ਟੋਕੀਓ— ਅਮਰੀਕਾ ਦੀ ਟੈਨਿਸ ਖਿਡਾਰੀ ਕੋਕੋ ਗਾਫ਼ ਦਾ ਕੋਰੋਨਾ ਵਾਇਰਸ ਲਈ ਕੀਤਾ ਗਿਆ ਟੈਸਟ ਪਾਜ਼ੇਟਿਵ ਆਇਆ ਹੈ ਤੇ ਉਹ ਟੋਕੀਓ ਓਲੰਪਿਕ ਤੋਂ ਹਟ ਗਈ ਹੈ। ਗਾਫ਼ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਮੈਂ ਇਸ ਖ਼ਬਰ ਨੂੰ ਸਾਂਝੀ ਕਰਦੇ ਸਮੇਂ ਬੇਹੱਦ ਨਿਰਾਸ਼ ਹਾਂ ਕਿ ਮੇਰਾ ਕੋਵਿਡ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ ਤੇ ਮੈਂ ਟੋਕੀਓ ’ਚ ਓਲੰਪਿਕ ਖੇਡਾਂ ’ਚ ਨਹੀਂ ਖੇਡ ਸਕਾਂਗੀ।’’
ਉਨ੍ਹਾਂ ਅੱਗੇ ਕਿਹਾ, ‘‘ਓਲੰਪਿਕ ’ਚ ਅਮਰੀਕਾ ਦੀ ਨੁਮਾਇੰਦਗੀ ਕਰਨਾ ਮੇਰਾ ਸੁਫ਼ਨਾ ਹੈ ਤੇ ਉਮੀਦ ਹੈ ਕਿ ਭਵਿੱਖ ’ਚ ਮੈਨੂੰ ਇਸ ਦੇ ਮੌਕੇ ਮਿਲਣਗੇ।’’ ਗਾਫ਼ ਇਸ ਮਹੀਨੇ ਦੇ ਸ਼ੁਰੂ ’ਚ ਵਿੰਬਲਡਨ ਦੇ ਚੌਥੇ ਦੌਰ ਤਕ ਪਹੁੰਚੀ ਸੀ ਜਿੱਥੇ ਉਨ੍ਹਾਂ ਨੂੰ ਐਂਜਲਿਕ ਕੇਰਬਰ ਨੇ 6-4, 6-4 ਨਾਲ ਹਰਾਇਆ ਸੀ। 17 ਸਾਲਾ ਗਾਫ਼ ਵਰਲਡ ਟੈਨਿਸ ਦੀ ਰੈਂਕਿੰਗ ’ਚ 25ਵੇਂ ਸਥਾਨ ’ਤੇ ਹੈ। ਟੋਕੀਓ ਓਲੰਪਿਕ 23 ਜੁਲਾਈ ਤੋਂ ਸ਼ੁਰੂ ਹੋਣਗੇ ਤੇ ਅੱਠ ਅਗਸਤ ਨੂੰ ਇਨ੍ਹਾਂ ਖੇਡਾਂ ਦਾ ਆਯੋਜਨ ਖ਼ਤਮ ਹੋਵੇਗਾ।
ਟੋਕੀਓ ਪੁੱਜਾ ਭਾਰਤੀ ਖਿਡਾਰੀਆਂ ਦਾ ਪਹਿਲਾ ਜੱਥਾ, ਖੇਡ ਪਿੰਡ ’ਚ ਲਾਇਆ ਡੇਰਾ, ਅੱਜ ਤੋਂ ਸ਼ੁਰੂ ਕਰਨਗੇ ਅਭਿਆਸ
NEXT STORY