ਨਵੀਂ ਦਿੱਲੀ–ਅਜਿਹਾ ਅਕਸਰ ਨਹੀਂ ਹੁੰਦਾ ਹੈ ਕਿ ਜੀਵਨ ਬਦਲ ਦੇਣ ਵਾਲੇ ਹਾਦਸੇ ਨਾਲ ਅਪਾਹਿਜ ਹੋਇਆ ਕੋਈ ਵਿਅਕਤੀ ਉਸ ਤ੍ਰਾਸਦੀ ਨੂੰ ਆਪਣੇ ਲਈ ਵਰਦਾਨ ਬਣਾ ਦੇਵੇ ਪਰ ਛੇਤੀ ਹੀ ਪੈਰਾਲੰਪੀਅਨ ਬਨਣ ਵਾਲੇ ਪ੍ਰਣਵ ਸੂਰਮਾ ਨੇ ਅਜਿਹਾ ਹੀ ਕੁਝ ਕਰ ਦਿਖਾਇਆ ਉਹ ਉਦੋਂ 16 ਸਾਲਾਂ ਦਾ ਸੀ ਜਦ 2011 ’ਚ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਗਈ ਅਤੇ ਉਸ ਦੀ ਜ਼ਿੰਦਗੀ ਵ੍ਹੀਲਚੇਅਰ ਤੱਕ ਸਿਮਟ ਗਈ ਪਰ ਉਸ ਨੇ ਹੌਸਲਾ ਬਣਾਈ ਰੱਖਿਆ ਅਤੇ ਹੁਣ ਉਹ 28 ਅਗਸਤ ਤੋਂ ਪੈਰਿਸ ’ਚ ਹੋਣ ਵਾਲੇ ਮਹਾਮੁਕਾਬਲੇ ’ਚ ਤਮਗਾ ਜਿੱਤਣ ਦੀ ਤਿਆਰੀ ’ਚ ਹੈ।
ਪੇਸ਼ੇ ਤੋਂ ਬੈਂਕਰ ਸੂਰਮਾ ਨੇ ਕਿਹਾ,‘ਮੇਰੀ ਸ਼ੁਰੂ ਤੋਂ ਖੇਡਾਂ ’ਚ ਰੁਚੀ ਰਹੀ ਹੈ ਪਰ ਮੈਂ ਕਦੇ ਖੇਡ ਨੂੰ ਕਰੀਅਰ ਦੇ ਬਦਲ ਦੇ ਰੂਪ ’ਚ ਨਹੀਂ ਲਿਆ ਪਰ ਮੈਂ ਹਮੇਸ਼ਾ ਆਪਣੇ ਜੀਵਨ ’ਚ ਕੁਝ ਚੰਗਾ ਕਰਨਾ ਚਾਹੁੰਦਾ ਸੀ ਅਤੇ ਤ੍ਰਾਸਦੀ ਇਹ ਹੈ ਕਿ ਮੈਨੂੰ ਇਹ ਉਦੋਂ ਮਿਲਿਆ ਜਦ ਮੈਂ ਲਕਵਾਗ੍ਰਸਤ ਹੋ ਗਿਆ। ਮੈਂ ਇਸ ਨੂੰ ਆਪਣੇ ਲਈ ਆਸ਼ੀਰਵਾਦ ਮੰਨਦਾ ਹਾਂ।’
ਸੂਰਮਾ 30.01 ਮੀਟਰ ਦੇ ਏਸ਼ੀਆਈ ਖੇਡਾਂ ਦੇ ਰਿਕਾਰਡ ਦੇ ਨਾਲ ਪੁਰਸ਼ਾਂ ਦੀ ਕਲੱਬ ਥ੍ਰੋ ਐੱਫ-51 ਮੁਕਾਬਲੇ ’ਚ ਮੌਜੂਦਾ ਏਸ਼ੀਆਈ ਚੈਂਪੀਅਨ ਹੈ। ਪੈਰਾਲੰਪਿਕ ਖੇਡਾਂ ’ਚ ਉਨ੍ਹਾਂ ਨੂੰ ਤਮਗੇ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਸੂਰਮਾ ਨੇ ਕਿਹਾ,‘ਪੈਰਿਸ ਪੈਰਲੰਪਿਕ ਖੇਡਾਂ ਦੁਨੀਆ ’ਚ ਆਪਣਾ ਨਾਂ ਬਣਾਉਣ ਅਤੇ ਆਪਣੇ ਮਾਤਾ-ਪਿਤਾ ਨੂੰ ਮਾਣ ਦਿਵਾਉਣ ਦਾ ਵੱਡਾ ਮੌਕਾ ਹੈ। ਮੈਨੂੰ ਭਰੋਸਾ ਹੈ ਕਿ ਮੈਂ ਤਮਗਾ ਲੈ ਕੇ ਪਰਤਾਂਗਾ। ਮੈਂ ਆਖਰੀ ਨਤੀਜੇ ਬਾਰੇ ਨਹੀਂ ਸੋਚ ਰਿਹਾ ਹਾਂ।
ਸਚਿਨ ਤੇਂਦੁਲਕਰ ਦਾ ਟੁੱਟਿਆ ਰਿਕਾਰਡ, ਕੰਪਿਊਟਰ ਟਰੇਨਰ ਨੇ ਛੱਡ ਦਿੱਤਾ ਪਿੱਛੇ
NEXT STORY