ਮੁੰਬਈ- ਭਾਰਤ ਦੀ ਰਾਸ਼ਟਰੀ ਚੋਣ ਕਮੇਟੀ ਦੇ ਪ੍ਰਧਾਨ ਚੇਤਨ ਸ਼ਰਮਾ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਕਿ ਆਲਰਾਊਂਡਰ ਹਾਰਦਿਕ ਪੰਡਯਾ ਦੇ ਨਾਂ 'ਤੇ ਸੌ ਫ਼ੀਸਦੀ ਫਿੱਟ ਹੋਣ 'ਤੇ ਹੀ ਵਿਚਾਰ ਕੀਤਾ ਜਾਵੇਗਾ ਤੇ ਉਹ ਇਹ ਵੀ ਨਹੀਂ ਜਾਣਦੇ ਕਿ ਬੜੌਦਾ ਦਾ ਇਹ ਖਿਡਾਰੀ ਰਣਜੀ ਟਰਾਫ਼ੀ 'ਚ ਕਿਉਂ ਨਹੀਂ ਖੇਡ ਰਿਹਾ ਜਿੱਥੇ ਉਸ ਦੀ ਫਿੱਟਨੈਸ ਨੂੰ ਪਰਖਿਆ ਜਾ ਸਕਦਾ ਸੀ। ਹਾਰਦਿਕ ਨੇ ਭਾਰਤ ਦੀ ਸੀਮਿਤ ਓਵਰਾਂ ਦੀ ਟੀਮ 'ਚ ਵਾਪਸੀ 'ਤੇ ਧਿਆਨ ਦੇਣ ਲਈ 17 ਫਰਵਰੀ ਤੋਂ ਸ਼ੁਰੂ ਹੋਈ ਰਣਜੀ ਟਰਾਫ਼ੀ 'ਚ ਨਹੀਂ ਖੇਡਣ ਦਾ ਫ਼ੈਸਲਾ ਕੀਤਾ।
ਇਹ ਵੀ ਪੜ੍ਹੋ : PSL ਤੋਂ ਇਕਰਾਰਨਾਮੇ ਦੇ ਪੈਸੇ ਨਾ ਮਿਲਣ 'ਤੇ ਜੇਮਸ ਨੇ ਹੋਟਲ 'ਚ ਲੱਗਿਆ ਝੂਮਰ ਤੋੜਿਆ, ਹੰਗਾਮਾ
ਸ਼ਰਮਾ ਤੋਂ ਪੁੱਛਿਆ ਗਿਆ ਕਿ ਹਾਰਦਿਕ ਰਣਜੀ ਟਰਾਫੀ 'ਚ ਕਿਉਂ ਨਹੀਂ ਖੇਡ ਰਹੇ ਹਨ, ਉਨ੍ਹਾਂ ਕਿਹਾ ਕਿ ਜੇਕਰ ਕੋਈ ਖੇਡਣਾ ਨਹੀਂ ਚਾਹੁੰਦਾ ਹੈ, ਤਾਂ ਚੋਣ ਕਮੇਟੀ ਸੂਬੇ ਦੇ ਮਾਮਲਿਆਂ 'ਚ ਦਖ਼ਲਅੰਦਾਜ਼ੀ ਨਹੀਂ ਕਰਦੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਹਾਰਦਿਕ ਨੂੰ ਪੁੱਛ ਸਕਦੇ ਹੋ ਕਿ ਉਹ ਰਣਜੀ ਟਰਾਫੀ 'ਚ ਕਿਉਂ ਨਹੀਂ ਖੇਡ ਰਹੇ ਹਨ। ਸਾਡੀਆਂ ਨਜ਼ਰਾਂ ਉਨ੍ਹਾਂ ਖਿਡਾਰੀਆਂ 'ਤੇ ਹਨ ਜੋ ਰਣਜੀ 'ਚ ਖੇਡ ਰਹੇ ਹਨ ਤੇ ਚੰਗਾ ਪ੍ਰਦਰਸ਼ਨ ਕਰ ਰਹੇ ਹਨ।
ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਬਣੇ ਭਾਰਤ ਦੇ ਨਵੇਂ ਟੈਸਟ ਕਪਤਾਨ, ਪੁਜਾਰਾ-ਰਹਾਣੇ ਦੀ ਹੋਈ ਛੁੱਟੀ
ਸ਼ਰਮਾ ਤੋਂ ਹਾਰਦਿਕ ਦੀ ਉਪਲੱਭਧਤਾ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਜਦੋਂ ਤਕ ਉਨ੍ਹਾਂ ਦੀ ਗੇਂਦਬਾਜ਼ੀ ਫਿੱਟਨੈਸ ਦੇ ਬਾਰੇ 'ਚ ਸਪੱਸ਼ਟ ਪਤਾ ਨਹੀਂ ਚਲਦਾ ਉਨ੍ਹਾਂ ਦੇ ਨਾਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਚੋਣ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਹਾਰਦਿਕ ਯਕੀਨੀ ਤੌਰ 'ਤੇ ਭਾਰਤੀ ਟੀਮ ਦਾ ਅਹਿਮ ਹਿੱਸਾ ਸੀ। ਪਰ ਉਨ੍ਹਾਂ ਦੇ ਸੱਟ ਦਾ ਸ਼ਿਕਰ ਹੋਣ 'ਤੇ ਅਸੀਂ ਇਹੋ ਕਹਾਂਗੇ ਕਿ ਜੇਕਰ ਉਹ ਸੌ ਫ਼ੀਸਦੀ ਫਿੱਟ ਹੋ ਜਾਂਦਾ ਹੈ, ਖੇਡਣ ਲਈ ਤਿਆਰ ਰਹਿੰਦਾ ਹੈ ਤੇ ਜੇਕਰ ਉਹ ਗੇਂਦਬਾਜ਼ੀ ਕਰਦਾ ਹੈ ਤੇ ਮੈਚ ਫਿੱਟਨੈਸ ਹਾਸਲ ਕਰ ਲੈਂਦਾ ਹੈ ਤਾਂ ਅਸੀਂ ਤੁਰੰਤ ਹੀ ਉਸ ਦੇ ਨਾਂ 'ਤੇ ਵਿਚਾਰ ਕਰਾਂਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਪ੍ਰਧਾਨ ਮੰਤਰੀ ਮੋਦੀ ਨੇ ਓਲੰਪਿਕ ਬੈਠਕ ਦੀ ਮੇਜ਼ਬਾਨੀ ਮਿਲਣ ’ਤੇ ਜਤਾਈ ਖ਼ੁਸ਼ੀ
NEXT STORY