ਨਵੀਂ ਦਿੱਲੀ– ਇੰਡੀਅਨ ਪ੍ਰੀਮੀਅਰ ਲੀਗ ਵਿਚ ਰਾਜਸਥਾਨ ਰਾਇਲਜ਼ ਲਈ 31 ਗੇਂਦਾਂ ਵਿਚ 53 ਦੌੜਾਂ ਬਣਾਉਣ ਵਾਲੇ ਰਾਹੁਲ ਤਵੇਤੀਆ ਦੇ ਬਚਪਨ ਦੇ ਕੋਚ ਵਿਜੇ ਯਾਦਵ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਰਾਹੁਲ ਨੂੰ ਕਹਿੰਦਾ ਆਇਆ ਹੈ ਕਿ ਆਈ. ਪੀ. ਐੱਲ. ਵਿਚ ਇਕ ਦਿਨ ਬੱਲੇਬਾਜ਼ੀ ਦੇ ਕਾਰਣ ਉਹ ਸਟਾਰ ਬਣੇਗਾ। ਹਰਿਆਣਾ ਦੇ ਫਰੀਦਾਬਾਦ ਦੇ ਸਿਹਿ ਪਿੰਡ ਦੇ ਰਹਿਣ ਵਾਲੇ ਰਾਹੁਲ ਨੇ ਇਕ ਓਵਰ ਵਿਚ ਪੰਜ ਛੱਕੇ ਲਾ ਕੇ ਮੈਚ ਦਾ ਪਾਸ ਪਲਟ ਦਿੱਤਾ ਸੀ।

ਭਾਰਤ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਯਾਦਵ ਨੇ ਕਿਹਾ, ''ਉਸਦੇ ਪਿਤਾ ਫਰੀਦਾਬਾਦ ਅਦਾਲਤ ਵਿਚ ਵਕੀਲ ਹਨ ਤੇ ਉਹ ਮੱਧ ਵਰਗ ਦੇ ਪਰਿਵਾਰ ਤੋਂ ਹਨ ਪਰ ਮੈਂ ਉਸਦੇ ਪਰਿਵਾਰ ਦਾ ਉਤਸ਼ਾਹ ਦੇਖਿਆ ਹੈ। ਉਹ ਹਾਲਾਂਕਿ ਕਾਫੀ ਸ਼ਰਮੀਲਾ ਹੈ।'' ਯਾਦਵ ਨੇ ਕਿਹਾ,''ਉਸਦੇ ਪਿਤਾ ਹੀ ਨਹੀਂ ਸਗੋਂ ਉਸਦੇ ਅੰਕਲ ਵੀ ਉਸ ਛੱਡਣ ਆਉਂਦੇ ਸਨ। ਉਹ ਦੂਜੇ ਮਾਤਾ-ਪਿਤਾ ਦੀ ਤਰ੍ਹਾਂ ਚਾਹੁੰਦੇ ਸਨ ਕਿ ਉਹ ਕ੍ਰਿਕਟਰ ਬਣੇ।''

ਯਾਦਵ ਨੇ ਕਿਹਾ,''ਇਕ ਖਿਡਾਰੀ ਨੂੰ ਆਪਣੀ ਤਾਕਤ ਦੇ ਬਾਰੇ ਵਿਚ ਪਤਾ ਹੋਣਾ ਚਾਹੀਦਾ ਹੈ। ਬਚਪਨ ਵਿਚ ਰਾਹੁਲ ਹਮੇਸ਼ਾ ਯੁਜਵੇਂਦਰ ਚਾਹਲ ਨਾਲ ਮੁਕਾਬਲਾ ਕਰਦਾ ਸੀ ਤੇ ਮੈਂ ਉਸ ਨੂੰ ਕਿਹਾ ਕਿ ਉਸ ਨੂੰ ਉਪਯੋਗੀ ਲੈੱਗ ਸਪਿਨਰ ਬਣਨਾ ਹੈ। ਅਮਿਤ ਮਿਸ਼ਰਾ ਤੇ ਚਾਹਲ ਵਧੇਰੇ ਕੁਸ਼ਲ ਸਪਿਨਰ ਸਨ। ਰਾਹੁਲ ਦੀ ਤਾਕਤ ਉਸਦੀ ਬੱਲੇਬਾਜ਼ੀ ਸੀ ਤੇ ਮੈਂ ਕਿਹਾ ਸੀ ਕਿ ਉਹ ਬੱਲੇਬਾਜ਼ੀ ਦੇ ਦਮ 'ਤੇ ਆਈ. ਪੀ. ਐੱਲ. ਵਿਚ ਮੈਚ ਜਿੱਤੇਗਾ।'' ਉਸ ਨੇ ਕਿਹਾ,''ਮੈਂ ਇਕ ਓਵਰ ਵਿਚ 5 ਛੱਕੇ ਮਾਰਨ 'ਤੇ ਹੈਰਾਨ ਨਹੀਂ ਹਾਂ। ਉਸ ਨੇ ਪੰਜਾਬ ਲਈ ਖੇਡਦੇ ਹੋਏ ਵੀ ਇਸ ਤਰ੍ਹਾਂ ਦੋ ਮੈਚ ਜਿਤਾਏ ਸਨ।''
IPL 2020 RCB vs MI : ਸੁਪਰ ਓਵਰ 'ਚ ਬੈਂਗਲੁਰੂ ਨੇ ਮੁੰਬਈ ਨੂੰ ਹਰਾਇਆ
NEXT STORY