ਕਰਾਚੀ- ਵੈਸਟਇੰਡੀਜ਼ ਦੇ ਧਾਕੜ ਬੱਲੇਬਾਜ਼ ਕ੍ਰਿਸ ਗੇਲ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੇ 2021 ਸੈਸ਼ਨ ’ਚ ਕਵੇਟਾ ਗਲੇਡੀਏਟਰਜ਼ ਟੀਮ ਵਲੋਂ ਖੇਡਣਗੇ। ਪੀ. ਐੱਸ. ਐੱਲ. ਦੇ 2021 ਸੈਸ਼ਨ ਦਾ ਆਯੋਜਨ 20 ਫਰਵਰੀ ਤੋਂ 22 ਮਾਰਚ ਤੱਕ ਹੋਵੇਗਾ।
ਗੇਲ ਅਤੇ ਟਾਮ ਬੇਂਟਨ ਕਵੇਟਾ ਗਲੇਡੀਏਟਰਜ਼ ਟੀਮ ਵਲੋਂ ਖੇਡਣਗੇ। ਟੂਰਨਾਮੈਂਟ ਦੇ ਖਿਡਾਰੀਆਂ ਦਾ ਐਤਵਾਰ ਨੂੰ ਡ੍ਰਾਫਟ ਕੱਢਿਆ ਗਿਆ। ਵਿਸ਼ਵ ਦੇ ਨੰਬਰ ਇਕ ਟੀ-20 ਗੇਂਦਬਾਜ਼ ਅਫਗਾਨਿਸਤਾਨ ਦੇ ਰਾਸ਼ਿਦ ਖਾਨ ਲਾਹੌਰ ਕਲੰਦਰਸ ਟੀਮ ਦਾ ਹਿੱਸਾ ਹੋਣਗੇ। ਆਈ. ਪੀ. ਐੱਲ. ਦੇ 2021 ਸੈਸ਼ਨ ਤੋਂ ਹਟਣ ਵਾਲੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਕਵੇਟਾ ਗਲੇਡੀਏਟਰਜ਼ ਟੀਮ ਵਲੋਂ ਖੇਡਣਗੇ। ਅਫਗਾਨਿਸਤਾਨ ਦੇ ਮੁਹੰਮਦ ਨਬੀ ਕਰਾਚੀ ਕਿੰਗਜ਼ ਵਲੋਂ ਅਤੇ ਮੁਜੀਬ ਉਰ ਰਹਿਮਾਨ ਪੇਸ਼ਾਵਰ ਜਲਮੀ ਵਲੋਂ ਖੇਡਣਗੇ।
ਪੀ. ਐੱਸ. ਐੱਲ. ਦੇ 2021 ਸੈਸਨ ਦੀ ਸ਼ੁਰੂਆਤ 20 ਫਰਵਰੀ ਨੂੰ ਕਰਾਚੀ ’ਚ ਪਿਛਲੇ ਚੈਂਪੀਅਨ ਕਰਾਚੀ ਕਿੰਗਜ਼ ਅਤੇ 2019 ਦੇ ਜੇਤੂ ਕਵੇਟਾ ਗਲੇਡੀਏਟਰਜ਼ ਦੇ ਵਿਚਾਲੇ ਮੁਕਾਬਲੇ ਤੋਂ ਹੋਵੇਗੀ। 30 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਦਾ ਫਾਈਨਲ 22 ਮਾਰਚ ਨੂੰ ਹੋਵੇਗਾ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਗਿ੍ਰਜਮੈਨ ਤੇ ਮੈਸੀ ਦੀ ਬਦੌਲਤ ਬਾਰਸੀਲੋਨਾ ਨੇ ਗ੍ਰੇਨਾਡਾ ਨੂੰ ਹਰਾਇਆ
NEXT STORY