ਮੈਲਬੋਰਨ- ਕ੍ਰਿਕਟ ਆਸਟਰੇਲੀਆ (ਸੀ. ਏ.) ਨੇ ਸਾਬਕਾ ਮਹਿਲਾ ਕ੍ਰਿਕਟਰ ਮੇਲਾਨੀ ਜੋਨਸ ਨੂੰ ਆਪਣਾ ਨਿਰਦੇਸ਼ਕ ਨਿਯੁਕਤ ਕਰ ਦਿੱਤਾ। ਸਾਬਕਾ ਮਹਿਲਾ ਕ੍ਰਿਕਟਰ ਨੇ 1997 'ਚ ਆਸਟਰੇਲੀਆ ਲਈ ਆਪਣਾ ਡੈਬਿਊ ਕੀਤਾ ਸੀ, ਉਸ ਸਾਲ ਉਸ ਦੀ ਟੀਮ ਨੇ ਪਹਿਲੀ ਵਾਰ ਵਿਸ਼ਵ ਕੱਪ ਖਿਤਾਬ ਆਪਣੇ ਨਾਂ ਕੀਤਾ। ਇਸ ਤੋਂ ਬਾਅਦ ਉਹ ਸਾਲ 2005 'ਚ ਵੀ ਵਿਸ਼ਵ ਜੇਤੂ ਟੀਮ ਦਾ ਹਿੱਸਾ ਰਹੀ ਸੀ । ਉਸ ਨੇ ਆਪਣੀ ਟੀਮ ਲਈ ਪਹਿਲਾ ਟੈਸਟ ਸੈਂਕੜਾ ਵੀ ਬਣਾਇਆ ਸੀ ਅਤੇ ਏਸ਼ੇਜ਼ 'ਚ ਵੀ ਕਾਫੀ ਸਫਲ ਰਹੀ ਸੀ। ਮੇਲਾਨੀ ਨੂੰ ਸਾਲ 2019 'ਚ ਆਸਟਰੇਲੀਆ ਦਾ ਸਭ ਤੋਂ ਉੱਚਾ ਇਨਾਮ 'ਮੈਡਲ ਆਫ ਦਿ ਆਰਡਰ ਆਫ ਆਸਟਰੇਲੀਆ' ਨਾਲ ਨਿਵਾਜਿਆ ਗਿਆ ਸੀ।

ਵੈਸਟਇੰਡੀਜ਼ ਨੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾਇਆ
NEXT STORY