ਨਵੀਂ ਦਿੱਲੀ— ਆਸਟਰੇਲੀਆ ਦੇ ਖਿਲਾਫ ਮੈਲਬੋਰਨ 'ਚ ਤੀਜੇ ਟੈਸਟ ਦੇ ਦੂਜੇ ਦਿਨ ਚੇਤੇਸ਼ਵਰ ਪੁਜਾਰਾ ਦਾ ਬੱਲਾ ਫਿਰ ਗਰਜਿਆ। ਉਨ੍ਹਾਂ ਨੇ 10 ਚੌਕਿਆਂ ਦੀ ਮਦਦ ਨਾਲ 319 ਗੇਂਦਾਂ 'ਚ 106 ਦੌੜਾਂ ਦੀ ਪਾਰੀ ਖੇਡੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੂੰ ਸੈਂਕੜਿਆਂ ਦੇ ਮਾਮਲੇ 'ਚ ਪਿੱਛੇ ਛੱਡ ਦਿੱਤਾ। ਪੁਜਾਰਾ ਨੇ 114ਵੇਂ ਓਵਰ ਦੀ ਪਹਿਲੀ ਗੇਂਦ 'ਤੇ ਨਾਥਨ ਲਾਇਨ 'ਤੇ ਚੌਕਾ ਮਾਰਕੇ ਟੈਸਟ 'ਚ ਆਪਣਾ 17ਵਾਂ ਸੈਂਕੜਾ ਪੂਰਾ ਕੀਤਾ। ਗਾਂਗੁਲੀ ਨੇ 113 ਮੈਚਾਂ 'ਚ 16 ਸੈਂਕੜੇ ਲਾਏ ਸਨ, ਜਦਕਿ ਪੁਜਾਰਾ ਨੇ ਸਿਰਫ 67 ਮੈਚਾਂ 'ਚ ਹੀ ਉਨ੍ਹਾਂ ਦੇ ਸੈਂਕੜਿਆਂ ਦੀ ਗਿਣਤੀ ਨੂੰ ਪਿੱਛੇ ਛੱਡ ਦਿੱਤਾ। ਪੁਜਾਰਾ ਹੁਣ ਵੀ.ਵੀ.ਐੱਸ. ਲਕਸ਼ਮਣ ਅਤੇ ਦਿਲੀਪ ਬਲਵੰਤ ਵੇਂਗਸਰਕਰ ਦੀ ਬਰਾਬਰੀ 'ਤੇ ਆ ਗਏ ਹਨ।

ਟੈਸਟ 'ਚ ਸਭ ਤੋਂ ਜ਼ਿਆਦਾ ਸੈਂਕੜੇ ਮਾਰਨ ਵਾਲੇ ਭਾਰਤੀ
ਸਚਿਨ ਤੇਂਦੁਲਕਰ- 200 ਮੈਚ, 51 ਸੈਂਕੜੇ
ਰਾਹੁਲ ਦ੍ਰਾਵਿੜ- 163 ਮੈਚ, 36 ਸੈਂਕੜੇ
ਸੁਨੀਲ ਗਾਵਸਕਰ- 125 ਮੈਚ, 34 ਸੈਂਕੜੇ
ਵਿਰਾਟ ਕੋਹਲੀ- 76 ਮੈਚ, 25 ਸੈਂਕੜੇ
ਵਰਿੰਦਰ ਸਹਿਵਾਗ- 103 ਮੈਚ, 23 ਸੈਂਕੜੇ
ਮੁਹੰਮਦ ਅਜ਼ਹਰੂਦੀਨ- 99 ਮੈਚ, 22 ਸੈਂਕੜੇ
ਚੇਤੇਸ਼ਵਰ ਪੁਜਾਰਾ- 67 ਮੈਚ, 17 ਸੈਂਕੜੇ
ਹਿਨਾ ਸਿੱਧੂ ਨੇ ਕੁਆਲੀਫਿਕੇਸ਼ਨ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ
NEXT STORY