ਨਵੀਂ ਦਿੱਲੀ— ਪ੍ਰਮੁੱਖ ਪਿਸਟਲ ਨਿਸ਼ਾਨੇਬਾਜ਼ ਅਤੇ ਸਾਬਕਾ ਨੰਬਰ ਇਕ ਹਿਨਾ ਸਿੱਧੂ ਨੇ ਇੱਥੇ ਕਰਣੀ ਸਿੰਘ ਸ਼ੂਟਿੰਗ ਰੇਂਜ 'ਚ ਰਾਸ਼ਟਰੀ ਚੋਣ ਟਰਾਇਲ 1 ਅਤੇ 2 'ਚ ਬੁੱਧਵਾਰ ਨੂੰ ਮਹਿਲਾ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਕੁਆਲੀਫਿਕੇਸ਼ਨ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ। ਹਿਨਾ ਨੇ ਟੀ 1 ਟ੍ਰਾਇਲ 'ਚ 587 ਦਾ ਸਕੋਰ ਕਰਕੇ 319 ਖਿਡਾਰੀਆਂ ਦੀ ਫੀਲਡ 'ਚ ਚੋਟੀ ਦਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਜੋ ਅਜੇ ਮੌਜੂਦਾ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਯੂਨਾਨ ਦੀ ਅੰਨਾ ਕੋਰਾਕਾਕੀ ਦੇ ਨਾਂ ਹੈ। ਯੁਵਾ ਓਲੰਪਿਕ ਚੈਂਪੀਅਨ ਮਨੂ ਭਾਕਰ 579 ਸਕੋਰ ਦੇ ਨਾਲ ਦੂਜੇ ਸਥਾਨ 'ਤੇ ਰਹੀ।
ਟਾਰਗੈੱਟ ਨੂੰ ਗੁਪਤ ਰੱਖਣਾ ਹੈ ਪਸੰਦ, ਦਿੰਦਾ ਹੈ ਚੰਗਾ ਪ੍ਰਦਰਸ਼ਨ ਕਰਨ 'ਚ ਮਦਦ : ਸੇਰੇਨਾ
NEXT STORY