ਨਵੀਂ ਦਿੱਲੀ– ਭਾਰਤ ਵਿਰੁੱਧ ਸਿਰਫ ਇਕ ਟੈਸਟ ਖੇਡਣ ਵਾਲੇ ਆਸਟਰੇਲੀਆਈ ਬੱਲੇਬਾਜ਼ ਮਾਰਨਸ ਲਾਬੂਸ਼ਾਨੇ ਨੂੰ ਉਮੀਦ ਹੈ ਕਿ ਦਸੰਬਰ ਵਿਚ ਜਦੋਂ ਦੋਵਾਂ ਟੀਮਾਂ ਦਾ ਟੈਸਟ ਲੜੀ ਵਿਚ ਆਹਮੋ-ਸਾਹਮਣਾ ਹੋਵੇਗਾ ਤਾਂ ਉਹ ਆਪਣਾ ਦਬਦਬਾ ਬਣਾਉਣ ਵਿਚ ਸਫਲ ਰਹੇਗਾ। ਕੌਮਾਂਤਰੀ ਕ੍ਰਿਕਟ ਵਿਚ ਤੇਜੀ਼ਨਾਲ ਉੱਭਰਨ ਵਾਲੇ ਇਸ ਬੱਲੇਬਾਜ਼ ਨੇ ਹਾਲਾਂਕਿ ਮੰਨਿਆ ਕਿ ਵਿਸ਼ਵ ਪੱਧਰੀ ਭਾਰਤੀ ਗੇਂਦਬਾਜ਼ਾਂ ਵਿਚ ਜਸਪ੍ਰੀਤ ਬੁਮਰਾਹ ਦਾ ਸਾਹਮਣਾ ਕਰਨਾ ਸਭ ਤੋਂ ਮੁਸ਼ਕਿਲ ਹੋਵੇਗਾ।
ਲਾਬੂਸ਼ਾਨੇ ਨੇ ਕਿਹਾ,''ਸਾਰੇ ਭਾਰਤੀ ਚੰਗੇ ਗੇਂਦਬਾਜ਼ ਹਨ ਪਰ ਬੁਮਰਾਹ ਦੀ ਚੁਣੌਤੀ ਨਾਲ ਨਜਿੱਠਣਾ ਮੁਸ਼ਕਿਲ ਹੋਵੇਗਾ। ਉਹ ਲਗਭਗ 140 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਲਗਾਤਾਰ ਗੇਂਦਬਾਜ਼ੀ ਕਰਨ ਤੇ ਹਾਲਾਤ ਦਾ ਸਾਥ ਮਿਲਣ 'ਤੇ ਸਵਿੰਗ ਕਰਨ ਦੀ ਸਮਰੱਥਾ ਰੱਖਦਾ ਹੈ। ਉਹ ਗੇਂਦ ਨੂੰ ਵਿਕਟ ਵਾਲੇ ਪਾਸਿਓਂ ਅੰਦਰ ਲਿਆਉਣ ਵਿਚ ਵੀ ਸਮਰਥ ਹੈ।'' ਆਸਟਰੇਲੀਆ ਦੇ ਲਈ 14 ਟੈਸਟ 'ਚ ਚਾਰ ਸੈਂਕੜੇ ਤੇ 7 ਅਰਧ ਸੈਂਕੜਿਆਂ ਦੇ ਨਾਲ 63 ਦੀ ਔਸਤ ਨਾਲ ਦੌੜਾਂ ਬਣਾਉਣ ਵਾਲੇ ਇਸ ਬੱਲੇਬਾਜ਼ ਨੇ ਕਿਹਾ ਕਿ ਤੁਸੀਂ ਹਮੇਸ਼ਾ ਬੈਸਟ ਦੇ ਵਿਰੁੱਧ ਖੁਦ ਨੂੰ ਪਰਖਣਾ ਚਾਹੁੰਦੇ ਹੋ ਜਸਪ੍ਰੀਤ ਸ਼ਾਇਦ ਉਸੀ ਗੇਂਦਬਾਜ਼ੀ ਹਮਲਾਵਰ ਦਾ ਆਗੁਆ ਹੈ। ਇਸ਼ਾਂਤ ਸ਼ਰਮਾ 'ਤੇ ਬੋਲਦੇ ਹੋਏ ਲਾਬੂਸ਼ਾਨੇ ਨੇ ਕਿਹਾ ਕਿ ਇਸ਼ਾਂਤ ਨੇ ਪਿਛਲੇ 2 ਸਾਲਾ 'ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ। ਸੱਜੇ ਹੱਥ ਦੇ ਬੱਲੇਬਾਜ਼ਾਂ ਦੇ ਲਈ ਉਨ੍ਹਾਂ ਦੀ ਗੇਂਦ ਅੰਦਰ ਵੱਲ ਆਉਂਦੀ ਹੈ, ਇਹ ਸਾਡੇ ਲਈ ਵੀ ਇਕ ਵਧੀਆ ਚੁਣੌਤੀ ਹੋਵੇਗੀ।
2008 ਵਿਚ ਭਾਰਤ-ਆਸਟਰੇਲੀਆ ਟੈਸਟ ਦੌਰਾਨ ਦੋ ਗਲਤੀਆਂ ਕੀਤੀਆਂ ਸਨ : ਬਕਨਰ
NEXT STORY