚੀਜ਼ ਮਿਲੇ।
ਰਾਹੁਲ-ਪੰਤ ਲਈ ਅਹਿਮ ਹੋਵੇਗਾ 5ਵਾਂ ਵਨ ਡੇ, ਇਕ ਗਲਤੀ ਚੂਰ-ਚੂਰ ਕਰ ਸਕਦੀ ਹੈ ਸੁਪਨਾ
NEXT STORY