helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, DEC 25, 2025
ਕੈਲਾਸ਼ ਖੇਰ ਦੇ ਗਵਾਲੀਅਰ ਕੰਸਰਟ 'ਚ ਹੋਇਆ ਹੰਗਾਮਾ,...
ਗੁਬਾਰੇ 'ਚ ਹਵਾ ਭਰਨ ਵਾਲਾ ਸਿਲੰਡਰ ਫਟਣ ਕਾਰਨ ਹੋਇਆ...
'ਕਾਸ਼ ਉਹ ਮਰ ਜਾਵੇ...' ਕ੍ਰਿਸਮਸ ਮੌਕੇ ਜੇਲੇਂਸਕੀ...
ਮਾਨ ਸਰਕਾਰ ਦਾ ਫੈਸਲਾ: ਚੋਣ ਡਿਊਟੀ ਦੌਰਾਨ ਮੌਤ ਹੋਈ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਭਾਰਤ ਲਈ ਸਾਲ 2019 ਕਈ ਸ਼ਾਨਦਾਰ ਉਪਲੱਬਧੀਆਂ ਭਰਿਆ ਰਿਹਾ। ਕ੍ਰਿਕਟ ਤੋਂ ਇਲਾਲਾ ਹੋਰਨਾਂ ਖੇਡਾਂ 'ਚ ਵੀ ਭਾਰਤ ਨੇ ਆਪਣੀ ਸਫਲਤਾ ਦੇ ਝੰਡੇ ਗੱਡੇ ਤੇ ਭਾਰਤ ਦੇ ਸਨਮਾਨ 'ਚ ਵਾਧਾ ਕੀਤਾ। ਅੱਜ ਅਸੀਂ ਤੁਹਾਨੂੰ 2019 'ਚ ਭਾਰਤ ਵੱਲੋਂ ਹਾਸਲ ਕੀਤੀਆਂ ਖੇਡਾਂ ਦੀਆਂ ਕਈ ਸ਼ਾਨਦਾਰ ਉਪਲੱਬਧੀਆਂ ਬਾਰੇ ਦੱਸਣ ਜਾ ਰਹੇ ਹਾਂ ਭਾਰਤ ਦੇ ਪਹਿਲੇ ਡੇ-ਨਾਈਟ ਟੈਸਟ ਦਾ ਸਫਲਤਾ ਨਾਲ ਨੇਪਰੇ ਚੜ੍ਹਨਾ ਸੌਰਵ ਗਾਂਗੁਲੀ ਨੇ ਬੀ. ਸੀ. ਸੀ. ਆਈ ਪ੍ਰਧਾਨ ਦੇ ਰੂਪ ਵਿਚ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ। ਭਾਰਤ ਨਾਲ ਹੀ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ 2019 ਵਿਚ ਡੇ-ਨਾਈਟ ਟੈਸਟ ਮੈਚ ਖੇਡਿਆ ਜੋ ਬਹੁਤ ਹੀ ਕਾਮਯਾਬ ਸਾਬਤ ਹੋਇਆ। ਗਾਂਗੁਲੀ ਸਰਬਸੰਮਤੀ ਨਾਲ ਬੀਸੀਸੀਆਈ ਦੇ 39ਵੇਂ ਪ੍ਰਧਾਨ ਬਣੇ ਸਨ। ਕੋਹਲੀ ਦਾ ਸ਼ਾਨਦਾਰ ਪ੍ਰਦਰਸ਼ਨ ਮੈਦਾਨ 'ਤੇ ਕੋਹਲੀ ਲਗਾਤਾਰ ਅੱਗੇ ਵਧਦੇ ਰਹੇ। ਉਹ ਤਿੰਨਾਂ ਫਾਰਮੈਟਾਂ ਵਿਚ 2455 ਦੌੜਾਂ ਬਣਾ ਕੇ ਸਭ ਤੋਂ ਕਾਮਯਾਬ ਬੱਲੇਬਾਜ਼ ਰਹੇ। ਉਨ੍ਹਾਂ ਨੇ ਆਪਣੇ ਸਾਥੀ ਰੋਹਿਤ ਸ਼ਰਮਾ (2442) ਤੋਂ 13 ਦੌੜਾਂ ਜ਼ਿਆਦਾ ਬਣਾਈਆਂ। ਰੋਹਿਤ ਨੇ ਟੈਸਟ ਕ੍ਰਿਕਟ ਵਿਚ ਸ਼ਾਨਦਾਰ ਸ਼ੁਰੂਆਤ ਕੀਤੀ 'ਤੇ ਕਾਮਯਾਬ ਰਹੇ। ਭਾਰਤੀ ਗੇਂਦਬਾਜ਼ਾਂ ਦਾ ਦਬਦਬਾ ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ਾਂ ਨੇ ਇਸ ਸਾਲ ਦਬਦਬਾ ਬਣਾਇਆ ਜੋ ਨਵੀਂ ਸ਼ੁਰੂਆਤ ਨੂੰ ਦਰਸਾਉਂਦਾ ਹੈ। ਇਸ ਸਾਲ ਭਾਰਤ ਵੱਲੋਂ ਚਾਰ ਗੇਂਦਬਾਜ਼ਾਂ ਨੇ ਵੱਖੋ-ਵੱਖ ਫਾਰਮੈਟਾਂ ਵਿਚ ਹੈਟ੍ਰਿਕ ਲਈ । ਵਨ ਡੇ ਕ੍ਰਿਕਟ ਵਿਚ ਭਾਰਤ ਵੱਲੋਂ ਦੋ ਹੈਟ੍ਰਿਕਾਂ ਬਣੀਆਂ। ਪਹਿਲਾਂ ਵਿਸ਼ਵ ਕੱਪ ਦੌਰਾਨ ਮੁਹੰਮਦ ਸ਼ਮੀ ਨੇ ਅਫ਼ਗਾਨਿਸਤਾਨ ਖ਼ਿਲਾਫ਼ ਤੇ ਫਿਰ ਕੁਲਦੀਪ ਯਾਦਵ ਨੇ ਵੈਸਟਇੰਡੀਜ਼ ਖ਼ਿਲਾਫ਼ ਹੈਟ੍ਰਿਕ ਲਈ। ਉਥੇ ਜਸਪ੍ਰਰੀਤ ਬੁਮਰਾਹ ਨੇ ਵੈਸਟਇੰਡੀਜ਼ ਖ਼ਿਲਾਫ਼ ਟੈਸਟ ਵਿਚ ਜਦਕਿ ਦੀਪਕ ਚਾਹਰ ਨੇ ਟੀ-20 ਕ੍ਰਿਕਟ ਵਿਚ ਬੰਗਲਾਦੇਸ਼ ਖ਼ਿਲਾਫ਼ ਹੈਟ੍ਰਿਕ ਬਣਾਈ। ਸਿੰਧੂ ਬਣੀ ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਨੇ ਵਿਸ਼ਵ ਚੈਂਪੀਅਨਸ਼ਿਪ ਦੀ ਪਹਿਲੀ ਭਾਰਤੀ ਜੇਤੂ ਹੋਣ ਦਾ ਇਤਿਹਾਸ ਰਚਿਆ ਪਰ ਇਸ ਨੂੰ ਛੱਡ ਕੇ ਉਨ੍ਹਾਂ ਦੇ ਪ੍ਰਦਰਸ਼ਨ ਵਿਚ ਪੂਰੇ ਸਾਲ ਗਿਰਾਵਟ ਦੇਖਣ ਨੂੰ ਮਿਲੀ ਜਦਕਿ ਨੌਜਵਾਨ ਖਿਡਾਰੀ ਲਕਸ਼ੈ ਸੇਨ ਭਾਰਤੀ ਬੈਡਮਿੰਟਨ ਦੇ ਨਵੇਂ ਸਟਾਰ ਬਣ ਕੇ ਸਾਹਮਣੇ ਆਏ ਜਿਨ੍ਹਾਂ ਨੇ ਇਸ ਸਾਲ ਪੰਜ ਖ਼ਿਤਾਬ ਆਪਣੇ ਨਾਂ ਕੀਤੇ। ਚਿਰਾਗ ਸ਼ੈੱਟੀ ਤੇ ਸਾਤਵਿਕ ਸਾਈਰਾਜ ਰੈਂਕੀਰੈੱਡੀ ਦੀ ਜੋੜੀ ਨੇ ਸਾਲ 2019 ਵਿਚ ਮਰਦ ਡਬਲਜ਼ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਨਿਸ਼ਾਨੇਬਾਜ਼ਾਂ ਲਈ ਰਿਹਾ ਸ਼ਾਨਦਾਰ ਸਾਲ ਭਾਰਤ ਲਈ ਇਹ ਸਾਲ ਨਿਸ਼ਾਨੇਬਾਜ਼ੀ ਵਿਚ ਸ਼ਾਨਦਾਰ ਰਿਹਾ। ਇਲਾਵੇਨਿਲ ਵਾਲਾਰਿਵਾਨ ਨੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਫਾਈਨਲਜ਼ ਵਿਚ 10 ਮੀਟਰ ਏਅਰ ਰਾਈਫਲ ਵਿਚ ਗੋਲਡ ਮੈਡਲ ਜਿੱਤਿਆ। 