ਬੀਜਿੰਗ– ਚੋਟੀ ਦਾ ਦਰਜਾ ਪ੍ਰਾਪਤ ਯਾਨਿਕ ਸਿਨਰ ਨੇ ਸ਼ਨੀਵਾਰ ਨੂੰ ਇੱਥੇ ਚਾਈਨਾ ਓਪਨ ਦੇ ਦੂਜੇ ਦੌਰ ਵਿਚ ਰੋਮਨ ਸਫੀਓਲਿਨ ਨੂੰ 3-6, 6-2, 6-3 ਨਾਲ ਹਰਾ ਦਿੱਤਾ। ਬੀਜਿੰਗ ਵਿਚ ਜਦੋਂ ਸਿਨਰ ਕੋਰਟ ’ਤੇ ਸੀ ਤਦ ਵਿਸ਼ਵ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਐਲਾਨ ਕੀਤਾ ਕਿ ਉਹ ਅਮਰੀਕੀ ਓਪਨ ਚੈਂਪੀਅਨ ਲਈ ਇਕ ਤੋਂ ਦੋ ਸਾਲ ਦੀ ਪਾਬੰਦੀ ਲਗਾਉਣ ਦੀ ਮੰਗ ਕਰ ਰਹੀ ਹੈ, ਜਿਸ ਦੀ ਮਾਰਚ ਵਿਚ ਐਨਾਬਾਲਿਕ ਸਟੇਰਾਇਡ ਲਈ ਜਾਂਚ ਦੋ ਵਾਰ ਪਾਜ਼ੇਟਿਵ ਆਈ ਸੀ। ਸਿਨਰ ਹੁਣ ਜਿਰੀ ਲੇਹੇਕਾ ਨਾਲ ਖੇਡੇਗਾ, ਜਿਸ ਨੇ ਰਾਬਰਟੋ ਬਾਤਿਸਤਾ ਅਗੁਤ ਨੂੰ 3-6, 602, 6-1 ਨਾਲ ਹਰਾਇਆ। ਸ਼ਨੀਵਾਰ ਨੂੰ ਇਟਲੀ ਦੇ ਫਲਾਵੀਓ ਕੈਬੇਲੀ ਨੇ ਪਾਵੇਲ ਕੋਟੋਵ ’ਤੇ 6-4, 6-2 ਨਾਲ ਜਿੱਤ ਦਰਜ ਕੀਤੀ।
ਮਹਿਲਾਵਾਂ ਦੇ ਡਰਾਅ ਵਿਚ ਅਮਰੀਕੀ ਓਪਨ ਚੈਂਪੀਅਨ ਆਇਰਨਾ ਸਬਾਲੇਂਕਾ ਨੇ ਥਾਈਲੈਂਡ ਦੀ ਕੁਆਲੀਫਾਇਰ ਮਨੰਚਯਾ ਸਵਾਂਗਕੇਵ ’ਤੇ 6-4, 6-1 ਨਾਲ ਜਿੱਤ ਦੇ ਨਾਲ ਤੀਜੇ ਦੌਰ ਵਿਚ ਪ੍ਰਵੇਸ਼ ਕੀਤਾ। ਸਬਾਲੇਂਕਾ ਦੀ ਟੱਕਰ ਅਮਰੀਕਾ ਦੀ ਐਸ਼ਲਿਨ ਕਰੂਗਰ ਨਾਲ ਹੋਵੇਗੀ, ਜਿਸ ਨੇ ਨਿਊਜ਼ੀਲੈਂਡ ਦੀ ਲੁਲੁ ਸਨ ਨੂੰ 6-1, 7-6 (4) ਨਾਲ ਹਰਾਇਆ।
