ਸਪੋਰਟਸ ਡੈਸਕ— ਸ਼੍ਰੀਲੰਕਾ ਨੇ ਆਪਣੇ ਸਾਬਕਾ ਕਪਤਾਨ ਦਿਨੇਸ਼ ਚਾਂਦੀਮਲ ਤੇ ਐਂਜੇਲੋ ਮੈਥਿਊਜ਼ ਨੂੰ ਨਿਊਜ਼ੀਲੈਂਡ ਦੇ ਖਿਲਾਫ 14 ਅਗਸਤ ਗਾਲੇ 'ਚ ਸ਼ੁਰੂ ਹੋਣ ਜਾ ਰਹੀ ਟੈਸਟ ਸੀਰੀਜ਼ ਦੇ ਓਪਨਿੰਗ ਮੁਕਾਬਲੇ ਲਈ 15 ਮੈਂਮਬਰੀ ਟੀਮ 'ਚ ਜਗ੍ਹਾ ਦਿੱਤੀ ਹੈ। ਸ਼੍ਰੀਲੰਕਾ ਤੇ ਨਿਊਜ਼ੀਲੈਂਡ ਦੀ ਇਹ ਸੀਰੀਜ ਉਨ੍ਹਾਂ ਦੇ ਵਰਲਡ ਟੈਸਟ ਚੈਂਪੀਅਨਸ਼ਿਪ ਦੀ ਪਹਿਲੀ ਸੀਰੀਜ ਹੋਵੇਗੀ ਜਿਸ 'ਚ ਦੋ ਮੈਚ ਖੇਡੇ ਜਾਣੇ ਹਨ ਜੋ ਕਿ ਛੇ ਮਹੀਨੇ ਬਾਅਦ ਟੀਮ ਚ ਵਾਪਸੀ ਕਰਣਗੇ। ਚਾਂਦੀਮਲ ਨੂੰ ਆਸਟਰੇਲਿਆ ਦੇ ਖਿਲਾਫ ਸੀਰੀਜ਼ 'ਚ ਖ਼ਰਾਬ ਪ੍ਰਦਰਸ਼ਨ ਦੇ ਕਾਰਨ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਜਿਸ 'ਚ ਸ਼੍ਰੀਲੰਕਾ ਨੂੰ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਦੱਖਣ ਅਫਰੀਕਾ ਦੌਰੇ ਉੱਤੇ ਵੀ ਨਹੀਂ ਗਏ । ਮੈਥਿਊਜ਼ ਸੱਟ ਦੇ ਕਾਰਨ ਦੱਖਣੀ ਅਫਰੀਕਾ ਸੀਰੀਜ਼ 'ਚ ਨਹੀਂ ਖੇਡ ਸਕੇ ਸਨ। ਇਨ੍ਹਾਂ ਖਿਡਾਰੀਆਂ ਤੋਂ ਇਲਾਵਾ ਸ਼੍ਰੀਲੰਕਾਈ ਚੋਣਕਰਤਾਵਾਂ ਨੇ ਅਕੀਲਾ ਧਨੰਜੈ ਤੇ ਨਿਰੋਸ਼ਨ ਡਿਕਵੇਲਾ ਨੂੰ ਵੀ ਟੈਸਟ ਟੀਮ 'ਚ ਜਗ੍ਹਾ ਦਿੱਤੀ ਹੈ। ਪਹਿਲਾ ਟੈਸਟ ਗਾਲੇ 'ਚ ਬੁੱਧਵਾਰ ਤੋਂ ਸ਼ੁਰੂ ਹੋਵੇਗਾ। ਨਿਊਜ਼ੀਲੈਂਡ ਟੀਮ ਦੌਰੇ 'ਤੇ ਤਿੰਨ ਟੀ20 ਮੈਚ ਵੀ ਖੇਡੇਗੀ।
ਨਿਊਜ਼ੀਲੈਂਡ ਖਿਲਾਫ ਸ਼੍ਰੀਲੰਕਾ ਟੀਮ 'ਚ ਦਿਮੁਥ ਕਰੂਣਾਰਤਨੇ (ਕਪਤਾਨ), ਐਂਜੇਲੋ ਮੈਥਿਊਜ਼, ਦਿਨੇਸ਼ ਚਾਂਦੀਮਲ, ਲਾਹਿਰੂ ਤੀਰਿਮੰਨੇ, ਕੁਸਲ ਮੈਂਡਿਸ, ਕੁਸਲ ਪਰੇਰਿਆ, ਨਿਰੋਸ਼ਨ ਡਿਕਵੇਲਾ, ਧਨੰਜੈ ਡਿਸਿਲਵਾ ,ਅਕਿਲਾ ਧਨੰਜੈ, ਲਸਿਥ ਏਂਬੁਲਡੇਨਿਆ, ਸੁਰੰਗਾ ਲਕਮਲ, ਲਾਹਿਰੂ ਕੁਮਾਰਾ, ਓਸ਼ਾਦਾ ਫਰਨਾਂਡੋ, ਲੱਛਣ ਸੰਦਾਕਨ, ਵਿਸ਼ਵਾ ਫਰਨਾਂਡੋ ਇਨ੍ਹਾਂ ਖਿਡਾਰੀਆ ਜਗ੍ਹਾ ਦਿੱਤੀ ਗਈ ਹੈ।
ਬੋਪੰਨਾ-ਸ਼ਾਪੋਵਾਲੋਵ ਰੋਜਰਸ ਕੱਪ ਦੇ ਕੁਆਰਟਰ ਫਾਈਨਲ 'ਚ ਪਹੁੰਚੇ
NEXT STORY