ਨਵੀਂ ਦਿੱਲੀ : ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਖੇਡੇ ਗਏ ਮੁਕਾਬਲੇ ਵਿਚ ਭਾਰਤ ਨੇ ਅਫਗਾਨਿਸਤਾਨ ਨੂੰ 11 ਦੌੜਾਂ ਨਾਲ ਹਰਾਇਆ। ਭਾਰਤ ਟੀਮ ਨੇ ਅਫਗਾਨਿਸਤਾਨ ਨੂੰ 225 ਦੌੜਾਂ ਦਾ ਟੀਚਾ ਦਿੱਤਾ ਸੀ। ਅਫਗਾਨਿਸਤਾਨ ਦੀ ਟੀਮ 213 ਦੌੜਾਂ 'ਤੇ ਆਲਆਊਟ ਹੋ ਗਈ। ਮੁਹੰਮਦ ਸ਼ਮੀ ਨੇ 9.5 ਓਵਰਾਂ ਵਿਚ 40 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਉਸਨੇ ਆਖਰੀ ਓਵਰ ਦੀ ਤੀਜੀ, ਚੌਥੀ ਅਤੇ 5ਵੀਂ ਗੇਂਦ 'ਤੇ ਲਗਾਤਾਰ 4 ਵਿਕਟਾਂ ਹਾਸਲ ਕੀਤੀਆਂ ਅਤੇ ਵਰਲਡ ਕੱਪ 2019 ਦੀ ਪਹਿਲੀ ਹੈਟ੍ਰਿਕ ਲਈ। ਸਾਰਿਆਂ ਨੂੰ ਲੱਗ ਰਿਹਾ ਸੀ ਕਿ ਸ਼ਮੀ ਨੂੰ 'ਮੈਨ ਆਫ ਦਿ ਮੈਚ' ਐਵਾਰਡ ਦਿੱਤਾ ਜਾਵੇਗਾ ਪਰ ਇਸ ਦੇ ਉਲਟ ਜਸਪ੍ਰੀਤ ਬੁਮਰਾਹ ਨੂੰ ਇਹ ਐਵਾਰਡ ਮਿਲਿਆ।
ਇਸ ਲਈ ਬੁਮਰਾਹ ਬਣੇ 'ਮੈਨ ਆਫ ਦਿ ਮੈਚ'

ਅਫਗਾਨਿਸਤਾਨ ਦੀ ਟੀਮ 2 ਵਿਕਟਾਂ ਦੇ ਨੁਕਸਾਨ 'ਤੇ 106 ਦੌੜਾਂ ਬਣਾ ਚੁੱਕੀ ਸੀ ਅਤੇ ਭਾਰਤ ਹੱਥੋਂ ਹੋਲੀ-ਹੋਲੀ ਮੈਚ ਖਿਸਤ ਰਿਹਾ ਸੀ। ਉਸ ਸਮੇਂ ਵਿਕਟਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਬੁਮਰਾਹ ਦੇ ਹੱਥ ਵਿਚ ਗੇਂਦ ਫੜਾਈ ਗਈ। ਉਸ ਨੇ ਇਸ ਓਵਰ ਵਿਚ 2 ਵਿਕਟਾਂ ਹਾਸਲ ਕੀਤੀਆਂ ਅਤੇ ਭਾਰਤ ਦੀ ਮੈਚ ਵਿਚ ਵਾਪਸੀ ਕਰਾਈ। ਬੁਮਰਾਹ ਨੇ ਇਸ ਓਵਰ ਵਿਚ ਅਫਗਾਨਿਸਤਾਨ ਦੇ ਵੱਡੇ ਬੱਲੇਬਾਜ਼ ਰਹਿਮਤ ਸ਼ਾਹ ਅਤੇ ਫਿਰ ਹਸ਼ਮਤੁੱਲਾਹ ਨੂੰ ਆਊਟ ਕੀਤਾ।
ਆਖਰੀ ਓਵਰਾਂ ਵਿਚ ਸ਼ਾਨਦਾਰ ਪ੍ਰਦਰਸ਼ਨ

ਬੁਮਰਾਹ ਨੇ 10 ਓਵਰਾਂ ਵਿਚ 39 ਦੌੜਾਂ ਦੇ ਕੇ 2 ਮਹੱਤਵਪੂਰਨ ਵਿਕਟਾਂ ਹਾਸਲ ਕੀਤੀਆਂ। ਉਸਦੇ ਸਪੈਲ ਵਿਚ ਅਫਗਾਨ ਬੱਲੇਬਾਜ਼ ਸਿਰਫ 2 ਹੀ ਬਾਊਂਡਰੀਆਂ ਲਗਾ ਸਕੇ। ਉਸ ਨੇ ਕੋਈ ਵੀ ਵਾਈਡ ਜਾਂ ਨੋ ਬਾਲ ਨਹੀਂ ਸੁੱਟੀ। ਬੁਮਰਾਹ ਨੇ 49ਵੇਂ ਓਵਰ ਵਿਚ ਸਿਰਫ 5 ਦੌੜਾਂ ਦੀ ਦਿੱਤੀਆਂ। ਇਹ ਮੈਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਅੰਕ ਸੂਚੀ ਵਿਚ ਤੀਜੇ ਨੰਬਰ 'ਤੇ ਪਹੁੰਚ ਚੁੱਕੀ ਹੈ। ਭਾਰਤੀ ਟੀਮ 5 ਵਿਚੋਂ 4 ਮੈਚ ਜਿੱਤ ਕੇ 9 ਅੰਕ ਹਾਸਲ ਕਰ ਚੁੱਕੀ ਹੈ। ਭਾਰਤੀ ਟੀਮ ਨੇ ਵਰਲਡ ਕੱਪ ਦੇ ਇਤਿਹਾਸ ਵਿਚ ਕਲ 50ਵੀਂ ਜਿੱਤ ਦਰਜ ਕੀਤੀ।
ਭਾਰਤ ਦੇ ਇਸ ਸਾਬਕਾ ਤੇਜ਼ ਗੇਂਦਬਾਜ਼ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ
NEXT STORY