ਇਟਲੀ ਦੀ ਤੀਜਾ ਦਰਜਾ ਪ੍ਰਾਪਤ ਜੈਸਮੀਨ ਪਾਓਲਿਨੀ ਨੇ ਪਹਿਲੇ ਸੈੱਟ ਵਿਚ ਖਰਾਬ ਪ੍ਰਦਰਸ਼ਨ ਤੋਂ ਉੱਭਰਦੇ ਹੋਏ ਡੈੱਨਮਾਰਕ ਦੀ ਕਲਾਰਾ ਟਾਸਨ ਨੂੰ 1-6, 7-5, 6-4 ਨਾਲ ਹਰਾਇਆ। ਪਾਓਲਿਨੀ ਪੋਲੈਂਡ ਦੀ ਮੈਗਡਾ ਲਿਨੇਟ ਨਾਲ ਖੇਡੇਗੀ, ਜਿਸ ਨੇ 31ਵਾਂ ਦਰਜਾ ਪ੍ਰਾਪਤ ਖਿਡਾਰਨ ਮੋਯੁਕਾ ਉਚਿਜਿਮਾ ਨੂੰ 6-4, 4-6, 6-3 ਨਾਲ ਹਰਾਇਆ ਸੀ। ਰੂਸ ਦੀ ਨੌਵਾਂ ਦਰਜਾ ਪ੍ਰਾਪਤ ਡਾਰੀਆ ਕਸਾਟਕਿਨਾ ਨੇ ਕ੍ਰੋਏਸ਼ੀਆ ਦੀ ਜਨਾ ਫੇਟ ਨੂੰ 6-1, 6-2 ਨਾਲ ਹਰਾਇਆ। ਉਸਦਾ ਸਾਹਮਣਾ ਅਮਾਂਡਾ ਅਨਿਸਿਮੋਵਾ ਨਾਲ ਹੋਵੇਗਾ, ਜਿਸ ਨੇ ਕੋਲੰਬੀਆ ਦੀ ਕੈਮਿਲਾ ਓਸੋਰੀਓ ਨੂੰ 1-6, 6-3, 6-4 ਨਾਲ ਹਰਾਇਆ।
ਵਿੰਬਲਡਨ ਚੈਂਪੀਅਨ ਬਾਰਬੋਰਾ ਕ੍ਰੇਜਿਕੋਵਾ ਨੂੰ ਰੋਮਾਨੀਆ ਦੀ ਜੈਕਲੀਨ ਕ੍ਰਿਸਟੀਅਨ ਨੇ 1-6, 6-4, 7-5 ਨਾਲ ਹਰਾਇਆ। ਉੱਥੇ ਹੀ, ਜਾਪਾਨ ਓਪਨ ਵਿਚ ਟਾਮਸ ਮਚੈਕ ਨੇ ਪੰਜਵਾਂ ਦਰਜਾ ਪ੍ਰਾਪਤ ਟਾਮੀ ਪਾਲ ਨੂੰ 2-6, 6-3, 7-6(4) ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕੀਤਾ। ਚੋਟੀ ਦਰਜਾ ਪ੍ਰਾਪਤ ਟੇਲਰ ਫ੍ਰਿਟਿਜ, ਤੀਜਾ ਦਰਜਾ ਪ੍ਰਾਪਤ ਕੈਸਪਰ ਰੂਡ ਤੇ ਚੌਥਾ ਦਰਜਾ ਪ੍ਰਾਪਤ ਸਟੇਫਾਨੋਸ ਸਿਟਸਿਪਾਸ ਸਾਰੇ ਪਹਿਲੇ ਦੌਰ ਵਿਚ ਹਾਰ ਗਏ। ਇਸ ਤੋਂ ਪਹਿਲਾਂ ਦੂਜਾ ਦਰਜਾ ਪ੍ਰਾਪਤ ਹਿਊਬਰਟ ਹਰਕਾਜ਼ ਵੀ ਬਾਹਰ ਹੋ ਗਏ।
ਰਿਕਲਟਨ ਤੇ ਹੈਂਡਰਿਕਸ ਦੇ ਪ੍ਰਦਰਸ਼ਨ ਨਾਲ ਦੱਖਣੀ ਅਫਰੀਕਾ ਨੇ ਆਇਰਲੈਂਡ ਨੂੰ ਹਰਾਇਆ
NEXT STORY