ਸਪੋਰਟਸ ਡੈਸਕ- ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਨੇ ਇੱਕ ਬਹੁਤ ਵੱਡਾ ਦਾਅਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਭਾਰਤ ਵੱਲੋਂ ਕ੍ਰਿਕਟ ਖੇਡਣ ਦਾ ਆਫਰ ਮਿਲਿਆ ਸੀ। 27 ਸਾਲਾ ਰਾਸ਼ਿਦ ਖਾਨ ਨੇ ਆਪਣੀ ਆਉਣ ਵਾਲੀ ਕਿਤਾਬ 'ਰਾਸ਼ਿਦ ਖਾਨ: ਸੜਕ ਤੋਂ ਸਟਾਰਡਮ ਤੱਕ' (Rashid Khan: From Streets to Stardom) ਵਿੱਚ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦੀ ਪੇਸ਼ਕਸ਼ ਕੀਤੀ ਗਈ ਸੀ ਤਾਂ ਜੋ ਉਹ ਭਾਰਤੀ ਟੀਮ ਵੱਲੋਂ ਖੇਡ ਸਕਣ।
ਭਾਰਤ ਅਤੇ ਆਸਟ੍ਰੇਲੀਆ ਦੋਵਾਂ ਨੇ ਦਿੱਤਾ ਸੀ ਆਫਰ
ਰਾਸ਼ਿਦ ਖਾਨ ਅਨੁਸਾਰ, ਉਨ੍ਹਾਂ ਨੂੰ ਸਿਰਫ਼ ਭਾਰਤ ਹੀ ਨਹੀਂ, ਸਗੋਂ ਆਸਟ੍ਰੇਲੀਆ ਨੇ ਵੀ ਆਪਣੇ ਦੇਸ਼ ਦੀ ਨਾਗਰਿਕਤਾ ਅਤੇ ਆਪਣੀ ਰਾਸ਼ਟਰੀ ਟੀਮ ਵੱਲੋਂ ਖੇਡਣ ਦਾ ਆਫਰ ਦਿੱਤਾ ਸੀ। ਹਾਲਾਂਕਿ, ਰਾਸ਼ਿਦ ਨੇ ਇਹ ਕਹਿੰਦੇ ਹੋਏ ਦੋਵਾਂ ਦੇਸ਼ਾਂ ਦੇ ਆਫਰ ਠੁਕਰਾ ਦਿੱਤੇ ਕਿ ਜੇਕਰ ਉਹ ਆਪਣੇ ਦੇਸ਼ (ਅਫਗਾਨਿਸਤਾਨ) ਲਈ ਨਹੀਂ ਖੇਡ ਸਕਦੇ, ਤਾਂ ਉਹ ਕਿਸੇ ਹੋਰ ਦੇਸ਼ ਲਈ ਵੀ ਨਹੀਂ ਖੇਡਣਗੇ। ਉਨ੍ਹਾਂ ਨੇ ਹਮੇਸ਼ਾ ਅਫਗਾਨਿਸਤਾਨ ਲਈ ਖੇਡਣ ਨੂੰ ਹੀ ਪਹਿਲ ਦਿੱਤੀ।
ਆਈ.ਪੀ.ਐੱਲ. ਦੌਰਾਨ ਮਿਲੀ ਸੀ ਪੇਸ਼ਕਸ਼
ਆਪਣੀ ਕਿਤਾਬ ਵਿੱਚ ਰਾਸ਼ਿਦ ਨੇ ਭਾਰਤੀ ਆਫਰ ਬਾਰੇ ਵਿਸਤਾਰ ਵਿੱਚ ਦੱਸਿਆ ਹੈ। ਉਨ੍ਹਾਂ ਅਨੁਸਾਰ, ਇਹ ਘਟਨਾ ਉਦੋਂ ਦੀ ਹੈ ਜਦੋਂ ਉਹ ਆਈ.ਪੀ.ਐੱਲ. ਵਿੱਚ ਗੁਜਰਾਤ ਟਾਈਟਨਸ (GT) ਦਾ ਹਿੱਸਾ ਸਨ। ਜੀ.ਟੀ. ਦੇ ਇੱਕ ਅਧਿਕਾਰੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ BCCI ਦੇ ਇੱਕ ਵੱਡੇ ਅਧਿਕਾਰੀ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਹਨ। ਮੁਲਾਕਾਤ ਦੌਰਾਨ ਉਨ੍ਹਾਂ ਨੂੰ ਕਿਹਾ ਗਿਆ ਕਿ ਅਫਗਾਨਿਸਤਾਨ ਦੇ ਹਾਲਾਤ ਠੀਕ ਨਹੀਂ ਹਨ, ਇਸ ਲਈ ਉਹ ਭਾਰਤ ਵਿੱਚ ਆ ਕੇ ਵੱਸ ਜਾਣ। ਅਧਿਕਾਰੀ ਨੇ ਉਨ੍ਹਾਂ ਨੂੰ ਭਾਰਤੀ ਦਸਤਾਵੇਜ਼ ਮੁਹੱਈਆ ਕਰਵਾਉਣ ਅਤੇ ਇੱਥੇ ਰਹਿ ਕੇ ਕ੍ਰਿਕਟ ਖੇਡਣ ਦਾ ਸੁਝਾਅ ਦਿੱਤਾ ਸੀ।
ਮੁਸਕਰਾਉਂਦੇ ਹੋਏ ਦਿੱਤਾ ਜਵਾਬ
ਰਾਸ਼ਿਦ ਨੇ ਦੱਸਿਆ ਕਿ ਪਹਿਲਾਂ ਤਾਂ ਉਹ ਇਹ ਸੁਣ ਕੇ ਹੈਰਾਨ ਰਹਿ ਗਏ, ਪਰ ਫਿਰ ਉਨ੍ਹਾਂ ਨੇ ਮੁਸਕਰਾਉਂਦੇ ਹੋਏ ਜਵਾਬ ਦਿੱਤਾ, "ਤੁਹਾਡੇ ਆਫਰ ਲਈ ਸ਼ੁਕਰੀਆ, ਪਰ ਮੈਂ ਆਪਣੇ ਦੇਸ਼ ਅਫਗਾਨਿਸਤਾਨ ਲਈ ਖੇਡ ਰਿਹਾ ਹਾਂ"।
ਪੰਜਾਬ ਕਿੰਗਜ਼ ਨੇ ਗੱਡ'ਤੇ ਝੰਡੇ ! LSG ਨੂੰ ਹਰਾ ਕੇ ਬਦਲ'ਤਾ IPL ਦਾ 18 ਸਾਲਾਂ ਦਾ ਇਤਿਹਾਸ
NEXT STORY