17 ਸਾਲ ਦੀ ਮਨੂ ਭਾਕਰ ਨੇ ਇਸੇ ਸਾਲ ਏਸ਼ੀਅਨ ਚੈਂਪੀਅਨਸ਼ਿਪ ਵਿਚ 10 ਮੀਟਰ ਏਅਰ ਪਿਸਟਲ ਵਿਚ ਗੋਲਡ ਮੈਡਲ ਜਿੱਤਿਆ। ਸੌਰਭ ਚੌਧਰੀ ਨੇ ਇਸ ਸਾਲ ਗੋਲਡਨ ਟਾਰਗੈਟ ਐਵਾਰਡ ਜਿੱਤਿਆ। 17 ਸਾਲਾ ਦਿਵਿਆਂਸ਼ ਸਿੰਘ ਪਵਾਰ ਨੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਵਿਚ 10 ਮੀਟਰ ਏਅਰ ਰਾਈਫਲ ਵਿਚ ਗੋਲਡ ਜਿੱਤਿਆ। ਭਾਰਤੀ ਹਾਕੀ 'ਚ ਜਾਗੀ ਉਮੀਦ ਭਾਰਤੀ ਹਾਕੀ ਲਈ ਜੇ 2018 ਮੌਕੇ ਖੁੰਝਣ ਕਾਰਨ ਨਿਰਾਸ਼ਾ ਨਾਲ ਜੁੜਿਆ ਰਿਹਾ ਤਾਂ ਸਾਲ 2019 ਇਸ ਖੇਡ ਵਿਚ ਉਮੀਦ ਦੀ ਨਵੀਂ ਕਿਰਨ ਲੈ ਕੇ ਆਇਆ ਜਿਸ ਵਿਚ ਮਰਦ ਤੇ ਮਹਿਲਾ ਦੋਵਾਂ ਟੀਮਾਂ ਨੇ ਅਗਲੇ ਸਾਲ ਟੋਕੀਓ 'ਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ। ਹੋਰ ਖੇਡਾਂ ਵਿਚ ਭਾਰਤ ਨੇ ਗੱਡੇ ਝੰਡੇ ਹੋਰ ਖੇਡਾਂ 'ਚ ਮੁੱਕੇਬਾਜ਼ੀ 'ਚ ਅਮਿਤ ਪੰਘਾਲ ਨੇ ਵਰਲਡ ਬਾਕਸਿੰਗ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ। ਮੈਰੀਕਾਮ ਨੂੰ 2019 'ਚ ਕੌਮਾਂਤਰੀ ਓਲੰਪਿਕ ਕਮੇਟੀ ਨੇ 2020 ਓਲੰਪਿਕ ਲਈ ਬਾਕਸਿੰਗ ਐਥਲੀਟ ਅੰਬੈਸਡਰ ਚੁਣਿਆ। ਕੁਸ਼ਤੀ 'ਚ ਬਜਰੰਗ ਪੂਨੀਆ, ਦੀਪਕ ਪੂਨੀਆ, ਰਵੀ ਤੇ ਵਿਨੇਸ਼ ਫੋਗਾਟ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਫਲਤਾ ਦੇ ਝੰਡੇ ਗੱਡੇ। ਇਸ ਤੋਂ ਇਲਾਵਾ ਵਿਸ਼ਵ ਰੈਪਿੰਡ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤ ਦੀ ਕੋਨੇਰੂ ਹੰਪੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਰਿਤਾ ਦੇਵੀ ਨੇ ਲਾਇਆ ਓਲੰਪਿਕ ਕੁਆਲੀਫਾਇਰ ਟ੍ਰਾਇਲ ਦੇ ਫਿਕਸ ਹੋਣ ਦਾ ਦੋਸ਼
Stories You May Like
Geyser 'ਚ ਦਿਖਣ ਇਹ ਸੰਕੇਤ ਤਾਂ ਹੋ ਜਾਓ ਸਾਵਧਾਨ! ਹੋ ਸਕਦੈ ਵੱਡਾ ਹਾਦਸਾ
ਜਲੰਧਰ 'ਚ ਦਿਨ-ਦਿਹਾੜੇ ਦੁਕਾਨ ਤੋਂ 50 ਹਜ਼ਾਰ ਦੀ ਨਕਦੀ ਚੋਰੀ, CCTV ਵੇਖ ਉੱਡਣਗੇ...
