ਮੁੱਲਾਂਪੁਰ : ਰਾਸ਼ਿਦ ਖਾਨ ਨੇ ਹੁਣ ਤੱਕ ਆਪਣੇ 6 ਟੈਸਟ ਮੈਚ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਭਾਰਤ ਖਿਲਾਫ਼ ਹੋਣ ਵਾਲੇ ਇਕੋ-ਇਕ ਟੈਸਟ ਮੈਚ ਤੋਂ ਪਹਿਲਾਂ ਕਪਤਾਨ ਹਸ਼ਮਤੁੱਲ੍ਹਾ ਸ਼ਾਹੀਦੀ ਨੇ ਕਿਹਾ ਕਿ ਅਫ਼ਗਾਨਿਸਤਾਨ ਲਈ ਦੋਬਾਰਾ ਟੈਸਟ ਕ੍ਰਿਕਟ ਖੇਡਣਾ ਉਸ ਤੇ ਰਾਸ਼ਟਰੀ ਚੋਣਕਾਰਾਂ ’ਤੇ ਨਿਰਭਰ ਕਰੇਗਾ। 2 ਦੋਹਰੇ ਸੈਂਕੜੇ ਅਤੇ 48 ਤੋਂ ਵੱਧ ਦੀ ਔਸਤ ਨਾਲ ਅਫ਼ਗਾਨਿਸਤਾਨ ਦੇ ਹੁਣ ਤੱਕ ਦੇ ਸਰਵਸ਼੍ਰੇਸ਼ਠ ਟੈਸਟ ਬੱਲੇਬਾਜ਼ ਸ਼ਾਹੀਦੀ ਨੇ ਕਿਹਾ ਕਿ ਉਸ ਦੀ ਟੀਮ ਨੂੰ ਦੁਨੀਆ ਦੀਆਂ ਸਰਵਸ਼੍ਰੇਸ਼ਠ ਟੀਮਾਂ ਦੇ ਬਰਾਬਰ ਆਉਣ ਲਈ ਹੋਰ ਟੈਸਟ ਮੈਚ ਖੇਡਣ ਦੀ ਲੋੜ ਹੈ।
ਸ਼ਾਹੀਦੀ ਨੇ ਕਿਹਾ, ‘‘ਰਾਸ਼ਿਦ ਨੇ ਉਨ੍ਹਾਂ ਟੈਸਟ ਮੈਚਾਂ ’ਚ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿਹੜੇ ਉਸ ਨੇ ਖੇਡੇ ਹਨ (6 ਟੈਸਟ ’ਚ 45 ਵਿਕਟਾਂ)। ਨਿੱਜੀ ਤੌਰ ’ਤੇ ਮੈਂ ਰਾਸ਼ਿਦ ਨਾਲ ਇਸ ਬਾਰੇ ’ਚ ਗੱਲ ਨਹੀਂ ਕੀਤੀ ਹੈ ਕਿ ਉਹ ਦੋਬਾਰਾ ਟੈਸਟ ਕ੍ਰਿਕਟ ਖੇਡੇਗਾ ਜਾਂ ਨਹੀਂ। ਉਸ ਦੀ ਚੋਣਕਾਰਾਂ ਨਾਲ ਚਰਚਾ ਹੋਈ ਸੀ ਅਤੇ ਮੈਂ ਉਸ ਬਾਰੇ ’ਚ ਗੱਲ ਨਹੀਂ ਕਰਨਾ ਚਾਹੁੰਦਾ।’’ ਹਾਲਾਂਕਿ ਉਸ ਨੇ ਇਹ ਮੰਨਿਆ ਕਿ 2018 ’ਚ ਟੈਸਟ ਕ੍ਰਿਕਟ ’ਚ ਡੈਬਿਊ ਕਰਨ ਤੋਂ ਬਾਅਦ ਤੋਂ ਸਾਲਾਨਾ ਔਸਤਨ ਸਿਰਫ 2 ਟੈਸਟ ਮੈਚ ਖੇਡਣਾ ਅਫ਼ਗਾਨ ਕ੍ਰਿਕਟ ਲਈ ਇਕ ਵੱਡੀ ਸਮੱਸਿਆ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
BCCI ਦਾ ਵੱਡਾ ਫ਼ੈਸਲਾ! ਸੂਰਿਆਕੁਮਾਰ ਯਾਦਵ ਦੀ ਛੁੱਟੀ, ਸ਼੍ਰੇਅਸ ਅਈਅਰ ਹੋਣਗੇ ਭਾਰਤ ਦੇ ਅਗਲੇ T20 ਕਪਤਾਨ
NEXT STORY