ਨਵੀਂ ਦਿੱਲੀ- ਕ੍ਰਿਕਟਰ ਮੁਹੰਮਦ ਸ਼ੰਮੀ ਦੀ ਪਤਨੀ ਹਸੀਨ ਜਹਾਂ ਇਕ ਵਾਰ ਫਿਰ ਸੁਰਖੀਆਂ ਵਿਚ ਹੈ। ਉਸ ਨੇ ਬਰੇਲੀ ਵਿਚ ਏ. ਡੀ. ਜੀ. ਅਵਿਨਾਸ਼ ਚੰਦਰ ਨੂੰ ਸ਼ਿਕਾਇਤ ਦੇ ਕੇ ਡਿਡੌਲੀ ਥਾਣਾ ਦੇ ਪੁਲਸ ਅਫਸਰਾਂ 'ਤੇ ਕਥਿਤ ਬਦਸਲੂਕੀ ਦਾ ਦੋਸ਼ ਲਾਇਆ ਹੈ। ਸ਼ਿਕਾਇਤ ਵਿਚ ਉਸ ਨੇ ਕਿਹਾ ਕਿ 2 ਸਬ ਇੰਸਪੈਕਟਰ ਉਸਦੇ ਘਰ ਰਾਤ 12 ਵਜੇ ਆਏ ਤੇ ਹੱਥ ਫੜ ਕੇ ਕਮਰੇ ਵਿਚੋਂ ਬਾਹਰ ਖਿੱਚਿਆ। ਉਨ੍ਹਾਂ ਨੇ ਇਹ ਵੀ ਨਹੀਂ ਸੋਚਿਆ ਕਿ ਮੈਂ ਉਸ ਸਮੇਂ ਨਾਈਟੀ ਪਹਿਨੀ ਹੋਈ ਸੀ।
ਏ. ਡੀ. ਜੀ. ਨੂੰ ਦਿੱਤੀ ਸ਼ਿਕਾਇਤ ਵਿਚ ਹਸੀਨ ਜਹਾਂ ਨੇ ਦੋਸ਼ ਲਾਇਆ ਕਿ 28 ਅਪ੍ਰੈਲ ਦੀ ਸ਼ਾਮ ਸਾਢੇ 7 ਵਜੇ ਇੱਥੇ ਸਹੁਰਾ ਪਰਿਵਾਰ ਨੇ ਸ਼ੰਮੀ ਨੂੰ ਫੋਨ ਕੀਤਾ ਤਾਂ ਕੁਝ ਹੀ ਦੇਰ ਬਾਅਦ ਉਥੇ ਪੁਲਸ ਪਹੁੰਚ ਗਈ। ਉਹ ਆਪਣੀ ਬੇਟੀ ਨਾਲ ਆਪਣੇ ਕਮਰੇ ਵਿਚ ਚਲੀ ਗਈ। ਫਿਰ ਰਾਤ ਕਰੀਬ 12 ਵਜੇ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਾ ਕੇ ਖੁੱਲ੍ਹਵਾਇਆ ਗਿਆ।
ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਐੱਸ. ਐੱਚ. ਓ. ਦੇਵੇਂਦਰ ਕੁਮਾਰ ਤੇ ਐੱਸ. ਆਈ. ਕੇ. ਪੀ. ਸਿੰਘ ਉਸਦਾ ਹੱਥ ਫੜ ਕੇ ਬਾਹਰ ਖਿੱਚਣ ਲੱਗੇ। ਉਨ੍ਹਾਂ ਨੇ ਉਸ ਦੇ ਹੱਥੋਂ ਮੋਬਾਇਲ ਫੋਨ ਵੀ ਖੋਹ ਲਿਆ। ਉਸ ਨੇ ਪੁਲਸ ਵਾਲਿਆਂ ਨੂੰ ਉਸ ਨੂੰ ਕੱਪੜੇ ਬਦਲਣ ਲਈ ਕਿਹਾ ਪਰ ਉਹ ਨਾ ਮੰਨੇ ਤੇ ਨਾਈਟੀ ਵਿਚ ਹੀ ਜੀਪ ਵਿਚ ਬਿਠਾ ਕੇ ਡਿਡੌਲੀ ਥਾਣੇ ਲੈ ਗਏ। ਬਰੇਲੀ ਵਿਚ ਏ. ਡੀ. ਜੀ. ਅਵਿਨਾਸ਼ ਚੰਦਰ ਨੇ ਕਿਹਾ ਕਿ ਹਸੀਨ ਜਹਾਂ ਦੀ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਜਾਂਚ ਰਾਮਪੁਰ ਦੀ ਸੀ. ਓ. ਕਰ ਰਹੀ ਹੈ ਤੇ ਉਸਦੀ ਰਿਪੋਰਟ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਵਿਸ਼ਵ ਕੱਪ 'ਚ ਧੋਨੀ ਦੀ ਭੂਮਿਕਾ ਭਾਰਤ ਲਈ ਕਾਫੀ ਅਹਿਮ ਹੋਵੇਗੀ : ਗਾਵਸਕਰ
NEXT STORY