ਹਾਲੀਵੁੱਡ ਇੰਡਸਟਰੀ 'ਚ ਪਸਰਿਆ ਮਾਤਮ; ਕੈਂਸਰ ਤੋਂ ਜੰਗ ਹਾਰਿਆ ਦਿੱਗਜ ਅਦਾਕਾਰ
ਬਿਨਾਂ ਮਾਲ ਵਿਕੇ ਵਿਕ ਜਾਂਦੈ GST ਦਾ ਬਿਲ! ਵਿਭਾਗ ਦੀਆਂ ਮੁਸ਼ਕਲਾਂ ਵਧੀਆਂ
ਯੁਜਵੇਂਦਰ ਚਾਹਲ ਨੇ ਖਰੀਦੀ ਨਵੀਂ ਸ਼ਾਨਦਾਰ BMW ਕਾਰ, ਕੀਮਤ ਜਾਣ ਉੱਡ ਜਾਣਗੇ ਹੋਸ਼
ਅੰਮ੍ਰਿਤਸਰ-ਮੜਗਾਂਵ 'ਚ ਸੁਪਰਫਾਸਟ ਟ੍ਰੇਨ ਦਾ ਹੋਵੇਗਾ ਸੰਚਾਲਨ
ਗੱਡੀਆਂ ਰੱਖਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਪੁਲਸ ਨੇ ਦਿੱਤੀਆਂ ਸਖ਼ਤ ਹਦਾਇਤਾਂ
ਅੰਮ੍ਰਿਤਸਰ 'ਚ ਸੰਘਣੀ ਧੁੰਦ ਦਾ ਕਹਿਰ ਜਾਰੀ, ਵਿਜ਼ੀਬਿਲਟੀ ਜ਼ੀਰੋ, ਹਾਈਵੇਅ ਮਾਰਗਾਂ...
ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ 'ਚ ਲੋਕਾਂ ਦੇ ਇਕੱਠੇ ਹੋਣ...
ਪੰਜਾਬ 'ਚ ਵੱਧ ਰਹੀ ਸਰਦੀ ਕਾਰਣ ਸਿਹਤ ਨੂੰ ਵੱਡਾ ਖ਼ਤਰਾ, ਬਚਾਅ ਲਈ ਡਾਕਟਰਾਂ ਨੇ...
ਅੰਮ੍ਰਿਤਸਰ ਦੇ ਥਾਣੇ ਬਾਹਰ 2 ਭੈਣਾਂ ਦੀ ਹੋਈ ਆਪਸੀ ਤਕਰਾਰ, ਇਕ ਦੇ ਬੁਆਏਫ੍ਰੈਂਡ...
Sick Leave ਮੰਗਣ 'ਤੇ ਕਰ'ਤੀ ਪੱਕੀ ਛੁੱਟੀ! ਕਿਹਾ-'ਤੁਹਾਡੇ 'ਚ...'
ਸੁੱਕੀ ਠੰਡ ਤੇ ਪ੍ਰਦੂਸ਼ਣ ਨੇ ਵਧਾਈ ਚਿੰਤਾ, ਫਸਲਾਂ ਤੇ ਸਿਹਤ ਦੋਵੇਂ ਪ੍ਰਭਾਵਿਤ
Liver ਖਰਾਬ ਹੋਣ ਤੋਂ ਪਹਿਲਾਂ ਧੌਣ 'ਤੇ ਦਿਖਦੇ ਨੇ ਇਹ 4 ਸੰਕੇਤ! ਨਾ ਕਰਿਓ Ignore
ਆਖ਼ਿਰ ਜਨਮ ਵੇਲੇ ਕਿਉਂ ਰੋਂਦਾ ਹੈ ਬੱਚਾ ? ਵਜ੍ਹਾ ਜਾਣ ਤੁਸੀਂ ਵੀ ਰਹਿ ਜਾਓਗੇ ਹੈਰਾਨ
ਜਿੰਮ ਜਾਣ ਲਈ ਕੁੜੀ ਨੇ ਬੁੱਕ ਕਰਵਾਈ ਰੈਪਿਡੋ, ਮਗਰੋਂ ਚਾਲਕ ਨੇ ਇਕੱਲੀ ਨੂੰ ਦੇਖ...
ਹਰੀਕੇ ਪੱਤਣ 'ਤੇ ਵਿਦੇਸ਼ੀ ਪੰਛੀਆਂ ਦੀ ਆਮਦ ਸ਼ੁਰੂ, ਸੈਲਾਨੀਆਂ ਦੀ ਗਿਣਤੀ ਵਧਣ ਦੀ...
ਅੰਮ੍ਰਿਤਪਾਲ ਨੂੰ ਅਲੋਪ ਹੋ ਰਹੇ ਪਸ਼ੂ-ਪੰਛੀਆਂ ਨੂੰ ਰੱਖਣਾ ਦਾ ਹੈ ਸ਼ੌਕ, ਰੱਖੇ ਦੋ...
Subscribe Now!