ਸਪੋਰਟਸ ਡੈਸਕ— ਗੋਲਫਰ ਬਰੂਕ ਕੋਏਪਕਾ ਇਸ ਸਮੇਂ ਖ਼ੁਦ ਨੂੰ ਖੁਸ਼ਕਿਸਮਤ ਖਿਡਾਰੀਆਂ 'ਚੋਂ ਇਕ ਮੰਨ ਸਕਦੇ ਹਨ। ਇਸ ਦਾ ਇਕ ਵੱਡਾ ਕਾਰਨ ਉਨ੍ਹਾਂ ਦੀ ਗਰਲਫ੍ਰੈਂਡ ਜੇਨਾ ਸਮਿਸ ਵੀ ਮੰਨੀ ਜਾ ਰਹੀ ਹੈ। ਜੇਨਾ ਅਤੇ ਬਰੂਕ ਨੇ ਦੋ ਸਾਲ ਪਹਿਲਾਂ ਡੇਟਿੰਗ ਸ਼ੁਰੂ ਕਰ ਦਿੱਤੀ ਸੀ। ਉਦੋਂ ਤੋਂ ਲੈ ਕੇ ਬਰੂਕ ਦਾ ਗੋਲਫ ਜਗਤ 'ਚ ਲਗਾਤਾਰ ਨਾਂ ਚਮਕ ਰਿਹਾ ਹੈ।
2017 'ਚ ਬਰੂਕ ਨੇ ਪਹਿਲਾ ਯੂ.ਐੱਸ. ਓਪਨ ਖਿਤਾਬ ਜਿੱਤ ਕੇ ਤਹਿਲਕਾ ਮਚਾਇਆ ਸੀ। ਉਸ ਸਮੇਂ ਉਨ੍ਹਾਂ ਦੀ ਗਰਲਫ੍ਰੈਂਡ ਜੇਨਾ ਦੇ ਨਾਲ ਤਸਵੀਰਾਂ ਅਤੇ ਸੈਲੀਬ੍ਰੇਸ਼ਨ ਕਰਦੇ ਹੋਏ ਵੀਡੀਓ ਕਾਫੀ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਪਿਛਲੇ ਸਾਲ ਬਰੂਕ ਨੇ ਦੋ ਵਾਰ ਪੀ.ਜੀ.ਏ. ਚੈਂਪੀਅਨਸ਼ਿਪ ਜਿੱਤ ਕੇ ਰਿਕਾਰਡ ਬਣਾ ਦਿੱਤਾ। ਇਸ ਦੌਰਾਨ ਵੀ ਜੇਨਾ ਬਰੂਕ ਨੂੰ ਚੀਅਰਸ ਦੇ ਲਈ ਦਰਸ਼ਕਾਂ ਦੀ ਗੈਲਰੀ 'ਚ ਮੌਜੂਦ ਰਹੀ। ਹੁਣ ਲੋਕ ਜੇਨਾ ਨੂੰ ਬਰੂਕ ਦੇ ਲਈ ਲੱਕੀ ਮੰਨਣ ਲੱਗੇ ਹਨ। ਦੋਹਾਂ ਦਾ ਰਿਸ਼ਤਾ ਵੀ ਅੱਗੇ ਤੋਂ ਪੱਕਾ ਹੁੰਦਾ ਜਾ ਰਿਹਾ ਹੈ।
ਦੇਖੋ ਬਰੂਕ ਅਤੇ ਜੇਨਾ ਦੀਆਂ ਤਸਵੀਰਾਂ-
ਵਿਸ਼ਵ ਕੱਪ ਤੋਂ ਪਹਿਲਾਂ ਵੈਸਟਇੰਡੀਜ਼ ਨੇ ਕੋਚ ਪਾਇਬਸ ਨੂੰ ਹਟਾਇਆ
NEXT STORY