ਬੈਂਗਲੁਰੂ (ਵਾਰਤਾ)- ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਜਸਪ੍ਰੀਤ ਬੁਮਰਾਹ ਨੇ ਇੱਥੇ ਸ਼੍ਰੀਲੰਕਾ ਖ਼ਿਲਾਫ਼ ਚੱਲ ਰਹੇ ਪਿੰਕ ਬਾਲ ਟੈਸਟ ਦੇ ਦੂਜੇ ਦਿਨ ਐਤਵਾਰ ਨੂੰ ਤਿੰਨ ਪ੍ਰਸ਼ੰਸਕਾਂ ਦੇ ਮੈਦਾਨ 'ਚ ਦਾਖ਼ਲ ਹੋਣ 'ਤੇ ਸੁਰੱਖਿਆ 'ਚ ਹੋਈ ਕੋਤਾਹੀ ਨੂੰ ਮੰਨਿਆ ਹੈ। ਬੁਮਰਾਹ ਨੇ ਐਤਵਾਰ ਨੂੰ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ, ''ਇਹ ਅਜਿਹੀ ਚੀਜ਼ ਹੈ ਜਿਸ 'ਤੇ ਸਾਡਾ ਕੰਟਰੋਲ ਨਹੀਂ ਹੈ। ਸਪੱਸ਼ਟ ਤੌਰ 'ਤੇ ਸੁਰੱਖਿਆ ਚਿੰਤਾ ਇਕ ਮੁੱਦਾ ਹੈ। ਅਚਾਨਕ ਸਾਨੂੰ ਅਹਿਸਾਸ ਹੋਇਆ ਕਿ ਪ੍ਰਸ਼ੰਸਕ ਮੈਦਾਨ ਵਿਚ ਦਾਖ਼ਲ ਹੋ ਗਏ ਹਨ, ਪਰ ਸ਼ੁਕਰ ਹੈ ਕਿ ਅਧਿਕਾਰੀਆਂ ਨੇ ਦਖ਼ਲ ਦਿੱਤਾ। ਸਾਨੂੰ ਨਹੀਂ ਪਤਾ ਕਿ ਇਸ ਬਾਰੇ ਕੀ ਕਹੀਏ, ਕਿਉਂਕਿ ਕ੍ਰਿਕਟ ਦਾ ਕ੍ਰੇਜ਼ ਬਹੁਤ ਜ਼ਿਆਦਾ ਹੈ ਅਤੇ ਕਈ ਵਾਰ ਪ੍ਰਸ਼ੰਸਕ ਭਾਵੁਕ ਹੋ ਜਾਂਦੇ ਹਨ।'
ਜ਼ਿਕਰਯੋਗ ਹੈ ਕਿ ਇਹ ਘਟਨਾ ਐਤਵਾਰ ਨੂੰ ਦੂਜੇ ਦਿਨ ਉਸ ਸਮੇਂ ਵਾਪਰੀ ਸੀ, ਜਦੋਂ ਛੇਵੇਂ ਓਵਰ 'ਚ ਮੁਹੰਮਦ ਸ਼ਮੀ ਦੀ ਗੇਂਦ 'ਤੇ ਸੱਟ ਲੱਗਣ ਤੋਂ ਬਾਅਦ ਸ਼੍ਰੀਲੰਕਾਈ ਖਿਡਾਰੀ ਕੁਸ਼ਾਲ ਮੈਂਡਿਸ ਦਾ ਇਲਾਜ ਚੱਲ ਰਿਹਾ ਸੀ। ਇਸ ਦੌਰਾਨ ਤਿੰਨ ਪ੍ਰਸ਼ੰਸਕ ਸੁਰੱਖਿਆ ਅਧਿਕਾਰੀਆਂ ਨੂੰ ਚਕਮਾ ਦਿੰਦੇ ਹੋਏ ਮੈਦਾਨ 'ਤੇ ਆ ਗਏ। ਇਕ ਪ੍ਰਸ਼ੰਸਕ ਸਲਿਪ ਵਿਚ ਖੜ੍ਹੇ ਕੋਹਲੀ ਨੂੰ ਮਿਲਣ ਵਿਚ ਕਾਮਯਾਬ ਰਿਹਾ।
ਪ੍ਰਸ਼ੰਸਕ ਨੇ ਆਪਣੀ ਜੇਬ ਵਿਚੋਂ ਆਪਣਾ ਮੋਬਾਈਲ ਫੋਨ ਕੱਢਿਆ ਅਤੇ ਸਾਬਕਾ ਭਾਰਤੀ ਕਪਤਾਨ ਨਾਲ ਸੈਲਫੀ ਲਈ। ਹਾਲਾਂਕਿ ਇਸ ਤੋਂ ਬਾਅਦ ਪੁਲਸ ਅਧਿਕਾਰੀਆਂ ਸਟੇਡੀਅਮ ਦੇ ਚਾਰੇ ਪਾਸੇ ਗਏ ਅਤੇ ਮੈਦਾਨ 'ਚ ਖਿਡਾਰੀਆਂ ਵੱਲ ਭੱਜੇ ਘੁਸਪੈਠੀਆਂ ਨੂੰ ਕਾਬੂ ਕਰਨ ਵਿਚ ਕਾਮਯਾਬ ਰਹੇ। IPL ਵਿਚ ਰਾਇਲ ਚੈਲੰਜਰ ਬੈਂਗਲੁਰੂ (RCB) ਲਈ ਖੇਡਣ ਵਾਲੇ ਵਿਰਾਟ ਕੋਹਲੀ ਲਈ ਬੈਂਗਲੁਰੂ ਗੋਦ ਲਿਆ ਹੋਇਆ ਘਰ ਹੈ। ਸ਼੍ਰੀਲੰਕਾ ਦੇ ਖ਼ਿਲਾਫ਼ ਪਿੰਕ ਬਾਲ ਟੈਸਟ ਮੈਚ ਦੇ ਪਹਿਲੇ ਦਿਨ ਤੋਂ ਹੀ ਪ੍ਰਸ਼ੰਸਕ ਸਟੈਂਡ ਤੋਂ ਉਨ੍ਹਾਂ ਪ੍ਰਤੀ ਪਿਆਰ ਦਿਖਾ ਰਹੇ ਹਨ।
IND vs SL : ਮੈਦਾਨ 'ਚ ਦਾਖ਼ਲ ਹੋਏ ਕ੍ਰਿਕਟ ਪ੍ਰਸ਼ੰਸਕ, ਕੋਹਲੀ ਨਾਲ ਖਿੱਚੀ ਸੈਲਫ਼ੀ
NEXT STORY