ਨਵੀਂ ਦਿੱਲੀ— ਜਸਪ੍ਰੀਤ ਬੁਮਰਾਹ ਨੂੰ ਭਾਰਤ ਦਾ ਸਟ੍ਰਾਈਕ ਗੇਂਦਬਾਜ਼ ਬਣਦੇ ਦੇਖਣ ਵਾਲੇ ਭੁਵਨੇਸ਼ਵਰ ਕੁਮਾਰ ਨੇ ਕਿਹਾ ਕਿ ਗੁਜਰਾਤ ਦੇ ਇਸ ਗੇਂਦਬਾਜ਼ ਨੇ ਆਪਣੇ ਐਕਸ਼ਨ 'ਤੇ ਬਹੁਤ ਮਿਹਨਤ ਕੀਤੀ ਹੈ ਜਿਸ ਦਾ ਫਾਇਦਾ ਉਸ ਨੂੰ ਮਿਲ ਰਿਹਾ ਹੈ। ਭੁਵਨੇਸ਼ਵਰ ਨੇ ਕਿਹਾ ਕਿ ਬੁਮਰਾਹ ਦਾ ਐਕਸ਼ਨ ਵੱਖਰਾ ਹੈ ਜਿਸ ਨਾਲ ਬੱਲੇਬਾਜ਼ਾਂ ਨੂੰ ਰੁਕਾਵਟ ਹੁੰਦੀ ਹੈ। ਉਸ ਨੇ ਆਪਣੇ ਐਕਸ਼ਨ 'ਤੇ ਬਹੁਤ ਮਿਹਨਤ ਕੀਤੀ। ਉਸ ਕੋਲ ਪਹਿਲੇ ਵੀ ਯਾਰਕਰ ਤੇ ਧੀਮੀ ਗੇਂਦਾਂ ਸੀ ਪਰ ਇਸ 'ਚ ਬਹੁਤ ਸੁਧਾਰ ਆਇਆ ਹੈ।
ਭੁਵੀ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਬੁਮਰਾਹ ਡੈਥ ਓਵਰਾਂ 'ਚ ਵਧੀਆ ਗੇਂਦਬਾਜ਼ੀ ਕਰ ਸਕਦੇ ਹਨ। ਜਦੋਂ ਆਪ ਬੁਮਰਾਹ ਦੇ ਨਾਲ ਗੇਂਦਬਾਜ਼ੀ ਕਰਦੇ ਹਾਂ ਤਾਂ ਤੁਹਾਨੂੰ ਯਕੀਨ ਰਹਿੰਦਾ ਹੈ ਕਿ ਡੈਥ ਓਵਰਾਂ 'ਚ ਕਿੰਨੀਆਂ ਦੌੜਾਂ ਬਚਾਉਂਦੇ ਹੋ ਤਾਂ ਉਹ ਵੀ ਤੁਹਾਡਾ ਸਾਥ ਦੇਵੇਗਾ। ਭੁਵਨੇਸ਼ਵਰ ਨੇ ਕਿਹਾ ਕਿ ਦੂਜੀ ਵਧੀਆ ਇਹ ਗੱਲ ਕਿ ਜਦੋਂ ਮੈਚ ਸ਼ੁਰੂ ਹੁੰਦਾ ਹੈ ਤਾਂ ਅਸੀਂ ਟ੍ਰੈਕ 'ਤੇ ਇਕ ਦੂਜੇ ਨਾਲ ਗੱਲ ਕਰਦੇ ਹਾਂ ਤੇ ਰਣਨੀਤੀ ਤੈਅ ਕਰਦੇ ਹਾਂ। ਇਸ ਨਾਲ ਦੋਵਾਂ ਨੂੰ ਬਹੁਤ ਮਦਦ ਮਿਲ ਜਾਂਦੀ ਹੈ। ਰਾਜਕੋਟ 'ਚ ਦੂਜੇ ਟੀ-20 ਮੈਚ 'ਚ 40 ਦੌੜਾਂ ਦੇ ਹਾਰਨ ਦੇ ਬਾਵਜੂਦ ਟੀਮ ਨੂੰ ਵਧੀਆ ਗੇਂਦਬਾਜ਼ ਦੀ ਕਮੀ ਮਹਿਸੂਸ ਨਹੀਂ ਹੋ ਰਹੀ ਸੀ। ਭੁਵੀ ਨੇ ਕਿਹਾ ਕਿ 3 ਮੈਚਾਂ ਦੀ ਸੀਰੀਜ਼ ਬਹੁਤ ਛੋਟੀ ਹੈ ਤੇ ਪਹਿਲਾ ਮੈਚ ਜਿੱਤ ਕੇ ਦੂਜਾ ਮੈਚ ਹਾਰਨ ਤੋਂ ਬਾਅਦ ਬਰਾਬਰੀ ਹੋ ਜਾਂਦੀ ਹੈ ਤਾਂ ਆਖਰੀ ਮੈਚ ਅਹਿਮ ਹੋ ਜਾਂਦਾ ਹੈ।
ਫੀਫਾ ਪ੍ਰਧਾਨ ਨੂੰ ਪੀ.ਐੱਮ. ਮੋਦੀ ਨਾਲ ਮੁਲਾਕਾਤ ਨਾ ਹੋਣ ਦਾ ਦੁੱਖ
NEXT STORY