ਨਵੀਂ ਦਿੱਲੀ- ਆਈ. ਪੀ. ਐੱਲ. 2022 'ਚ ਪਲੇਇੰਗ ਕੰਡੀਸ਼ਨਜ਼ ਵਿਚ ਕੁੱਝ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ, ਜਿਨ੍ਹਾਂ ਵਿਚ 2 ਪ੍ਰਮੁੱਖ ਬਦਲਾਅ ਕੋਰੋਨਾ ਕਾਰਨ ਟੀਮ ਵੱਲੋਂ ਪਲੇਇੰਗ ਇਲੈਵਨ ਅਤੇ ਡੀ. ਆਰ. ਐੱਸ. (ਡਿਸੀਜ਼ਨ ਰਿਵਿਊ ਸਿਸਟਮ) ਨੂੰ ਲੈ ਕੇ ਹਨ। ਬੀ. ਸੀ. ਸੀ. ਆਈ. ਨੇ ਕਿਹਾ ਕਿ ਜੇਕਰ ਕੋਰੋਨਾ ਕਾਰਨ ਕਿਸੇ ਵੀ ਟੀਮ ਕੋਲ ਉਸ ਦੀ ਪਲੇਇੰਗ ਇਲੈਵਨ ਨਹੀਂ ਹੁੰਦੀ ਹੈ ਤਾਂ ਬੀ. ਸੀ. ਸੀ. ਆਈ. ਉਸ ਮੈਚ ਨੂੰ ਦੁਬਾਰਾ ਆਯੋਜਿਤ ਕਰੇਗਾ। ਜੇਕਰ ਕੋਰੋਨਾ ਕਾਰਨ ਮੈਚ ਦਾ ਮੁੜ ਨਿਰਧਾਰਨ ਸੰਭਵ ਨਹੀਂ ਹੁੰਦਾ ਤਾਂ ਮਾਮਲੇ ਨੂੰ ਤਕਨੀਕੀ ਕਮੇਟੀ ਕੋਲ ਭੇਜਿਆ ਜਾਵੇਗਾ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਇੰਗਲੈਂਡ ਨੂੰ ਹਰਾ ਕੇ ਦੱ. ਅਫਰੀਕਾ ਨੇ ਮਹਿਲਾ ਵਿਸ਼ਵ ਕੱਪ 'ਚ ਜਿੱਤ ਦੀ ਲਗਾਈ ਹੈਟ੍ਰਿਕ
ਪਲੇਇੰਗ ਕੰਡੀਸ਼ਨਜ਼ 'ਚ ਦੂਜਾ ਸਭ ਤੋਂ ਮਹੱਤਵਪੂਰਨ ਬਦਲਾਅ ਡੀ. ਆਰ. ਐੱਸ. ਦੀ ਗਿਣਤੀ ਵਿਚ ਵਾਧਾ ਹੈ। ਹਰ ਇਕ ਪਾਰੀ ਵਿਚ ਡੀ. ਆਰ. ਐੱਸ. ਦੀ ਗਿਣਤੀ ਇਕ ਤੋਂ ਵਧਾ ਕੇ 2 ਕਰ ਦਿੱਤੀ ਗਈ ਹੈ। ਬੀ. ਸੀ. ਸੀ. ਆਈ. ਨੇ ਹਾਲ ਹੀ ਵਿਚ ਆਏ ਮੈਰੀਲੇਬੋਨ ਕ੍ਰਿਕਟ ਕਲੱਬ ਦੇ ਸੁਝਾਅ ਦੇ ਸਮਰਥਨ ਵਿਚ ਇਹ ਫੈਸਲਾ ਲਿਆ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਨਵੇਂ ਬੱਲੇਬਾਜ਼ ਨੂੰ ਸਟਰਾਇਕ 'ਤੇ ਆਉਣਾ ਹੋਵੇਗਾ, ਭਾਵੇਂ ਹੀ ਬੱਲੇਬਾਜ਼ ਕੈਚ ਦੌਰਾਨ ਕਰੀਜ਼ ’ਚ ਕਿਉਂ ਨਾ ਹੋਵੇ। ਬੀ. ਸੀ. ਸੀ. ਆਈ. ਨੇ ਟੀਮਾਂ ਨੂੰ ਦਿੱਤੀ ਜਾਣਕਾਰੀ ਕਿ ਬੱਲੇਬਾਜ਼ਾਂ ਨੇ ਕਰੀਜ਼ ਪਾਰ ਕੀਤੀ ਹੋਵੇ ਜਾਂ ਨਹੀਂ, ਕੈਚ ਆਊਟ ਹੋਣ 'ਤੇ ਨਵੇਂ ਬੱਲੇਬਾਜ਼ ਨੂੰ ਸਟਰਾਇਕ 'ਤੇ ਆਉਣਾ ਹੋਵੇਗਾ। ਬਿਨਾਂ ਇਸ ਦੇ ਕਿ ਇਹ ਓਵਰ ਦੀ ਆਖਰੀ ਗੇਂਦ ਹੋਵੇ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਸਿਦਰਾ ਦੇ ਸੈਂਕੜੇ ਦੇ ਬਾਵਜੂਦ ਬੰਗਲਾਦੇਸ਼ ਤੋਂ ਹਾਰਿਆ ਪਾਕਿ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਜਾਣੋ ਆਪਣੇ ਜੱਫਿਆਂ ਲਈ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਬਾਰੇ
NEXT STORY