ਸੇਵਿਲੇ– ਕੈਨੇਡਾ ਨੇ ਆਪਣੀ ਪੁਰਸ਼ ਟੀਮ ਦੇ ਡੇਵਿਸ ਕੱਪ ਜਿੱਤਣ ਦੇ ਇਕ ਸਾਲ ਬਾਅਦ ਪਹਿਲੀ ਵਾਰ ਬਿਲੀ ਜੀਨ ਕਿੰਗ ਕੱਪ ਜਿੱਤ ਕੇ ਵਿਸ਼ਵ ਟੈਨਿਸ ਦੇ ਮਾਨਚਿੱਤਰ ’ਤੇ ਆਪਣੀ ਮੌਜੂਦਗੀ ਪੁਰਜ਼ੋਰ ਤਰੀਕੇ ਨਾਲ ਦਰਜ ਕਰਵਾਈ ਹੈ। ਕੈਨੇਡਾ ਨੇ ਇਟਲੀ ਨੂੰ ਹਰਾ ਕੇ ਇਹ ਉਪਲਬਧੀ ਹਾਸਲ ਕੀਤੀ ਹੈ। ਕੈਨੇਡਾ ਦੀ ਲੈਲਾ ਫਰਨਾਂਡਿਜ਼ ਤੇ ਮਰੀਨਾ ਸਟਾਕੁਸਿਕ ਨੇ ਆਪਣੇ-ਆਪਣੇ ਸਿੰਗਲਜ਼ ਮੈਚ ਜਿੱਤੇ।
ਇਹ ਵੀ ਪੜ੍ਹੋ : ਪ੍ਰਮੋਦ ਭਗਤ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਜਾਪਾਨ ਬੈਡਮਿੰਟਨ ਟੂਰਨਾਮੈਂਟ 'ਚ ਜਿੱਤਿਆ ਸੋਨ ਤਮਗਾ
ਕੈਨੇਡਾ ਦੀ ਪੁਰਸ਼ ਟੀਮ ਇਸ ਮਹੀਨੇ ਦੇ ਆਖਿਰ ਵਿਚ ਸਪੇਨ ਦੇ ਮਾਲਾਗਾ ਵਿਚ ਆਪਣਾ ਡੇਵਿਸ ਕੱਪ ਖਿਤਾਬ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ। ਵਿਸ਼ਵ ਰੈਂਕਿੰਗ ਵਿਚ 258ਵੇਂ ਸਥਾਨ ’ਤੇ ਕਾਬਜ਼ ਸਟਾਕੁਸਿਕ ਨੇ 43ਵੀਂ ਰੈਂਕਿੰਗ ਵਾਲੀ ਮਾਰਟਿਨਾ ਟ੍ਰੇਵਿਸਾਨ ਨੂੰ 7-5, 6-3 ਨਾਲ ਹਰਾ ਕੇ ਕੈਨੇਡਾ ਨੂੰ ਬੜ੍ਹਤ ਦਿਵਾਈ। ਇਸ ਤੋਂ ਬਾਅਦ ਲੈਲਾ ਨੇ ਜੈਸਮਿਨ ਪਾਓਲਿਨੀ ਨੂੰ 6-2, 6-3 ਨਾਲ ਹਰਾਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਕੇਨ ਵਿਲੀਅਮਸਨ ਨੂੰ ਰੋਕਣਾ ਭਾਰਤੀ ਗੇਂਦਬਾਜ਼ਾਂ ਲਈ ਚੁਣੌਤੀ ਹੋਵੇਗੀ : ਗਾਵਸਕਰ
NEXT STORY