ਹੈਮਿਲਟਨ- ਸਲਾਮੀ ਬੱਲੇਬਾਜ਼ ਸਿਦਰਾ ਅਮੀਨ (104) ਦੇ ਸ਼ਾਨਦਾਰ ਸੈਂਕੜੇ ਦੇ ਬਾਵਜੂਦ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਇੱਥੇ ਸੋਮਵਾਰ ਨੂੰ 2022 ਮਹਿਲਾ ਕ੍ਰਿਕਟ ਵਿਸ਼ਵ ਕੱਪ ਮੈਚ ਵਿਚ ਬੰਗਲਾਦੇਸ਼ ਤੋਂ 9 ਦੌੜਾਂ ਨਾਲ ਹਾਰ ਗਈ। ਪਾਕਿਸਤਾਨ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਅਤੇ ਉਸ ਨੂੰ 50 ਓਵਰਾਂ ਵਿਚ 7 ਵਿਕਟਾਂ 'ਤੇ 234 ਦੇ ਸਕੋਰ 'ਤੇ ਰੋਕ ਦਿੱਤਾ। ਜਵਾਬ ਵਿੱਚ ਪਾਕਿਸਤਾਨ 50 ਓਵਰਾਂ ਵਿਚ 9 ਵਿਕਟਾਂ 'ਤੇ 225 ਦੌੜਾਂ ਬਣਾ ਸਕਿਆ। ਦੋਵਾਂ ਬੱਲੇਬਾਜ਼ਾਂ ਦੇ ਵਿਚਾਲੇ ਪਹਿਲੇ ਵਿਕਟ ਦੇ ਲਈ 91 ਦੌੜਾਂ ਦੀ ਸਾਂਝੇਦਾਰੀ ਹੋਈ, ਹਾਲਾਂਕਿ 91 ਦੇ ਸਕੋਰ 'ਤੇ ਨਾਹਿਦਾ ਆਊਟ ਹੋ ਗਈ। ਇਸ ਤੋਂ ਬਾਅਦ ਕਪਤਾਨ ਬਿਸਮਾਹ ਮਾਰੂਫ ਕ੍ਰੀਜ਼ 'ਤੇ ਆਈ ਅਤੇ ਲੈਅ ਨੂੰ ਬਰਕਰਾਰ ਰੱਖਦੇ ਹੋਏ ਸਿਦਰਾ ਦੇ ਨਾਲ ਸਾਂਝੇਦਾਰੀ ਬਣਾਈ।
ਇਹ ਖ਼ਬਰ ਪੜ੍ਹੋ- ਮਹਿਲਾ ਵਿਸ਼ਵ ਕੱਪ : ਇੰਗਲੈਂਡ ਨੂੰ ਹਰਾ ਕੇ ਦੱ. ਅਫਰੀਕਾ ਨੇ ਮਹਿਲਾ ਵਿਸ਼ਵ ਕੱਪ 'ਚ ਜਿੱਤ ਦੀ ਲਗਾਈ ਹੈਟ੍ਰਿਕ
ਦੋਵਾਂ ਦੇ ਵਿਚਾਲੇ ਦੂਜੇ ਵਿਕਟ ਦੇ ਲਈ 64 ਦੌੜਾਂ ਦੀ ਸਾਂਝੇਦਾਰੀ ਹੋਣ ਤੋਂ ਬਾਅਦ ਮੈਚ ਪੂਰੀ ਤਰ੍ਹਾਂ ਨਾਲ ਪਾਕਿਸਤਾਨ ਦੇ ਪੱਖ ਵਿਚ ਲੱਗ ਰਿਹਾ ਸੀ ਪਰ 155 ਦੇ ਸਕੋਰ 'ਤੇ ਬਿਸਮਾਹ ਦੇ ਆਊਟ ਹੋਣ ਤੋਂ ਬਾਅਦ ਪਾਕਿਸਤਾਨ ਦੀ ਪਾਰੀ ਲੜਖੜਾ ਗਈ। ਦੇਖਦੇ ਹੀ ਦੇਖਦੇ ਪਾਕਿਸਤਾਨ ਦੇ ਲਗਾਤਾਰ ਵਿਕਟ ਡਿੱਗਦੇ ਗਏ। ਸਿਰਫ 33 ਦੌੜਾਂ ਦੇ ਅੰਦਰ ਉਸ ਨੇ ਆਪਣੇ ਪੰਜ ਵਿਕਟ ਗੁਆ ਦਿੱਤੇ। ਗੇਂਦਬਾਜ਼ੀ ਵਿਚ ਨਸ਼ਰਾ ਸੰਧੂ 10 ਓਵਰਾਂ ਵਿਚ 41 ਦੌੜਾਂ 'ਤੇ ਤਿੰਨ ਵਿਕਟਾਂ ਅਤੇ ਫਾਤਿਮਾ ਸਨਾ, ਨਿਦਾ ਦਾਰ ਅਥੇ ਓਮੈਮਾ ਸੋਹੇਲ ਨੇ 1-1 ਵਿਕਟ ਹਾਸਲ ਕੀਤਾ।
ਬੰਗਲਾਦੇਸ਼ ਵੱਲੋਂ ਫਰਗਨਾ ਹੱਕ ਨੇ ਸਭ ਤੋਂ ਜ਼ਿਆਦਾ 71 ਦੌੜਾਂ ਬਣਾਈਆਂ, ਜਦੋਂਕਿ ਗੇਂਦਬਾਜ਼ੀ ਵਿਚ ਫਹੀਮਾ ਖਾਤੂਨ ਨੇ 8 ਓਵਰਾਂ ਵਿਚ 38 ਦੌੜਾਂ 'ਤੇ ਸਭ ਤੋਂ ਜ਼ਿਆਦਾ 3 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੂੰ ਸ਼ਾਨਦਾਰ ਗੇਂਦਬਾਜ਼ੀ ਪ੍ਰਦਰਨਸ਼ ਲਈ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਟੂਰਨਾਮੈਂਟ ਵਿਚ ਪਾਕਿਸਤਾਨ ਦੀ ਇਹ ਲਗਾਤਾਰ ਚੌਥੀ ਹਾਰ ਹੈ, ਜਦੋਂਕਿ ਬੰਗਲਾਦੇਸ਼ ਨੇ ਪਹਿਲੀ ਜਿੱਤ ਦਰਜ ਕੀਤੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਮਹਿਲਾ ਵਿਸ਼ਵ ਕੱਪ : ਇੰਗਲੈਂਡ ਨੂੰ ਹਰਾ ਕੇ ਦੱ. ਅਫਰੀਕਾ ਨੇ ਮਹਿਲਾ ਵਿਸ਼ਵ ਕੱਪ 'ਚ ਜਿੱਤ ਦੀ ਲਗਾਈ ਹੈਟ੍ਰਿਕ
NEXT STORY