ਚੇਨਈ- ਵਿਸ਼ਵਨਾਥਨ ਆਨੰਦ ਸਮੇਤ ਚੋਟੀ ਦੇ ਖਿਡਾਰੀਆਂ ਨੇ 2022 ਵਿਚ ਹਾਂਗਜੋਓ ਵਿਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਵਿਚ ਸ਼ਤਰੰਜ ਦੀ ਵਾਪਸੀ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਖਿਡਾਰੀਆਂ ਨੂੰ ਇਸ ਖੇਡ ਨੂੰ ਅਪਨਾਉਣ ਦੀ ਪ੍ਰੇਰਣਾ ਮਿਲੇਗੀ। 5 ਵਾਰ ਦੇ ਵਿਸ਼ਵ ਚੈਂਪੀਅਨ ਤੇ ਦੇਸ਼ ਦੇ ਪਹਿਲੇ ਗ੍ਰੈਂਡ ਮਾਸਟਰ ਵਿਸ਼ਵਨਾਥਨ ਆਨੰਦ ਨੇ ਕਿਹਾ ਕਿ ਉਸ ਨੂੰ ਟੀਮ ਤੋਂ ਤਮਗੇ ਦੀ ਉਮੀਦ ਹੈ। ਸ਼ਤਰੰਜ 2006 ਦੋਹਾ ਤੇ 2010 ਵਿਚ ਗਵਾਂਗਝੂ ਏਸ਼ੀਆਈ ਖੇਡਾਂ ਵਿਚ ਸ਼ਾਮਲ ਸੀ। ਕੋਨੇਰੂ ਹੰਪੀ ਨੇ ਮਹਿਲਾਵਾਂ ਦੇ ਰੈਪਿਡ ਵਰਗ ਵਿਚ ਖਿਤਾਬ ਜਿੱਤਿਆ ਸੀ ਤੇ ਮਿਕਸਡ ਟੀਮ ਵਿਚ ਵੀ ਭਾਰਤ ਨੂੰ ਸੋਨਾ ਮਿਲਿਆ ਸੀ। ਭਾਰਤ ਨੂੰ 2010 ਵਿਚ ਸਟੈਂਡਰਡ ਟੀਮ ਵਿਚ ਕਾਂਸੀ ਦਾ ਤਮਗਾ ਮਿਲਿਆ ਸੀ, ਜਦਕਿ ਡੀ. ਹਰਿਕਾ ਨੇ ਮਹਿਲਾਵਾਂ ਦੇ ਵਿਅਕਤੀਗਤ ਰੈਪਿਡ ਵਰਗ ਵਿਚ ਕਾਂਸੀ ਦਾ ਤਮਗਾ ਜਿੱਤਿਆ ਸੀ।
ਪਲੇਅਰਸ ਗੋਲਫ ਚੈਂਪੀਅਨਸ਼ਿਪ : ਕੱਟ 'ਚ ਪ੍ਰਵੇਸ਼ ਕਰਨ ਤੋਂ ਖੁੰਝੇ ਲਾਹਿੜੀ
NEXT STORY