ਮੈਲਬੋਰਨ- ਦਿੱਲੀ ਕੈਪੀਟਲ ਦੇ ਮੁੱਖ ਕੋਚ ਰਿਕੀ ਪੋਂਟਿੰਗ ਦਾ ਮੰਨਣਾ ਹੈ ਕਿ ਆਈ. ਪੀ. ਐੱਲ. ਨੀਲਾਮੀ ਵਿਚ ਹਾਲ ਹੀ 'ਚ ਖਰੀਦਿਆ ਗਿਆ ਐਲੇਕਸ ਕੈਰੀ ਚੌਥੇ ਨੰਬਰ 'ਤੇ ਖੇਡਦੇ ਹੋਏ ਟੀਮ ਨੂੰ ਕਾਫੀ ਮੈਚ ਜਿਤਾ ਸਕਦਾ ਹੈ। ਉਹ ਵਿਕਟਕੀਪਰ ਰਿਸ਼ਭ ਪੰਤ ਦਾ ਚੰਗਾ ਬੈਕਅਪ ਬਦਲ ਹੈ। ਬਿੱਗ ਬੈਸ਼ ਲੀਗ ਵਿਚ ਆਮ ਤੌਰ 'ਤੇ ਪਾਰੀ ਦਾ ਆਗਾਜ਼ ਕਰਨ ਵਾਲੇ ਆਸਟਰੇਲੀਆ ਦੇ ਵਿਕਟਕੀਪਰ ਕੈਰੀ ਨੇ ਸੋਮਵਾਰ ਰਾਤ ਐਡੀਲੇਡ ਸਟ੍ਰਾਈਕਰਸ ਵਲੋਂ 24 ਗੇਂਦਾਂ ਵਿਚ 55 ਦੌੜਾਂ ਦੀ ਪਾਰੀ ਖੇਡੀ, ਜਦਕਿ ਇਸ ਦੌਰਾਨ ਪੋਂਟਿੰਗ ਕੁਮੈਂਟਰੀ ਬਾਕਸ ਵਿਚ ਮੌਜੂਦ ਸੀ।

ਪੋਂਟਿੰਗ ਨੇ ਕਿਹਾ ਕਿ ਇਸ ਸਮੇਂ ਉਹ ਜੋ ਭੂਮਿਕਾ ਨਿਭਾਅ ਰਿਹਾ ਹੈ, ਉਸੇ ਕਾਰਣ ਉਸ ਨੇ ਮੈਨੂੰ ਅਤੇ ਦਿੱੱਲੀ ਕੈਪੀਟਲਸ ਨੂੰ ਪ੍ਰਭਾਵਿਤ ਕੀਤਾ। ਦਿੱਲੀ ਕੈਪੀਟਲਸ ਨੇ 28 ਸਾਲਾ ਕੈਰੀ ਨੂੰ 2 ਕਰੋੜ 40 ਲੱਖ ਵਿਚ ਖਰੀਦਿਆ ਸੀ।
ਆਸਟਰੇਲੀਆ ਓਪਨ ਦੀ ਇਨਾਮੀ ਰਾਸ਼ੀ 'ਚ ਰਿਕਾਰਡ ਵਾਧਾ
NEXT STORY