ਕੋਲੰਬੋ- ਇੰਗਲੈਂਡ ਦੇ ਸਾਬਕਾ ਮੁੱਖ ਕੋਚ ਕ੍ਰਿਸ ਸਿਲਵਰਵੁੱਡ ਨੂੰ ਸ਼੍ਰੀਲੰਕਾ ਦੇ ਪੁਰਸ਼ ਕ੍ਰਿਕਟ ਟੀਮ ਦੇ ਨਵੇਂ ਕੋਚ ਨਿਯੁਕਤ ਕੀਤਾ ਹੈ। ਦੇਸ਼ ਦੇ ਕ੍ਰਿਕਟ ਬੋਰਡ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਗਲੈਂਡ ਦੇ ਸਾਬਕਾ ਤੇਜ਼ ਗੇਂਦਬਾਜ਼ ਰਹੇ ਸਿਲਵਰਵੁੱਡ ਦੇ ਨਾਲ ਸ਼੍ਰੀਲੰਕਾ ਕ੍ਰਿਕਟ ਨੇ 2 ਸਾਲ ਦਾ ਕਰਾਰ ਕੀਤਾ ਹੈ। ਉਸਦੇ ਕਾਰਜਕਾਲ ਦੀ ਸ਼ੁਰੂਆਤ ਬੰਗਲਾਦੇਸ਼ ਦੌਰੇ 'ਤੇ ਖੇਡੀ ਜਾਣ ਵਾਲੀ ਆਗਾਮੀ ਟੈਸਟ ਸੀਰੀਜ਼ ਤੋਂ ਹੋਵੇਗੀ।
ਇਹ ਖ਼ਬਰ ਪੜ੍ਹੋ- ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ : ਨੀਦਰਲੈਂਡ ਨੂੰ ਹਰਾ ਕੇ ਇਤਿਹਾਸ ਰਚਣ ਉਤਰੇਗਾ ਭਾਰਤ
ਐੱਸ. ਸੀ. ਐੱਲ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਏਸ਼ਲੇ ਡੀ ਸਿਲਵਾ ਨੇ ਕਿਹਾ ਕਿ ਅਸੀਂ ਕ੍ਰਿਸ ਨੂੰ ਰਾਸ਼ਟਰੀ ਟੀਮ ਦੇ ਨਵੇਂ ਮੁੱਖ ਕੋਚ ਦੇ ਰੂਪ ਵਿਚ ਨਿਯੁਕਤ ਕਰਕੇ ਖੁਸ਼ ਹਾਂ। ਉਹ ਇਕ ਬੇਹੱਦ ਅਨੁਭਵੀ ਕੋਚ ਹਨ। ਭਰਤੀ ਪ੍ਰਕਿਰਿਆ ਦੇ ਦੌਰਾਨ ਉਸਦੇ ਨਾਲ ਸਾਡੀ ਚਰਚਾ ਤੋਂ ਇਹ ਸਪੱਸ਼ਟ ਹੋਇਆ ਕਿ ਟੀਮ ਨੂੰ ਅੱਗੇ ਲੈ ਜਾਣ ਦੇ ਲਈ ਅਸੀਂ ਜਿਸ ਗੁਣ ਦੀ ਭਾਲ ਵਿਚ ਹਾਂ, ਉਹ ਉਸ ਦੇ ਕੋਲ ਹੈ। ਸਿਲਵਰਵੁੱਡ ਨੇ ਕਿਹਾ ਕਿ ਮੈਂ ਸ਼੍ਰੀਲੰਕਾ ਦੀ ਟੀਮ ਨਾਲ ਜੁੜ ਕੇ ਬਹੁਤ ਉਤਸ਼ਾਹਿਤ ਹਾਂ। ਮੈਂ ਕੋਲੰਬੋ ਜਾ ਕੇ ਆਪਣਾ ਕੰਮ ਸ਼ੁਰੂ ਕਰਨ ਦਾ ਇੰਤਜ਼ਾਰ ਕਰ ਰਿਹਾ ਹਾਂ। ਉਸਦੇ ਕੋਲ ਖਿਡਾਰੀਆਂ ਦਾ ਇਕ ਪ੍ਰਤਿਭਾਸ਼ਾਲੀ ਅਤੇ ਜੋਸ਼ੀਲਾ ਸਮੂਹ ਹੈ ਅਤੇ ਮੈਂ ਅਸਲ ਵਿਚ ਬਹੁਤ ਜਲਦ ਖਿਡਾਰੀਆਂ ਤੇ ਕੋਚਿੰਗ ਸਟਾਫ ਨਾਲ ਮਿਲਣਾ ਚਾਹੁੰਦਾ ਹਾਂ।
ਸਿਲਵਰਵੁੱਡ ਨੂੰ ਅਕਤੂਬਰ 2019 ਵਿਚ ਇੰਗਲੈਂਡ ਦੀ ਪੁਰਸ਼ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ। ਉਨਾਂ ਨੇ ਪਹਿਲਾਂ ਤਤਕਾਲੀਮ ਮੁੱਖ ਕੋਚ ਟ੍ਰੇਵਰ ਬੇਲਿਸ ਦੇ ਅਧੀਨ ਟੀਮ ਦੇ ਗੇਂਦਬਾਜ਼ੀ ਕੋਚ ਦੇ ਰੂਪ ਵਿਚ ਕੰਮ ਕੀਤਾ ਸੀ। ਬੇਲਿਸ ਅਤੇ ਸਿਲਵਰਵੁੱਡ ਦੇ ਨਾਲ ਇੰਗਲੈਂਡ ਨੇ 2019 ਵਿਚ ਆਈ. ਸੀ. ਸੀ. ਪੁਰਸ਼ ਵਨ ਡੇ ਵਿਸ਼ਵ ਕੱਪ ਜਿੱਤਿਆ ਸੀ। ਸਿਲਵਰਵੁੱਡ ਨੇ ਇੰਗਲੈਂਡ ਦੇ ਲਈ 6 ਟੈਸਟ ਅਤੇ ਸੱਤ ਵਨ ਡੇ ਮੈਚ ਖੇਡੇ ਹਨ ਅਤੇ ਉਨ੍ਹਾਂ ਨੇ ਯਾਰਕਸ਼ਰ ਅਤੇ ਮਿਡਲਸੇਕਸ ਦੇ ਲਈ ਕਾਊਂਟੀ ਕ੍ਰਿਕਟ ਖੇਡਿਆ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ : ਨੀਦਰਲੈਂਡ ਨੂੰ ਹਰਾ ਕੇ ਇਤਿਹਾਸ ਰਚਣ ਉਤਰੇਗਾ ਭਾਰਤ
NEXT STORY