ਸਪੋਰਟਸ ਡੈਸਕ— ਭਾਰਤ ਦੇ ਬੱਲੇਬਾਜ਼ ਕੇ.ਐਲ. ਰਾਹੁਲ ਦਾ ਮੰਨਣਾ ਹੈ ਕਿ ਜਸਪ੍ਰੀਤ ਬੁਮਰਾਹ ਇਕ ਅਜਿਹਾ ਗੇਂਦਬਾਜ਼ ਹੈ ਕਿ ਜੇਕਰ ਉਸ ਦਾ ਕੋਈ ਵੀ ਸਾਥੀ ਉਸ ਦੇ ਖਿਲਾਫ ਖੇਡ ਰਿਹਾ ਹੋਵੇ ਤਾਂ ਕ੍ਰਿਕਟ ਮੈਦਾਨ 'ਤੇ ਉਹ ਉਸ 'ਤੇ ਕੋਈ ਰਹਿਮ ਨਹੀਂ ਕਰਦਾ। ਰਾਹੁਲ ਅਤੇ ਬੁਮਰਾਹ ਦੋਨੋਂ ਹੀ ਦੱਖਣੀ ਅਫਰੀਕਾ ਖਿਲਾਫ ਮੌਜੂਦਾ ਸੀਰੀਜ਼ 'ਚ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ। ਬੁਮਰਾਹ ਪਿੱਠ ਦੀ ਦਰਦ ਕਾਰਨ ਬਾਹਰ ਹਨ ਜਦ ਕਿ ਰਾਹੁਲ ਖਰਾਬ ਪ੍ਰਦਰਸ਼ਨ ਕਾਰਨ ਟੀਮ ਤੋਂ ਬਾਹਰ ਹਨ।
ਰਾਹੁਲ ਨੇ ਈ. ਐੱਸ. ਪੀ. ਐੱਨ. ਕ੍ਰਿਕਇੰਫ ਤੋਂ ਕਿਹਾ,“ਉਹ ਇਕ ਅਜਿਹਾ ਖਿਡਾਰੀ ਹੈ ਜਿਸ ਨਾਲ ਤੁਸੀਂ ਨਹੀਂ ਭਿੜਨਾ ਚਾਹੁੰਦੇ ਹੋ ਕਿਉਂਕਿ ਉਹ ਹਮੇਸ਼ਾਂ ਬਹੁਤ ਤੇਜ਼ ਗੇਂਦਬਾਜ਼ੀ ਕਰਦਾ ਹੈ ਅਤੇ ਇਥੋਂ ਤਕ ਕਿ ਜਦੋਂ ਅਸੀਂ ਇਕ ਦੂਜੇ ਦੇ ਖਿਲਾਫ ਖੇਡ ਰਹੇ ਹੁੰਦੇ ਹਾਂ ਤਾਂ ਉਹ ਮੈਦਾਨ ਤੋਂ ਬਾਹਰ ਵੀ ਮੁਕਾਬਲੇਬਾਜ਼ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਕਿਹਾ, ਉਹ ਉਨ੍ਹਾਂ ਖਿਡਾਰੀਆਂ 'ਤੇ ਵੀ ਤਰਸ ਨਹੀਂ ਕਰਦਾ ਜੋ ਦੇਸ਼ ਵਲੋਂ ਉਸ ਦੇ ਨਾਲ ਖੇਡ ਰਹੇ ਹੁੰਦੇ ਹਨ।' ਉਹ ਹਮੇਸ਼ਾਂ ਬੇਹੱਦ ਮੁਕਾਬਲੇਬਾਜ਼ ਬਣਿਆ ਰਹਿੰਦਾ ਹੈ। ਉਹ ਸ਼ਾਨਦਾਰ ਹੁਨਰ ਦਾ ਧਨੀ ਹੈ ਅਤੇ ਅਜੇ ਦੇਸ਼ ਲਈ ਉਹ ਜੋ ਭੂਮਿਕਾ ਨਿਭਾ ਰਿਹਾ ਹੈ ਉਹ ਸ਼ਾਨਦਾਰ ਹੈ ਅਤੇ ਉਹ ਇਸ ਤੋਂ ਬਿਹਤਰ ਹੁੰਦਾ ਜਾਵੇਗਾ।''
ਟੀਮ ਇੰਡੀਆ ਦੇ ਇਸ ਖਿਡਾਰੀ ਦੇ ਘਰ ਆਈ ਨੰਨ੍ਹੀ ਪਰੀ, ਹਰਭਜਨ ਨੇ ਟਵੀਟ ਕਰ ਦਿੱਤੀ ਜਾਣਕਾਰੀ
NEXT STORY