ਚੇਨਈ— ਕਪਤਾਨ ਜੇਰੋਮ ਵਿਨਿਤ ਦੇ ਸ਼ਾਨਦਾਰ ਖੇਡ ਦੇ ਦਮ 'ਤੇ ਕਾਲੀਕਟ ਹੀਰੋਜ਼ ਨੇ ਮੰਗਲਵਾਰ ਨੂੰ ਇੱਥੇ ਪ੍ਰੋ ਵਾਲੀਬਾਲ ਲੀਗ (ਪੀ.ਵੀ.ਐੱਲ.) ਦੇ ਸੈਮੀਫਾਈਨਲ 'ਚ ਯੂ ਮੁੰਬਾ ਵਾਲੀ ਨੂੰ 3-0 ਨਾਲ ਹਰਾਇਆ। ਕਾਲੀਕਟ ਹੀਰੋਜ਼ 15-12, 15-9, 16-14 ਨਾਲ ਮੁਕਾਬਲਾ ਜਿੱਤ ਕੇ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ। ਟੀਮ ਲਈ ਜੇਰੋਮ ਵਿਨਿਤ ਨੇ 12 ਅੰਕ ਬਣਾਏ। ਮੁੰਬਈ ਲਈ ਵਿਨਿਤ ਕੁਮਾਰ ਚੋਟੀ ਦੇ ਸਕੋਰਰ ਰਹੇ, ਉਨ੍ਹਾਂ ਨੇ 7 ਅੰਕ ਬਣਾਏ। ਫਾਈਨਲ 'ਚ ਕਾਲੀਕਟ ਹੀਰੋਜ਼ ਦਾ ਸਾਹਮਣਾ ਕੋਚੀ ਬਲੂ ਸਪਾਈਕਰਸ ਅਤੇ ਚੇਨਈ ਸਪੋਰਟਸਨ ਵਿਚਾਲੇ ਬੁੱਧਵਾਰ ਨੂੰ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ।
ਪੰਜਾਬ 'ਚ ਪਹਿਲੀ ਵਾਰ ਹੋਵੇਗਾ ਸਾਈਕਲਿੰਗ ਦਾ ਮਹਾਂਕੁੰਭ
NEXT STORY