ਸਪੋਰਟਸ ਡੈਸਕ- ਕਰੀਮ ਬੇਂਜੇਮਾ ਦੀ ਯੂਏਫਾ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ ਦੇ ਇਸ ਸੈਸ਼ਨ ਵਿਚ ਲਗਾਤਾਰ ਦੂਜੀ ਹੈਟ੍ਰਿਕ ਨਾਲ ਸਪੈਨਿਸ਼ ਕਲੱਬ ਰੀਆਲ ਮੈਡਿ੍ਡ ਨੇ ਇੱਥੇ ਕੁਆਰਟਰ ਫਾਈਨਲ ਦੇ ਪਹਿਲੇ ਗੇੜ ਵਿਚ ਇੰਗਲਿਸ਼ ਕਲੱਬ ਚੇਲਸੀ ਨੂੰ 3-1 ਨਾਲ ਮਾਤ ਦਿੱਤੀ। ਬੇਂਜੇਮਾ ਮੌਜੂਦਾ ਸੈਸ਼ਨ ਵਿਚ ਸਾਰੀਆਂ ਚੈਂਪੀਅਨਸ਼ਿਪਾਂ ਵਿਚ 36 ਮੈਚਾਂ ਵਿਚ 37 ਗੋਲ ਕਰ ਚੁੱਕੇ ਹਨ। ਉਨ੍ਹਾਂ ਨੇ ਪੈਰਿਸ ਸੇਂਟ ਜਰਮੇਨ ਖ਼ਿਲਾਫ਼ ਪ੍ਰਰੀ-ਕੁਆਰਟਰ ਫਾਈਨਲਸ ਵਿਚ ਵੀ ਹੈਟਿ੍ਕ ਲਾਈ ਸੀ। ਮੈਡ੍ਰਿਡ ਦੇ ਪਿਛਲੇ 11 ਗੋਲਾਂ ਵਿਚੋਂ 10 ਬੇਂਜੇਮਾ ਨੇ ਕੀਤੇ ਹਨ।
ਮੈਚ ਦੀ ਸ਼ੁਰੂਆਤ ਰੀਅਲ ਮੈਡਿ੍ਡ ਲਈ ਚੰਗੀ ਰਹੀ ਤੇ ਬੇਂਜੇਮਾ ਨੇ 21ਵੇਂ ਮਿੰਟ ਵਿਚ ਹੀ ਗੋਲ ਕਰ ਕੇ ਟੀਮ ਦਾ ਖ਼ਾਤਾ ਖੋਲ੍ਹ ਦਿੱਤਾ। ਬੇਂਜੇਮਾ ਇਥੇ ਹੀ ਨਹੀਂ ਰੁਕੇ ਤੇ ਇਸ ਤੋਂ ਤਿੰਨ ਮਿੰਟ ਬਾਅਦ ਇਕ ਹੋਰ ਗੋਲ ਕਰ ਕੇ ਮੈਚ ਵਿਚ ਆਪਣਾ ਦੂਜਾ ਗੋਲ ਕੀਤਾ। ਇਸ ਵਿਚਾਲੇ, ਚੇਲਸੀ ਵੱਲੋਂ ਕਾਈ ਹੇਵਰਟਜ ਨੇ 40ਵੇਂ ਮਿੰਟ ਵਿਚ ਗੋਲ ਕਰ ਕੇ ਟੀਮ ਦੀ ਮੈਚ ਵਿਚ ਵਾਪਸੀ ਕਰਵਾਈ। ਪਹਿਲਾ ਅੱਧ ਮੈਡ੍ਰਿਡ ਨੇ 2-1 ਨਾਲ ਆਪਣੇ ਨਾਂ ਕੀਤਾ। ਦੂਜੇ ਅੱਧ ਵਿਚ ਵੀ ਬੇਂਜੇਮਾ ਨੂੰ ਚੇਲਸੀ ਦੇ ਡਿਫੈਂਡਰ ਰੋਕ ਨਹੀਂ ਸਕੇ ਤੇ ਉਨ੍ਹਾਂ ਨੇ 46ਵੇਂ ਮਿੰਟ ਵਿਚ ਗੋਲ ਕਰ ਕੇ ਹੈਟ੍ਰਿਕ ਲਾਈ ਤੇ ਟੀਮ ਦੀ ਬੜ੍ਹਤ ਨੂੰ 3-1 ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ ਤੇ ਰੀਅਲ ਮੈਡਿ੍ਡ ਨੇ 3-1 ਨਾਲ ਮੈਚ ਆਪਣੇ ਨਾਂ ਕੀਤਾ।
IPL 2022 : ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ 'ਤੇ ਲੱਗਾ ਭਾਰੀ ਜੁਰਮਾਨਾ, ਇਹ ਰਹੀ ਵੱਡੀ ਵਜ੍ਹਾ
NEXT STORY