ਸਪੋਰਟਸ ਡੈਸਕ- ਚੇਨਈ ਸੁਪਰ ਕਿੰਗਸ ਦੇ ਤੇਜ਼ ਗੇਂਦਬਾਜ਼ ਇੰਗਲੈਂਡ ਦੇ ਡੇਵਿਡ ਵਿਲੀ ਆਈ. ਪੀ. ਐੱਲ 2019 ਤੋਂ ਬਾਹਰ ਹੋ ਗਏ ਹਨ। ਵਿਲੀ ਦੂਜੀ ਵਾਰ ਪਿਤਾ ਬਣਨ ਵਾਲੇ ਹਨ। ਅਜਿਹੇ 'ਚ ਉਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਘਰ 'ਚ ਰਹਿਣ ਦਾ ਹੀ ਫੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ ਖਬਰ ਸੀ ਕਿ ਉਹ ਆਈ. ਪੀ. ਐੱਲ. ਦੇ ਵਿਚਕਾਰ 'ਚ ਟੀਮ ਨਾਲ ਜੁੜਣਗੇਂ। ਪਰ ਹੁਣ ਉਨ੍ਹਾਂ ਨੇ ਅਚਾਨਕ ਆਪਣਾ ਨਾਂ ਇਸ ਆਈ. ਪੀ. ਐੱਲ ਸੀਜ਼ਨ ਤੋਂ ਨਾਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ।
ਵਿਲੀ ਨੂੰ ਆਈ. ਪੀ. ਐੱਲ 2018 'ਚ ਚੋਟਿਲ ਕੇਦਾਰ ਜਾਧਵ ਦੀ ਜਗ੍ਹਾ ਟੀਮ 'ਚ ਸ਼ਾਮਲ ਕੀਤਾ ਗਿਆ ਸੀ। ਪਰ ਉਨ੍ਹਾਂ ਨੂੰ ਮੌਜੂਦਾ ਸੀਜ਼ਨ ਲਈ ਟੀਮ 'ਚ ਰਿਟੇਨ ਕੀਤਾ ਸੀ। ਇਸ ਤੋਂ ਪਹਿਲਾਂ ਚੇਨਈ ਦੇ ਹੋਰ ਤੇਜ਼ ਗੇਂਦਬਾਜ਼ ਸਾਊਥ ਅਫਰੀਕਾ ਦੇ ਲੁੰਗੀ ਐਂਗਿਡੀ ਵੀ ਜਖਮੀ ਹੋ ਕੇ ਬਾਹਰ ਹੋ ਚੁੱਕੇ ਹਨ।
ਵਿਲੀ ਦੀ ਜਗ੍ਹਾ ਕਿਸ ਖਿਡਾਰੀ ਨੂੰ ਟੀਮ 'ਚ ਮੌਕਾ ਮਿਲੇਗਾ, ਅਜੇ ਇਸ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਰਾਇਲ ਚੈਲੇਂਜਰਜ਼ ਬੈਂਗਲੁਰੂ ਤੇ ਦਿੱਲੀ ਕੈਪਿਟਲਸ ਦੇ ਖਿਲਾਫ ਮਿਲੀ ਦੋ ਜਿੱਤਾਂ ਨਾਲ ਚੇਨਈ ਦੀ ਟੀਮ ਪੁਆਇੰਟਸ ਟੇਬਲ ਦੇ ਦੂਜੇ ਨੰਬਰ 'ਤੇ ਹੈ। ਉਸ ਦਾ ਅਗਲਾ ਮੁਕਾਬਲਾ ਐਤਵਾਰ (31 ਮਾਰਚ) ਨੂੰ ਰਾਜਸਥਾਨ ਰਾਇਲਸ ਨਾਲ ਹੋਵੇਗਾ।
ਓਲੇ ਗਨਰ ਮੈਨਚੈਸਟਰ ਯੂਨਾਈਟਿਡ ਦੇ ਫੁਲਟਾਈਮ ਮੈਨੇਜਰ ਬਣੇ
NEXT STORY