ਨਵੀਂ ਦਿੱਲੀ (ਵਾਰਤਾ)- ਯੂਥ ਮਾਮਲੇ ਅਤੇ ਖੇਡ ਮੰਤਰਾਲਾ ਦੇ ਅਧੀਨ ਖੇਡ ਵਿਭਾਗ ਦੇ ਰਾਸ਼ਟਰੀ ਖੇਡ ਵਿਕਾਸ ਫੰਡ (ਐੱਨ.ਐੱਸ.ਡੀ.ਐੱਫ.) ਨੇ ਯੂਥ ਪ੍ਰੋਗਰਾਮ ਅਤੇ ਖੇਡਾਂ ਦੇ ਮੰਤਰੀ ਅਨੁਰਾਗ ਠਾਕੁਰ ਦੀ ਹਾਜ਼ਰੀ ਵਿਚ ਮੰਗਲਵਾਰ ਨੂੰ ਨਵੀਂ ਦਿੱਲੀ ਵਿਚ ਕੋਲ ਇੰਡੀਆ ਲਿਮਟਿਡ ਦੇ ਨਾਲ ਇਕ ਸਮਝੌਤਾ ਪੱਤਰ 'ਤੇ ਹਸਤਾਖ਼ਰ ਕੀਤੇ। ਇਸ ਸਮਝੌਤੇ ਦੇ ਤਹਿਤ ਕੋਲ ਇੰਡੀਆ ਲਿਮਟਿਡ ਐੱਨ.ਐੱਸ.ਡੀ.ਐੱਫ. ਨੂੰ 75 ਕਰੋੜ ਰੁਪਏ ਦੀ ਰਕਮ ਪ੍ਰਦਾਨ ਕਰੇਗਾ। ਇਹ ਰਕਮ ਕੰਪਨੀ ਦੇ ਕਾਰਪੋਰੇਟ ਸਮਾਜਿਕ ਕੰਮਾਂ ਦੇ ਹਿੱਸੇ ਵਜੋਂ ਦਿੱਤੀ ਜਾ ਰਹੀ ਹੈ। ਇਸ ਮੌਕੇ ਯੂਥ ਪ੍ਰੋਗਰਾਮ ਅਤੇ ਖੇਡ ਰਾਜ ਮੰਤਰੀ ਨਿਸਿਥ ਪ੍ਰਮਾਨਿਕ ਅਤੇ ਖੇਡ ਵਿਭਾਗ ਦੇ ਸਕੱਤਰ ਰਵੀ ਮਿੱਤਲ ਵੀ ਮੌਜੂਦ ਸਨ।
ਆਪਣੇ ਸੰਬੋਧਨ ਵਿਚ ਅਨੁਰਾਗ ਠਾਕੁਰ ਨੇ ਕਿਹਾ ਕਿ ਹਾਲ ਹੀ ਵਿਚ ਹੋਈਆਂ ਓਲੰਪਿਕਸ ਅਤੇ ਪੈਰਾਲੰਪਿਕਸ ਖੇਡਾਂ ਵਿਚ ਸਾਡੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਪਿੱਠਭੂਮੀ ਵਿਚ ਕੋਲ ਇੰਡੀਆ ਵੱਲੋਂ ਐੱਨ.ਐਸ.ਡੀ.ਐਫ. ਵਿਚ ਕੀਮਤੀ ਯੋਗਦਾਨ ਢੁੱਕਵੇਂ ਸਮੇਂ 'ਤੇ ਆਇਆ ਹੈ। ਉਨ੍ਹਾਂ ਨੇ ਭਾਰਤੀ ਅਥਲੀਟਾਂ ਨੂੰ ਟੋਕੀਓ ਪੈਰਾਲੰਪਿਕਸ ਵਿਚ ਉਨ੍ਹਾਂ ਦੇ ਸਰਬੋਤਮ ਪ੍ਰਦਰਸ਼ਨ ਅਤੇ 19 ਤਗਮੇ ਜਿੱਤਣ ਲਈ ਵਧਾਈ ਦਿੱਤੀ। ਕੋਲ ਇੰਡੀਆ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਖੇਡ ਮੰਤਰੀ ਨੇ ਕਿਹਾ ਕਿ ਕੋਲੇ ਦੀ ਖੁਦਾਈ ਤੋਂ ਕਮਾਈ ਗਈ ਰਕਮ ਦਾ ਇਕ ਹਿੱਸਾ ਸਾਡੇ ਖਿਡਾਰੀਆਂ ਨੂੰ 'ਹੀਰੇ' ਦੇ ਰੂਪ ਵਿਚ ਤਰਾਸ਼ਣ ਦੇ ਕੰਮ ਆਏਗਾ, ਜਿਸ ਨਾਲ ਉਨ੍ਹਾਂ ਨੂੰ ਪੋਡੀਅਮ 'ਤੇ ਖੜ੍ਹੇ ਹੋਣ ਵਿਚ ਸਫ਼ਲਤਾ ਮਿਲੇਗੀ। ਠਾਕੁਰ ਨੇ ਕਿਹਾ, 'ਐੱਸ.ਏ.ਆਈ ਅਤੇ ਐੱਲ.ਐੱਨ.ਆਈ.ਪੀ.ਈ. ਅਧੀਨ ਖੇਡ ਅਕੈਡਮੀਆਂ ਨੂੰ ਅਥਲੀਟਾਂ ਲਈ ਹੋਰ ਹੋਸਟਲਾਂ ਦੀ ਲੋੜ ਸੀ। ਖੇਡ ਐਥਲੀਟਾਂ ਲਈ ਤਿੰਨ ਹੋਸਟਲਾਂ ਦੇ ਨਿਰਮਾਣ ਲਈ ਕੋਲ ਇੰਡੀਆ ਲਿਮਟਿਡ ਦੇ 75 ਕਰੋੜ ਰੁਪਏ ਦੇ ਯੋਗਦਾਨ ਨਾਲ ਸਿਖਲਾਈ ਵਿਚ ਆਸਾਨੀ ਹੋਵੇਗੀ ਅਤੇ ਸਹੂਲਤਾਂ ਵਿਚ ਵਾਧਾ ਹੋਵੇਗਾ।'
ਯੂ.ਐੱਸ. ਓਪਨ : ਆਂਦ੍ਰੇਸਕੂ ਨੂੰ ਹਰਾ ਕੇ ਕੁਆਰਟਰ ਫਾਈਨਲ 'ਚ ਪੁੱਜੀ ਸਕਾਰੀ
NEXT STORY