ਪੈਰਿਸ– ਅਮਰੀਕਾ ਦੀ ਕੋਕੋ ਗਾਫ ਨੇ ਇਕ ਸੈੱਟ ਨਾਲ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਚੋਟੀ ਦੀ ਰੈਂਕਿੰਗ ਵਾਲੀ ਏਰੀਨਾ ਸਬਾਲੇਂਕਾ ਨੂੰ 6-7, 6-2, 6-4 ਨਾਲ ਹਰਾ ਕੇ ਪਹਿਲੀ ਵਾਰ ਫ੍ਰੈਂਚ ਓਪਨ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤ ਲਿਆ। ਅਮਰੀਕਾ ਦੀ 21 ਸਾਲ ਦੀ ਦੂਜੀ ਰੈਂਕਿੰਗ ਵਾਲੀ ਗਾਫ ਇਸ ਤੋਂ ਪਹਿਲਾਂ 2023 ਦਾ ਅਮਰੀਕੀ ਓਪਨ ਜਿੱਤ ਚੁੱਕੀ ਹੈ।
ਰੋਲਾਂ ਗੈਰਾਂ ’ਤੇ 2013 ਤੋਂ ਬਾਅਦ ਪਹਿਲੀ ਵਾਰ ਦੁਨੀਆ ਦੀਆਂ ਪਹਿਲੇ ਤੇ ਦੂਜੇ ਨੰਬਰ ਦੀਆਂ ਖਿਡਾਰਨਾਂ ਵਿਚਾਲੇ ਫਾਈਨਲ ਖੇਡਿਆ ਗਿਆ। ਪਿਛਲੇ 30 ਸਾਲਾਂ ਵਿਚ ਇਹ ਦੂਜੀ ਵਾਰ ਹੈ ਜਦੋਂ ਖਿਤਾਬੀ ਟੱਕਰ ਚੋਟੀ ਦੀਆਂ ਦੋ ਖਿਡਾਰਨਾਂ ਵਿਚਾਲੇ ਹੋਈ।
ਗਾਫ ਨੇ ਦੂਜੇ ਮੈਚ ਪੁਆਇੰਟ ’ਤੇ ਸਬਾਲੈਂਕ ਦੇ ਬੈਕਹੈਂਡ ਸ਼ਾਟ ਦੇ ਵਾਈਡ ਹੋਣ ਨਾਲ ਖਿਤਾਬ ਆਪਣੇ ਨਾਂ ਕੀਤਾ। ਉਹ ਜਿੱਤ ਦਰਜ ਕਰਨ ਤੋਂ ਬਾਅਦ ਕੋਰਟ ’ਤੇ ਲੰਮੀ ਪੈ ਗਈ ਤੇ ਆਪਣੇ ਚਿਹਰੇ ਨੂੰ ਦੋਵਾਂ ਹੱਥਾਂ ਨਾਲ ਢਕ ਲਿਆ। ਉਸ ਨੇ ਫਿਰ ਕੋਰਟ ’ਤੇ ਆਪਣਾ ਸਿਰ ਨਿਵਾਇਆਂ ਤੇ ਨੈੱਟ ’ਤੇ ਸਬਾਲੇਂਕਾ ਦਾ ਧੰਨਵਾਦ ਕਰਨ ਤੋਂ ਬਾਅਦ ਦਰਸ਼ਕ ਗੈਲਰੀ ਵਿਚ ਮੌਜੂਦ ਫਿਲਮ ਨਿਰਦੇਸ਼ਕ ਸਪਾਈਕ ਲੀ ਨੂੰ ਗਲੇ ਲਾਇਆ ਤੇ ਆਪਣੇ ਸਾਥੀਆਂ ਨਾਲ ਜਸ਼ਨ ਮਨਾਇਆ।
ਗਾਫ 18 ਸਾਲ ਦੀ ਉਮਰ ਵਿਚ 2022 ਫ੍ਰੈਂਚ ਓਪਨ ਫਾਈਨਲ ਹਾਰ ਗਈ ਸੀ ਪਰ ਉਸ ਨੇ 2023 ਅਮਰੀਕੀ ਓਪਨ ਦੇ ਫਾਈਨਲ ਵਿਚ ਸਬਾਲੇਂਕਾ ਨੂੰ ਹਰਾਇਆ ਸੀ। ਸਬਾਲੇਂਕਾ ਤਿੰਨ ਵਾਰ ਗ੍ਰੈਂਡ ਸਲੈਮ ਚੈਂਪੀਅਨ ਰਹੀ ਹੈ ਪਰ ਇਹ ਉਸਦਾ ਪਹਿਲਾ ਫ੍ਰੈਂਚ ਓਪਨ ਫਾਈਨਲ ਸੀ। ਸਬਾਲੇਂਕਾ ਨੇ ਪਿਛਲੇ ਮਹੀਨੇ ਕਲੇਅ ਕੋਰਟ ’ਤੇ ਹੀ ਖੇਡੇ ਗਏ ਮੈਡ੍ਰਿਡ ਓਪਨ ਦੇ ਫਾਈਨਲ ਵਿਚ ਗਾਫ ਨੂੰ ਹਰਾਇਆ ਸੀ ਪਰ ਇਸ ਵਾਰ ਗਾਫ ਬਿਹਤਰ ਤਿਆਰੀ ਨਾਲ ਉਤਰੀ ਸੀ।
ਭਾਰਤ-ਏ ਵਿਰੁੱਧ ਇੰਗਲੈਂਡ ਲਾਇਨਜ਼ ਦੀਆਂ 3 ਵਿਕਟਾਂ ’ਤੇ 192 ਦੌੜਾਂ
NEXT STORY