ਨਵੀਂ ਦਿੱਲੀ, (ਬਿਊਰੋ)— ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਚੱਲ ਰਹੇ ਤੀਜੇ ਅਤੇ ਆਖਰੀ ਟੈਸਟ ਮੈਚ ਵਿੱਚ ਪ੍ਰਦੂਸ਼ਣ ਦਾ ਵਧਦਾ ਪੱਧਰ ਸ਼੍ਰੀਲੰਕਾ ਦੇ ਖਿਡਾਰੀਆਂ ਨੂੰ ਬੇਹੱਦ ਪਰੇਸ਼ਾਨ ਕਰਦਾ ਵਿਖ ਰਿਹਾ ਹੈ । ਮੈਚ ਦੇ ਤੀਸਰੇ ਦਿਨ ਸ਼੍ਰੀਲੰਕਾਈ ਕਪਤਾਨ ਦਿਨੇਸ਼ ਚਾਂਡੀਮਲ ਇਨਹੇਲਰ ਦਾ ਇਸਤੇਮਾਲ ਕਰਦੇ ਵਿਖੇ । ਤੀਸਰੇ ਦਿਨ ਦੀ ਖੇਡ ਜਦੋਂ ਸ਼ੁਰੂ ਹੋਈ ਉਸ ਦੇ ਕੁਝ ਦੇਰ ਬਾਅਦ ਹੀ 52ਵੇਂ ਓਵਰ ਵਿੱਚ ਮੈਦਾਨ ਉੱਤੇ ਸ਼੍ਰੀਲੰਕਾ ਦੇ ਕੁੱਝ ਖਿਡਾਰੀ ਚਾਂਡੀਮਲ ਲਈ ਇਨਹੇਲਰ ਲੈ ਕੇ ਆਏ ਸਨ ।
ਇਸ ਤੋਂ ਪਹਿਲਾਂ ਸ਼੍ਰੀਲੰਕਾਈ ਕ੍ਰਿਕਟ ਟੀਮ ਦੁਆਰਾ ਐਤਵਾਰ ਨੂੰ ਤੀਸਰੇ ਟੈਸਟ ਮੈਚ ਵਿੱਚ ਹਵਾ ਦੀ ਖ਼ਰਾਬ ਗੁਣਵੱਤਾ ਦੀ ਸ਼ਿਕਾਇਤ ਕੀਤੀ ਗਈ ਸੀ ਅਤੇ ਖੇਡ ਰੋਕਿਆ ਵੀ ਗਿਆ ਸੀ । ਸ਼੍ਰੀਲੰਕਾ ਟੀਮ ਦੇ ਮੁੱਖ ਕੋਚ ਨਿਕ ਪੋਥਾਸ ਨੇ ਦਿੱਲੀ ਦੇ ਪ੍ਰਦੂਸ਼ਣ ਨੂੰ ਗ਼ੈਰ-ਮਾਮੂਲੀ ਹਾਲਾਤ ਦੱਸਦੇ ਹੋਏ ਐਤਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਕੁਝ ਖਿਡਾਰੀ ਉਲਟੀ ਕਰ ਰਹੇ ਸਨ ਅਤੇ ਟੀਮ ਪ੍ਰਬੰਧਨ ਖਿਡਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਜੋਖਮ ਨਹੀਂ ਚੁੱਕਣਾ ਚਾਹੁੰਦਾ ਸੀ । ਚਾਂਡੀਮਲ ਨੇ ਇਨਹੇਲਰ ਲੈ ਕੇ ਇੱਕ ਵਾਰ ਫਿਰ ਤੋਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸਲ ਵਿੱਚ ਉਨ੍ਹਾਂ ਨੂੰ ਦਿੱਲੀ ਵਿੱਚ ਖੇਡਣ ਵਿੱਚ ਪਰੇਸ਼ਾਨੀ ਹੋ ਰਹੀ ਹੈ ।
ਪੰਡਯਾ ਦਾ ਖੁਲਾਸਾ, ਡੈਬਿਊ ਮੈਚ 'ਚ ਹੀ ਧੋਨੀ ਨੇ ਕਿਹਾ ਸੀ- ਫਿਰ ਤੋਂ ਨਾ ਕਰੀ ਅਜਿਹਾ
NEXT STORY