ਸਪੋਰਟਸ ਡੈਸਕ- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੁਬਈ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਸ਼੍ਰੀਲੰਕਾ ਨੂੰ 72 ਦੌੜਾਂ ਨਾਲ ਹਰਾ ਕੇ ਰਿਕਾਰਡ 8ਵੀਂ ਵਾਰ ਮਹਿਲਾ ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ। ਇਸ ਜਿੱਤ ਨਾਲ ਭਾਰਤ ਨੇ ਪਿਛਲੇ ਸੀਜ਼ਨ ਦੇ ਫਾਈਨਲ ਵਿੱਚ ਸ਼੍ਰੀਲੰਕਾ ਤੋਂ ਮਿਲੀ ਹਾਰ ਦਾ ਬਦਲਾ ਲਿਆ। ਮੈਚ ਵਿੱਚ ਸ਼ਫ਼ਾਲੀ ਵਰਮਾ ਦੇ 68 ਅਤੇ ਸਮ੍ਰਿਤੀ ਮੰਧਾਨਾ ਦੇ 59 ਦੌੜਾਂ ਦੀ ਮਦਦ ਨਾਲ ਭਾਰਤ ਨੇ 184 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ, ਜਿਸ ਵਿੱਚ 18 ਸਾਲਾ ਜੀ ਕਮਾਲਿਨੀ ਨੇ ਵੀ 5 ਗੇਂਦਾਂ ਵਿੱਚ ਨਾਬਾਦ 15 ਦੌੜਾਂ ਦਾ ਯੋਗਦਾਨ ਪਾਇਆ। ਜਵਾਬ ਵਿੱਚ ਸ਼੍ਰੀ ਚਰਣੀ ਦੀ ਅਗਵਾਈ ਹੇਠ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿੱਥੇ ਚਰਣੀ ਨੇ 20 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਟੀਮ ਨੇ ਆਪਣੇ ਲਈ ਜੋ ਉੱਚੇ ਮਾਪਦੰਡ ਤੈਅ ਕੀਤੇ ਸਨ, ਹਰ ਦਿਨ ਉਨ੍ਹਾਂ 'ਤੇ ਖਰੇ ਉਤਰਨ ਦੇ ਨਤੀਜੇ ਵਜੋਂ ਹੀ ਇਹ ਖ਼ਿਤਾਬੀ ਜਿੱਤ ਮਿਲੀ ਹੈ।
ਟੀਮ ਦੇ ਮੁੱਖ ਕੋਚ ਅਮੋਲ ਮਜ਼ੂਮਦਾਰ ਨੇ ਸ਼ਫ਼ਾਲੀ ਵਰਮਾ ਦੀ ਆਕ੍ਰਾਮਕਤਾ, ਸਮ੍ਰਿਤੀ ਮੰਧਾਨਾ ਦੀ ਬੱਲੇਬਾਜ਼ੀ ਸ਼ੈਲੀ ਅਤੇ ਟੀਮ ਦੇ ਤਿੰਨ ਪ੍ਰਮੁੱਖ ਸਪਿਨਰਾਂ ਦੇ ਯੋਗਦਾਨ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੌਰਾਨ ਪਿਚ ਧੀਮੀ ਸੀ ਅਤੇ ਗੇਂਦ ਟਰਨ ਹੋ ਰਹੀ ਸੀ, ਇਸ ਲਈ ਵੱਡਾ ਸਕੋਰ ਬਣਾ ਕੇ ਉਸ ਦਾ ਬਚਾਅ ਕਰਨਾ ਹੀ ਉਨ੍ਹਾਂ ਦੀ ਰਣਨੀਤੀ ਸੀ। ਵਿਕਟਕੀਪਰ ਰਿਚਾ ਘੋਸ਼ ਨੇ ਪ੍ਰਸ਼ੰਸਕਾਂ ਦੇ ਸਮਰਥਨ ਦੀ ਤਾਰੀਫ਼ ਕੀਤੀ, ਜਦਕਿ ਮੱਧਮ ਗਤੀ ਦੀ ਗੇਂਦਬਾਜ਼ ਨੰਦਨੀ ਸ਼ਰਮਾ ਨੇ ਟੀਮ ਦੇ ਉੱਚੇ ਆਤਮ-ਵਿਸ਼ਵਾਸ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਟੀਮ ਦਾ ਪੂਰਾ ਧਿਆਨ ਅਭਿਆਸ 'ਤੇ ਰਹੇਗਾ ਅਤੇ ਉਮੀਦ ਹੈ ਕਿ ਟੀਮ ਏਸ਼ੀਆਈ ਖੇਡਾਂ ਵਿੱਚ ਵੀ ਜਿੱਤ ਹਾਸਲ ਕਰੇਗੀ।
ਮਜੂਮਦਾਰ ਨੇ ਨਕਵੀ ਤੋਂ ਟਰਾਫੀ ਨਾ ਲੈਣ 'ਤੇ ਕਿਹਾ, 'ਅਸੀਂ BCCI ਦੇ ਫੈਸਲੇ ਨਾਲ ਖੜ੍ਹੇ ਹਾਂ'
NEXT STORY