ਮੈਲਬੋਰਨ— ਆਸਟਰੇਲੀਆ ਦੇ ਪਾਬੰਦੀਸ਼ੁਦਾ ਕ੍ਰਿਕਟਰ ਕੈਮਰਨ ਬੇਨਕ੍ਰਾਫਟ ਨੇ ਬੁੱਧਵਾਰ ਨੂੰ ਖੁਲਾਸਾ ਕੀਤਾ ਕਿ ਡੇਵਿਡ ਵਾਰਨਰ ਨੇ ਕੇਪਟਾਊਨ ਟੈਸਟ 'ਚ ਉਨ੍ਹਾਂ ਨੂੰ ਗੇਂਦ ਨਾਲ ਛੇੜਛਾੜ ਕਰਨ ਲਈ ਹੱਲਾ ਸ਼ੇਰੀ ਦਿੱਤੀ ਅਤੇ ਉਹ ਟੀਮ 'ਚ ਆਪਣੀ ਸਥਿਤੀ ਮਜ਼ਬੂਤ ਕਰਨ ਲਈ ਅਜਿਹਾ ਕਰਨ 'ਤੇ ਰਾਜ਼ੀ ਹੋ ਗਏ। ਬੇਨਕ੍ਰਾਫਟ 'ਤੇ 9 ਮਹੀਨਿਆਂ ਦੀ ਪਾਬੰਦੀ ਲਗਾਈ ਗਈ ਹੈ ਜਦਕਿ ਵਾਰਨਰ ਅਤੇ ਉਸ ਸਮੇਂ ਦੇ ਕਪਤਾਨ ਸਟੀਵ ਸਮਿਥ ਨੂੰ ਇਕ ਸਾਲ ਦੀ ਮੁਅੱਤਲੀ ਝਲਣੀ ਪਈ।

ਬੇਨਕ੍ਰਾਫਟ ਨੇ ਕਿਹਾ, ''ਡੇਵਿਡ ਵਾਰਨਰ ਨੇ ਮੈਨੂੰ ਮੈਚ ਵਿਚਾਲੇ ਅਜਿਹਾ ਕਰਨ ਲਈ ਕਿਹਾ ਅਤੇ ਅਸੀਂ ਜਿਨ੍ਹਾਂ ਹਾਲਾਤਾਂ 'ਚ ਸੀ, ਮੈਂ ਅਜਿਹਾ ਕਰਨ ਲਈ ਤਿਆਰ ਹੋ ਗਿਆ।'' ਬੇਨਕ੍ਰਾਫਟ ਨੇ ਕਿਹਾ, ''ਇਸ ਦੇ ਲਈ ਮੈਂ ਵੀ ਜ਼ਿੰਮੇਵਾਰ ਹਾਂ ਕਿਉਂਕਿ ਉਸ ਸਮੇਂ ਮੈਨੂੰ ਉਹੀ ਲੱਗਾ। ਮੈਨੂੰ ਇਸ ਗਲਤੀ ਦੀ ਵੱਡੀ ਕੀਮਤ ਅਦਾ ਕਰਨੀ ਪਈ। ਮੇਰੇ ਕੋਲ ਬਦਲ ਸੀ ਅਤੇ ਮੈਂ ਵੱਡੀ ਗਲਤੀ ਕੀਤੀ।'' ਬੇਨਕ੍ਰਾਫਟ ਨੇ ਕਿਹਾ, ਜਦੋਂ ਮੈਂ ਸੋਣ ਜਾਂਦਾ ਤਾਂ ਮੈਨੂੰ ਲਗਦਾ ਕਿ ਮੈਂ ਸਾਰਿਆਂ ਦਾ ਅਪਮਾਨ ਕੀਤਾ ਹੈ। ਮੈਨੂੰ ਲਗਦਾ ਕਿ ਮੈਂ ਟੀਮ ਦਾ ਨੁਕਸਾਨ ਕੀਤਾ ਅਤੇ ਮੈਚ ਜਿੱਤਣ ਦਾ ਮੌਕਾ ਗੁਆਇਆ।''

ਬਿਨਾ ਬੋਲੇ ਇਕ ਦੂਜੇ ਦੀ ਗੱਲ ਸਮਝ ਲੈਂਦੇ ਹਾਂ ਸੁਨੀਲ ਅਤੇ ਮੈਂ : ਲਾਲਪੇਖਲੁਆ
NEXT STORY