ਨਿਊਯਾਰਕ (ਭਾਸ਼ਾ) : ਯੂ. ਐਸ. ਓਪਨ 2014 ਦੇ ਚੈਂਪੀਅਨ ਮਾਰਿਨ ਸਿਲਿਚ ਅਤੇ ਡੇਨਿਸ ਸ਼ਾਪੋਵਾਲੋਵ ਗੋਡੇ ਦੀ ਸੱਟ ਕਾਰਨ ਇਸ ਸਾਲ ਦੇ ਟੂਰਨਾਮੈਂਟ ਵਿੱਚ ਨਹੀਂ ਖੇਡਣਗੇ। ਕਰੋਸ਼ੀਆ ਦੇ ਸਿਲਿਚ ਨੇ 2014 ਵਿੱਚ ਯੂ. ਐਸ. ਓਪਨ ਜਿੱਤਿਆ ਅਤੇ 2017 ਵਿੰਬਲਡਨ ਅਤੇ 2018 ਆਸਟ੍ਰੇਲੀਅਨ ਓਪਨ ਵਿੱਚ ਉਪ ਜੇਤੂ ਰਿਹਾ। ਵਿਸ਼ਵ ਰੈਂਕਿੰਗ 'ਚ ਕਿਸੇ ਸਮੇਂ ਤੀਜੇ ਸਥਾਨ 'ਤੇ ਰਹੇ ਸਿਲਿਚ ਇਸ ਸਾਲ ਸਿਰਫ ਦੋ ਮੈਚ ਖੇਡਣ ਤੋਂ ਬਾਅਦ ਤਾਜ਼ਾ ਰੈਂਕਿੰਗ 'ਚ 121ਵੇਂ ਸਥਾਨ 'ਤੇ ਖਿਸਕ ਗਏ ਹਨ। ਦੂਜੇ ਪਾਸੇ ਸ਼ਾਪੋਵਾਲੋਵ ਵੀ ਗੋਡੇ ਦੀ ਸੱਟ ਕਾਰਨ ਵਿੰਬਲਡਨ ਦੇ ਚੌਥੇ ਦੌਰ ਵਿੱਚ ਹਾਰਨ ਤੋਂ ਬਾਅਦ ਨਹੀਂ ਖੇਡਿਆ ਹੈ। ਇਨ੍ਹਾਂ ਦੋਵਾਂ ਦੀ ਥਾਂ ਦੱਖਣੀ ਕੋਰੀਆ ਦੇ ਸੂਨਵੂ ਕਵੋਨ ਅਤੇ ਹੰਗਰੀ ਦੇ ਅਟਿਲਾ ਬਾਲਾਜ਼ ਨੂੰ ਮੁੱਖ ਡਰਾਅ 'ਚ ਜਗ੍ਹਾ ਮਿਲੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀ ਰਿਕਰਵ ਤੀਰਅੰਦਾਜ਼ਾਂ ਨੇ ਵਿਸ਼ਵ ਕੱਪ ਦੇ ਚੌਥੇ ਪੜਾਅ 'ਚ ਜਿੱਤੇ ਦੋ ਕਾਂਸੀ ਦੇ ਤਮਗੇ
NEXT STORY