ਮਾਸਕੋ (ਰੂਸ) (ਨਿਕਲੇਸ਼ ਜੈਨ)– ਤੀਜੇ ਫਿਡੇ ਮਹਿਲਾ ਸਪੀਡ ਗ੍ਰਾਂ. ਪ੍ਰੀ. ਸ਼ਤਰੰਜ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਹੁਣ ਤੈਅ ਹੋ ਗਿਆ ਹੈ। ਚੀਨ ਦੀ ਵਿਸ਼ਵ ਨੰਬਰ-1 ਹਾਓ ਇਫਾਨ ਤੇ ਰੂਸ ਦੀ ਮੌਜੂਦਾ ਵਿਸ਼ਵ ਬਲਿਟਜ਼ ਚੈਂਪੀਅਨ ਲਾਗਨੋਂ ਕਾਟੇਰਯਨਾ ਵਿਚਾਲੇ ਇਹ ਮੁਕਾਬਲਾ ਖੇਡਿਆ ਜਾਵੇਗਾ। ਇਸ ਪ੍ਰਤੀਯੋਗਿਤਾ ਦੀ ਸ਼ੁਰੂਆਤ ਤੋਂ ਹੀ ਇਹ ਪਹਿਲਾ ਮੌਕਾ ਹੈ ਜਦੋਂ ਇਹ ਦੋਵੇਂ ਖਿਡਾਰਨਾਂ ਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਕਾਮਯਾਬ ਹੋਈਆਂ ਹਨ। ਇਸ ਤੋਂ ਪਹਿਲਾਂ ਦੋ ਫਾਈਨਲ ਮੁਕਾਬਲਿਆਂ ਵਿਚ ਯੂਕ੍ਰੇਨ ਦੀ ਅੰਨਾ ਓਸ਼ੇਨਿਨਾ ਤੇ ਰੂਸ ਦੀ ਗੁਨਿਨਾ ਵਾਲੇਂਟੀਨਾ ਫਾਈਨਲ ਵਿਚ ਪਹੁੰਚੀਆਂ ਸਨ। ਇਕ ਹੋਰ ਪਹਿਲੇ ਫਾਈਨਲ ਵਿਚ ਓਸ਼ੇਨਿਨਾ ਤੇ ਦੂਜੇ ਵਿਚ ਗੁਨਿਨਾ ਨੇ ਖਿਤਾਬ ਜਿੱਿਤਆ ਸੀ।
ਪਹਿਲੇ ਸੈਮੀਫਾਈਨਲ ਵਿਚ ਚੀਨ ਦੀ ਵਿਸ਼ਵ ਨੰਬਰ-1 ਹਾਓ ਇਫਾਨ ਦੇ ਸਾਹਮਣੇ ਇਰਾਨ ਦੀ ਸਾਰਾ ਸਦਾਤ ਕਦੇ ਵੀ ਮੁਕਾਬਲੇ ਵਿਚ ਨਜ਼ਰ ਨਹੀਂ ਆਈ ਤੇ ਪੜ੍ਹਾਈ ਦੀ ਵਜ੍ਹਾ ਨਾਲ ਸ਼ਤਰੰਜ ਤੋਂ ਦੂਰ ਹੋਈ ਵਿਸ਼ਵ ਨੰਬਰ-1 ਤੇ ਸਾਬਕਾ ਵਿਸ਼ਵ ਚੈਂਪੀਅਨ ਹਾਓ ਇਫਾਨ ਨੇ 9-2 ਨਾਲ ਮੁਕਾਬਲਾ ਜਿੱਤ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ। ਦੂਜੇ ਸੈਮੀਫਾਈਨਲ ਵਿਚ ਰੂਸ ਦੀਆਂ ਦੋਵੇਂ ਖਿਡਾਰਨਾਂ ਵਿਚਾਲੇ ਮੁਕਾਬਲਾ ਸੀ ਤੇ ਇਸ ਵਿਚ ਲਾਗਨੋਂ ਕਾਟੇਰਯਨਾ ਤੇ ਅਲੈਗਜ਼ੈਂਡਰਾ ਕੋਸਟੇਨਿਯੁਕ ਵਿਚਾਲੇ ਮੁਕਾਬਲਾ ਸੀ। ਰਾਊਂਡ ਦੀ ਸਮਾਂ-ਸੀਮਾ ਖਤਮ ਹੋਣ ਤੋਂ 3 ਮਿੰਟ ਪਹਿਲਾਂ ਤਕ ਸਕੋਰ 3.5-3.5 ਸੀ ਪਰ ਆਖਰੀ ਸਮੇਂ ਵਿਚ ਦੋਵੇਂ ਬੁਲੇਟ ਮੁਕਾਬਲੇ (1 ਿਮੰਟ ਪ੍ਰਤੀ ਖਿਡਾਰੀ) ਵਿਚ ਲਾਗਨੋਂ ਨੇ ਬਾਜ਼ੀ ਮਾਰਦੇ ਹੋਏ ਫਾਈਨਲ ਵਿਚ ਜਗ੍ਹਾ ਬਣਾ ਲਈ।
ਹੁਣ ਨਵੀਂ ਵੀਡੀਓ ਨਾਲ ਫਿਰ ਚਰਚਾ 'ਚ ਆਈ ਹਸੀਨ ਜਹਾਂ
NEXT STORY