ਨਵੀਂ ਦਿੱਲੀ (ਭਾਸ਼ਾ)– ਪਿਛਲੇ ਸਾਲ ਦੋ ‘ਵੱਡੀਆਂ’ ਸੱਟਾਂ ਨਾਲ ਜੂਝਣ ਤੋਂ ਬਾਅਦ ਭਾਰਤੀ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਕਿਹਾ ਹੈ ਕਿ ਉਹ ਪੂਰੀ ਤਰ੍ਹਾਂ ਨਾਲ ਫਿੱਟ ਹੈ ਤੇ 31 ਮਾਰਚ ਤੋਂ ਸ਼ੁਰੂ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ ਵਿਚ ਵਾਪਸੀ ਕਰਨ ਨੂੰ ਤਿਆਰ ਹੈ। 30 ਸਾਲਾ ਤੇਜ਼ ਗੇਂਦਬਾਜ਼ ਨੂੰ ਸਟ੍ਰੈਸ ਫ੍ਰੈਕਚਰ ਅਤੇ ਫਿਰ ਪੱਟ ਦੀ ਤੀਜੇ ਗ੍ਰੇਡ ਦੀ ਸੱਟ ਤੋਂ ਉੱਭਰਨ ਵਿਚ ਕਾਫੀ ਮੁਸ਼ਕਿਲ ਹੋਈ।
ਉਹ ਪਿਛਲੀ ਵਾਰ ਭਾਰਤ ਵਲੋਂ ਬੰਗਲਾਦੇਸ਼ ਵਿਚ ਦੂਜੇ ਵਨ ਡੇ ਵਿਚ ਖੇਡਿਆ ਸੀ, ਜਿੱਥੇ ਉਹ 3 ਓਵਰਾਂ ਦੀ ਗੇਂਦਬਾਜ਼ੀ ਕਰ ਸਕਿਆ ਸੀ। ਸਾਲ 2022 ਵਿਚ ਚਾਹਰ ਭਾਰਤ ਲਈ ਸਿਰਫ਼ 15 ਮੈਚ ਹੀ ਖੇਡ ਸਕਿਆ ਸੀ ਤੇ ਸੱਟ ਕਾਰਨ ਟੀ-20 ਵਿਸ਼ਵ ਕੱਪ ਵਿਚੋਂ ਵੀ ਬਾਹਰ ਹੋ ਗਿਆ ਸੀ। ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਵਿਚ ਵੱਡੀ ਰਿਹੈਬਿਲੀਟੇਸ਼ਨ ਤੋਂ ਬਾਅਦ ਚਾਹਰ ਆਈ. ਪੀ. ਐੱਲ. ਦੀ ਤਿਆਰੀ ਕਰ ਰਿਹਾ ਹੈ, ਜਿੱਥੇ ਉਹ ਚੇਨਈ ਸੁਪਰ ਕਿੰਗਜ਼ ਦੀ ਪ੍ਰਤੀਨਿਧਤਾ ਕਰੇਗਾ।
ਚਾਹਰ ਨੇ ਕਿਹਾ,‘‘ਮੈਂ ਆਪਣੀ ਫਿਟਨੈੱਸ ’ਤੇ ਪਿਛਲੇ 2-3 ਮਹੀਨਿਆਂ ਤੋਂ ਸਖ਼ਤ ਮਿਹਨਤ ਕਰ ਰਿਹਾ ਹਾਂ, ਮੈਂ ਪੂਰੀ ਤਰ੍ਹਾਂ ਨਾਲ ਫਿੱਟ ਹਾਂ ਤੇ ਆਈ. ਪੀ. ਐੱਲ. ਲਈ ਚੰਗੀ ਤਿਆਰੀ ਕਰ ਰਿਹਾ ਹਾਂ। ਮੈਨੂੰ ਦੋ ਵੱਡੀਆਂ ਸੱਟਾਂ ਲੱਗੀਆਂ ਸਨ। ਇਕ ਸਟ੍ਰੈਸ ਫ੍ਰੈਕਚਰ ਸੀ ਅਤੇ ਇਕ ਪੱਟ ਦੀ ਤੀਜੇ ਗ੍ਰੇਡ ਦੀ ਸੱਟ ਸੀ। ਦੋਵੇਂ ਬਹੁਤ ਵੱਡੀਆਂ ਸੱਟਾਂ ਹਨ। ਤੁਸੀਂ ਮਹੀਨਿਆਂ ਲਈ ਬਾਹਰ ਹੋ ਜਾਂਦੇ ਹੋ। ਸੱਟ ਦੇ ਬਾਅਦ ਵਾਪਸੀ ਕਰਦੇ ਹੋਏ ਸਮਾਂ ਲੱਗਦਾ ਹੈ, ਖ਼ਾਸ ਕਰਕੇ ਤੇਜ਼ ਗੇਂਦਬਾਜ਼ਾਂ ਨੂੰ।’’
ਹਰਭਜਨ ਸਿੰਘ ਨੇ ਖਰਾਬ ਫਾਰਮ ਨਾਲ ਜੂਝ ਰਹੇ ਕੇਐਲ ਰਾਹੁਲ ਦਾ ਕੀਤਾ ਬਚਾਅ, ਕਿਹਾ- ਉਸ ਨੇ ਕੋਈ ਜੁਰਮ ਨਹੀਂ ਕੀਤਾ
NEXT STORY